ਨਵੀਂ ਦਿੱਲੀ, 20 ਅਪ੍ਰੈਲ 2021 - 145ਵਾਂ ਦਿਨ
ਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਧੰਨਾ ਭਗਤ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਧੰਨਾ ਭਗਤ ਜੀ ਦੇ ਪਿੰਡ ਤੋਂ ਕਿਸਾਨ-ਅੰਦੋਲਨ ਦੇ ਸਮਰਥਕ ਮਿੱਟੀ ਲੈ ਕੇ ਪਹੁੰਚੇ ਅਤੇ ਅੱਜ ਉਨ੍ਹਾਂ ਦੀ ਯਾਦ ਵਿੱਚ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਧੰਨਾ ਭਗਤ ਨਾ ਸਿਰਫ ਕਿਸਾਨਾਂ ਲਈ ਪ੍ਰੇਰਣਾ ਸਰੋਤ ਹਨ, ਬਲਕਿ ਉਹਨਾਂ ਦੇ ਵਿਚਾਰ ਹੋਰ ਸਮਾਜਿਕ ਮੁੱਦਿਆਂ ਜਿਵੇਂ ਸਿੱਖਿਆ, ਦਾਜ ਪ੍ਰਣਾਲੀ, ਲਿੰਗ ਸਮਾਨਤਾ ਅਤੇ ਹੋਰ ਮੁੱਦਿਆਂ 'ਤੇ ਵੀ ਜਾਗਰੂਕਤਾ ਫੈਲਾਉਂਦੇ ਹਨ।
ਜਦੋਂ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਹੈ, ਕੇਂਦਰ ਸਰਕਾਰ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਾਰਦਾਨੇ ਦੀ (ਵੱਡੇ ਬੈਗ) ਦੀ ਮਾਰਕੀਟ ਵਿੱਚ ਸਮੇਂ ਸਿਰ ਪਹੁੰਚ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨ ਨੂੰ ਕਈ ਦਿਨਾਂ ਤੱਕ ਮੰਡੀ ਵਿੱਚ ਬਹਿਣਾ ਪੈ ਰਿਹਾ ਹੈ ਅਤੇ ਪਰਾਈਵੇਟ ਵਪਾਰੀਆਂ ਨੂੰ ਫਸਲ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਰਕਾਰ ਖੁਦ ਮੰਡੀ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਫਿਰ ਮੰਡੀਕਰਨ ਵਿਗੜਨ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਹੈ। ਜਬਰਦਸਤੀ ਸਿੱਧੀ ਅਦਾਇਗੀ ਕਰਨਾ ਅਤੇ ਜ਼ਮੀਨੀ ਰਿਕਾਰਡਾਂ ਦੀ ਮੰਗ ਕਰਨਾ ਵੀ ਇਸ ਦਿਸ਼ਾ ਵਿਚ ਇਕ ਕਦਮ ਹੈ, ਜਿਸ ਦਾ ਕਿਸਾਨ ਸਖ਼ਤ ਵਿਰੋਧ ਕਰਨਗੇ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਮਜ਼ਦੂਰਾਂ ਨੇ ਵਾਪਸ ਦਿੱਲੀ ਆਉਣਾ ਸ਼ੁਰੂ ਕਰ ਦਿੱਤਾ ਹੈ।
ਅੱਜ ਕਿਸਾਨ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਜਿਨ੍ਹਾਂ ਕਿਸਾਨਾਂ ਨੇ ਫਸਲ ਦੀ ਵਾਢੀ ਕਰ ਲਈ ਹੈ ਅਤੇ ਵੇਚ ਚੁੱਕੇ ਹਨ, ਉਹ ਸਿੰਘੂ ਮੋਰਚੇ 'ਤੇ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ।
