ਦਿੱਲੀ ਵਾਲਾ ਐਪੀਸੋਡ ਕਰਾਉਣ ਲਈ ਪ੍ਰਸ਼ਾਸਨ ਯੋਜਨਾ ਬੰਦ ਸੀ - ਕਿਸਾਨ ਆਗੂ
ਜਗਤਾਰ ਸਿੰਘ
ਪਟਿਆਲਾ, 2 ਮਈ 2021 - ਮੋਤੀ ਮਹਿਲ ਦੇ ਘਿਰਾਓ ਕਰਨ ਦੇ ਉਲੀਕੇ ਪ੍ਰੋਗਰਾਮ ਵਿੱਚ ਪ੍ਰਸ਼ਾਸਨ ਦੀ ਮਨਸ਼ਾ ਦਿੱਲੀ ਵਾਲਾ ਐਪੀਸੋਡ ਕਰਾਉਣ ਵਾਲੀ ਸੀ, ਪਰ ਕਿਸਾਨਾਂ ਨੇ ਆਪਣੀ ਦੂਰ ਅੰਦੇਸ਼ੀ ਦੇ ਚਲਦਿਆਂ ਇਸ ਘਿਰਾਓ ਨੂੰ ਅਨੁਸ਼ਾਸਨਮਈ ਤਰੀਕੇ ਨਾਲ ਸਿਰੇ ਚਾੜ੍ਹਿਆ ਪੁਲੀਸ ਪ੍ਰਸ਼ਾਸਨ ਵੱਲੋਂ ਜੋ ਪਰਚੇ ਸਾਡੇ ਕਿਸਾਨਾਂ ਤੇ ਕੀਤੇ ਗਏ ਹਨ। ਅਸੀਂ ਉਸ ਦੀ ਘੋਰ ਨਿੰਦਿਆ ਕਰਦੇ ਹਾਂ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈੱਸ ਕਾਨਫ਼ਰੰਸ ਵਿੱਚ ਕਿਸਾਨ ਰੋਡ ਸ਼ੰਘਰਸ਼ ਕਮੇਟੀ ਦੇ ਕਿਸਾਨ ਆਗੂ ਹਰਮਨ ਜੇਜੀ ਡਿੱਕੀ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕੀ ਉਨ੍ਹਾਂ ਦਾ 36 ਦਿਨ ਤੋਂ ਧਰਨਾ ਲਗਾਤਾਰ ਇੱਥੇ ਜਾਰੀ ਹੈ। ਅਸੀਂ ਪੰਦਰਾਂ ਦਿਨ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਅਸੀ ਮੋਤੀ ਮਹਿਲ ਦਾ ਘਿਰਾਓ ਕਰਾਂਗੇ ਪਰ ਇਸ ਘਿਰਾਓ ਵਾਲੇ ਦਿਨ ਸਾਨੂੰ ਯੋਜਨਾਬੰਦ ਤਰੀਕੇ ਨਾਲ ਪ੍ਰਸ਼ਾਸਨ ਸ਼ਹਿਰ ਵੱਲ ਤੋਰਨਾ ਚਾਹੁੰਦਾ ਸੀ। ਪਰ ਅਸੀਂ ਇਹ ਕਦਮ ਨਹੀਂ ਚੁੱਕਿਆ ਆਗੂਆਂ ਨੇ ਕਿਹਾ ਧੱਕਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ।
ਸਾਡੇ ਵੱਲੋਂ ਨਹੀਂ ਬੀਜੇਪੀ ਦੇ ਨੇਤਾ ਦੇ ਨਾਲ ਮੁਲਾਕਾਤ ਦੇ ਸਵਾਲ ਦਾ ਜਵਾਬ ਦਿੰਦਿਆਂ। ਉਨ੍ਹਾਂ ਕਿਹਾ ਕਿ ਬੀਜੇਪੀ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤੇ ਆਪਣੀ ਕਿਸਾਨ ਸੰਘਰਸ਼ ਦੀ ਗੱਲ ਰੱਖਣ ਲਈ ਉਨ੍ਹਾਂ ਦੇ ਕੋਲ ਗਏ ਸੀ। ਸਾਡੀ ਜਥੇਬੰਦੀ ਇਕ ਮੰਚ ਤੇ ਇਸ ਦੀ ਕਰੜੀ ਆਲੋਚਨਾ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਲੀਡਰ ਆਏ ਅਤੇ ਫੋਟੋਆਂ ਖਿਚਵਾ ਕੇ ਚਲਦੇ ਬਣੇ। ਉਨ੍ਹਾਂ ਦੱਸਿਆ ਕਿ 4 ਤਰੀਕ ਨੂੰ ਇਕ ਬੈਠਕ ਲਈ ਸਾਨੂੰ ਸਮਾਂ ਦਿੱਤਾ ਗਿਆ ਹੈ ਅਤੇ ਇਸ ਬੈਠਕ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਜਿੰਨਾ ਕਿਸਾਨਾਂ ਤੇ ਇਹ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਦੇ ਇਨਸਾਫ ਲਈ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ।