ਕਿਸਾਨੀ ਅੰਦੋਲਨ 'ਚ ਸਹੀਦ ਹੋਏ ਕਿਸਾਨ ਦੇ ਪਰਿਵਾਰ ਨਾਲ ਚਰਨਜੀਤ ਸਿੰਘ ਬਰਾੜ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਕੁਲਵੰਤ ਸਿੰਘ ਬੱਬੂ
- ਬਰਾੜ ਨੇ ਕਿਹਾ ਬਠਿੰਡਾ ਜ਼ਿਲ੍ਹੇ 'ਚ ਗ੍ਰੰਥੀ ਵਲੋਂ ਅਰਦਾਸ ਨੂੰ ਤੋੜ ਮਰੋੜ ਕੇ ਕਰਨਾਂ ਮੰਦਭਾਗੀ ਗੱਲ
ਰਾਜਪੁਰਾ, 21 ਮਈ 2021 - ਇਥੋ ਦੇ ਨੇੜਲੇ ਸ਼ੰਕਰਪੁਰ ਪਿੰਡ ਵਿਚ ਬੀਤੇ ਦਿਨੀਂ ਇਕ ਕਿਸਾਨ ਬਲਬੀਰ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਉਸ ਦੇ ਘਰ ਅਫ਼ਸੋਸ ਕਰਨ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ ਐਸ ਡੀ ਚਰਨਜੀਤ ਸਿੰਘ ਬਰਾੜ ਤੇ ਅਕਾਲੀ ਦੇ ਮੁੱਖ ਬੁਲਾਰੇ ਨਰਦੇਵ ਸਿੰਘ ਆਕੜੀ ਤੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ ਪਹੁੰਚੇ।
ਇਸ ਸਬੰਧੀ ਗਲਬਾਤ ਕਰਦਿਆ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।ਉਨ੍ਹਾਂ ਪੰਜਾਬ ਦੇ ਮੰਤਰੀਆਂ ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ ਤੇ ਲੱਗੇ ਹੋਏ ਹਨ ।ਬਰਾੜ ਨੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਉਸ ਬਿਆਨ ਤੇ ਟਿੱਪਣੀ ਕੀਤੀ ਕਿ ਕਿਸਾਨੀ ਅੰਦੋਲਨ ਤੋਂ ਪਰਤ ਰਹੇ ਕਿਸਾਨ ਪੰਜਾਬ ਵਿੱਚ ਕੋਰੋਨਾ ਫੈਲਾ ਰਹੇ ਹਨ।ਬਰਾੜ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਵਿਧਾਇਕ ਕੁਰਸੀ ਦੀ ਦੌੜ ਪਿੱਛੇ ਲੱਗੇ ਹੋਏ ਹਨ।ਉਸ ਨਾਲ ਕੋਰੋਨਾ ਦੀ ਲੜਾਈ ਬਹੁਤ ਹੀ ਪੱਛੜ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਤਾਂ ਦਾ ਅੰਕੜਾ 12 ਹਜ਼ਾਰ ਤੋਂ ਵੀ ਉੱਪਰ ਪੁੱਜ ਚੁੱਕਾ ਹੈ ਅਤੇ ਸਰਕਾਰ ਨੇ ਕੋਰੋਨਾ ਨਾਲ ਨਿਪਟਣ ਲਈ ਕੋਈ ਪ੍ਰਬੰਧ ਨਹੀਂ ਕੀਤੇ।ਕਿਸਾਨੀ ਅੰਦੋਲਨ ਬਾਰੇ ਬਰਾੜ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਬਠਿੰਡਾ ਜ਼ਿਲ੍ਹੇ ਵਿੱਚ ਇੱਕ ਗ੍ਰੰਥੀ ਵਲੋਂ ਅਰਦਾਸ ਨੂੰ ਤੋੜ ਮਰੋੜ ਕੇ ਕਰਨ ਨੂੰ ਮੰਦਭਾਗਾ ਦੱਸਿਆ।
ਇਸ ਮੋਕੇ ਸਰਪੰਚ ਅਮਰੀਕ ਸਿੰਘ,ਸਿਮਰਨਜੀਤ ਬਿੱਲਾ,ਜਸਪਾਲ ਸਿੰਘ,ਹੈਪੀ ਹਸਨਪੁਰ, ਭੁਪਿੰਦਰ ਸਿੰਘ,ਅਸ਼ੋਕ ਅਲੁਣਾ,ਨੰਬਰਦਾਰ ਸੁਖਦੇਵ ਸਿੰਘ, ਨਵਜੋਤ ਮਨੀ,ਇੰਦਰਜੀਤ ਸਿੰਘ,ਬਲਦੇਵ ਸਿੰਘ, ਜਗਦੇਵ ਸਿੰਘ, ਸੁਰਿੰਦਰ ਸਿੰਘ ਸਮੇਤ ਹੋਰ ਹਾਜਰ ਸਨ।