ਕਿਸਾਨ ਮੋਰਚੇ ਵੱਲੋਂ 10 ਮਈ ਨੂੰ ਕੀਤੀ ਜਾਣ ਵਾਲੀ ਕਨਵੈਨਸ਼ਨ ਮੁਲਤਵੀ
- 10 ਅਤੇ 12 ਮਈ ਨੂੰ ਪੰਜਾਬ ਤੋਂ ਕਿਸਾਨ ਵੱਡੇ ਜਥਿਆਂ 'ਚ ਦਿੱਲੀ ਪਹੁੰਚਣਗੇ
- ਕੌਮੀ ਕਨਵੈਨਸ਼ਨ ਮੁਲਤਵੀ
- ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ 10 ਮਈ ਨੂੰ ਕੀਤੇ ਜਾਣ ਵਾਲੀ ਕਨਵੈਨਸ਼ਨ ਮੁਲਤਵੀ ਕਰ ਦਿੱਤੀ ਗਈ ਹੈ
ਨਵੀਂ ਦਿੱਲੀ, 8 ਮਈ 2021 - 163 ਵਾਂ ਦਿਨ
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ 10 ਮਈ ਨੂੰ ਕੀਤੇ ਜਾਣ ਵਾਲੀ ਕਨਵੈਨਸ਼ਨ ਮੁਲਤਵੀ ਕਰ ਦਿੱਤੀ ਗਈ ਹੈ। ਕੌਮੀ ਪੱਧਰ 'ਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਤਾਲਮੇਲ ਸਥਾਪਤ ਕਰਨ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਦੀ ਇਸ ਕਨਵੈਨਸ਼ਨ ਦੀ ਤਰੀਕ ਦਾ ਐਲਾਨ ਸਯੁੰਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਬਾਅਦ ਕੀਤਾ ਜਾਵੇਗਾ।
10 ਅਤੇ 12 ਮਈ ਨੂੰ ਪੰਜਾਬ ਦੇ ਕਿਸਾਨ ਵੱਡੇ ਕਾਫ਼ਲਿਆਂ 'ਚ ਪੰਜਾਬ-ਹਰਿਆਣਾ ਦੀਆਂ ਵੱਖ-ਵੱਖ ਸਰਹੱਦਾਂ (ਸ਼ੰਭੂ ਅਤੇ ਖਨੌਰੀ) ਵਿਖੇ ਇਕੱਤਰ ਹੋਣਗੇ ਅਤੇ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਪਹੁੰਚਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ 'ਚ ਧਰਨੇ ਮੁਜ਼ਾਹਰੇ ਕਰਕੇ ਜਿਥੇ ਬੇਲੋੜਾ/ ਜਬਰੀ ਲੋਕਡਾਊਨ ਦਾ ਵਿਰੋਧ ਕੀਤਾ ਗਿਆ, ਉਥੇ 10 ਤੇ 12 ਮਈ ਨੂੰ ਕਾਫ਼ਲਿਆਂ ਦੇ ਰੂਪ ਵਿੱਚ ਦਿੱਲੀ ਦੇ ਬਾਰਡਰਾਂ ਤੇ ਪਹੁੰਚਾਉਣ ਦਾ ਸੰਕਲਪ ਲਿਆ।
ਹਰਿਆਣਾ ਦੇ ਕਿਸਾਨ ਵੀ ਵੱਖ-ਵੱਖ ਥਾਵਾਂ ਤੋਂ ਇਨ੍ਹਾਂ ਜਥਿਆਂ ਵਿਚ ਸ਼ਾਮਲ ਹੋ ਕੇ ਦਿੱਲੀ ਦੇ ਮੋਰਚੇ ਵਿਚ ਪਹੁੰਚਣਗੇ।