ਸੰਯੁਕਤ ਕਿਸਾਨ ਮੋਰਚਾ ਪ੍ਰਵਾਸੀ ਮਜ਼ਦੂਰਾਂ ਦੇ ਦਿੱਲੀ ਅਤੇ ਨੇੜਲੇ ਇਲਾਕਿਆਂ ਤੋਂ ਘਰ ਵਾਪਸ ਜਾਣ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਾ ਹੈ।
ਕਿਸਾਨ ਆਗੂਆਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਨ ਨੂੰ ਖਤਰੇ ਵਿਚ ਨਾ ਪਾਉਣ ਅਤੇ ਜਦੋਂ ਤੱਕ ਕਿਸਾਨ ਧਰਨੇ 'ਤੇ ਚੱਲ ਰਹੇ ਹਨ,
ਪ੍ਰਵਾਸੀ ਮਜ਼ਦੂਰ ਵੀ ਇਥੇ ਸ਼ਾਮਲ ਹੋ ਸਕਦੇ ਹਨ। ਕਿਸਾਨ ਅਤੇ ਹੋਰ ਸਮਾਜ ਭਲਾਈ ਸੰਸਥਾਵਾਂ ਇੱਥੇ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕਰ ਰਹੀਆਂ ਹਨ। ਕਿਸਾਨ ਆਗੂਆਂ ਨੇ ਸਾਂਝੇ ਸੰਘਰਸ਼ ਨੂੰ ਲੜਨ ਦੀ ਅਪੀਲ ਵੀ ਕੀਤੀ।
ਅੱਜ ਗਾਜੀਪੁਰ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਨੇ ਫੂਡ ਪੈਕਟ ਤਿਆਰ ਕੀਤੇ ਹਨ , ਜੋ ਕਿ ਦਿੱਲੀ ਦੇ ਵੱਖ-ਵੱਖ ਬੱਸ ਸਟੇਸ਼ਨਾਂ ਅਤੇ ਰੇਲਵੇ ਸਟੇਸ਼ਨਾਂ' ਤੇ ਵੰਡੇ ਜਾਣਗੇ, ਹਜ਼ਾਰਾਂ ਪੈਕਟ ਅੱਜ ਆਨੰਦ ਵਿਹਾਰ ਬੱਸ ਅੱਡੇ ਵਿਖੇ ਵੰਡੇ ਗਏ।
ਅੰਦੋਲਨ ਦੌਰਾਨ ‘ਜਾਇਦਾਦ ਦੇ ਨੁਕਸਾਨ ਦੀ ਮੁੜ ਵਸੂਲੀ ਬਿੱਲ, ਹਰਿਆਣਾ’ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ, ਮਿਤੀ 20.04.2021 ਨੂੰ ਸੋਨੀਪਤ ਅਤੇ ਹੋਰ ਕਿਤੇ ਵੀ ਭਾਰਤ ਦੇ ਰਾਸ਼ਟਰਪਤੀ ਦੇ ਨਾਮ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਮੰਗ ਪੱਤਰ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚਾ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਸੰਯੁਕਤ ਰਾਸ਼ਟਰ(ਯੂ ਐਨ ਓ) 'ਚ ਕਿਸਾਨੀ ਦੇ ਅਧਿਕਾਰਾਂ ਦੀ ਘੋਸ਼ਣਾ ਨਾਲ ਸਬੰਧਤ ਇਕ ਕੌਮਾਂਤਰੀ ਪ੍ਰੈੱਸ ਕਾਨਫਰੰਸ ਕਰ ਰਿਹਾ ਹੈ। ਭਾਰਤ ਸਰਕਾਰ ਨੇ ਇਨ੍ਹਾਂ ਐਲਾਨ ਨਾਮਿਆਂ 'ਤੇ ਦਸਤਖਤ ਕੀਤੇ ਹਨ ਅਤੇ ਪਿਛਲੇ ਸਾਲ ਲਿਆਂਦੇ ਤਿੰਨ ਕਾਨੂੰਨ ਇਨ੍ਹਾਂ ਐਲਾਨਾਂ ਦੀ ਉਲੰਘਣਾ ਕਰਦੇ ਹਨ, ਇਸ ਪ੍ਰੈਸ ਕਾਨਫਰੰਸ ਨੂੰ ਇਸ ਲਿੰਕ ਤੋਂ ਵੇਖਿਆ ਜਾ ਸਕਦਾ ਹੈ।
https://zoom.us/j/98695709979?pwd=Zm80OGs1SGt3M3RlcDZwb25jWVYwZz09