- ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਸਿਹਤ ਸਹੂਲਤਾਂ ਦੇ ਪ੍ਰਬੰਧ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ
- ਨਾਟਕਾਂ ਰਾਹੀਂ ਡਾ.ਸਾਹਿਬ ਸਿੰਘ ਦੀ ਟੀਮ ਵੱਲੋਂ ਲੋਕ-ਚੇਤਨਾ ਦਾ ਸੁਨੇਹਾ
- ਪੰਜਾਬ ਤੋਂ ਸੈਂਕੜੇ ਅਧਿਆਪਕ ਟਿਕਰੀ ਪਹੁੰਚੇ
ਨਵੀਂ ਦਿੱਲੀ, 24 ਅਪ੍ਰੈਲ 2021 - 149 ਵਾਂ ਦਿਨ
ਦਿੱਲੀ ਦੇ ਕਿਸਾਨ-ਮੋਰਚਿਆਂ ਦੇ 150 ਦਿਨ ਹੋ ਗਏ ਹਨ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਦੇ ਜੈਪੁਰ ਗੋਲਡਨ ਹੱਸਪਤਾਲ ਅਤੇ ਹੋਰ ਹਸਪਤਾਲਾਂ ਵਿੱਚ ਆਕ੍ਸੀਜਨ ਅਤੇ ਹੋਰ ਜਰੂਰੀ ਸਹੂਲਤਾਂ ਨਾ ਹੋਣ ਕਰਕੇ ਕਈ ਮਰੀਜਾਂ ਦੀ ਮੌਤ ਹੋ ਗਈ ਹੈ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਾ ਹੈ , ਜੋ ਇਸ ਸਮੇਂ ਦੌਰਾਨ ਪਰਿਵਾਰਕ ਮੈਂਬਰ ਗੁਆ ਚੁੱਕੇ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਸੰਕਰਮਿਤ ਹੋਇਆ ਹੈ।
ਕਿਸਾਨ ਪਹਿਲਾਂ ਹੀ ਦੇਸ਼ ਦੇ ਹਿੱਤਾਂ ਅਤੇ ਮਨੁੱਖੀ ਹਿੱਤ ਵਿਚ ਸੋਚਦਿਆਂ ਐਮਰਜੈਂਸੀ ਸੇਵਾਵਾਂ ਲਈ ਦਿੱਲੀ-ਮੋਰਚੇ ਦੀ ਇਕ ਪਾਸੇ ਦੀ ਸੜਕ ਖੋਲ੍ਹ ਚੁੱਕੇ ਹਨ। ਕਿਸਾਨ ਮੋਰਚੇ ਦੇ ਵਲੰਟੀਅਰ ਦਿਨ ਰਾਤ ਕੋਰੋਨਾ ਵਾਰੀਅਰ ਵਾਂਗ ਲੜ ਰਹੇ ਹਨ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਦੋ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਇੱਕ ਪਾਸਿਓ ਬੈਰੀਕੇਡ ਹਟਾਏ ਜਾਣਗੇ। ਹਾਲਾਂਕਿ ਦਿੱਲੀ ਪੁਲਿਸ ਨੇ ਹਾਲੇ ਬੈਰੀਕੇਡਾਂ ਨੂੰ ਨਹੀਂ ਹਟਾਇਆ ਹੈ, ਫਿਰ ਵੀ ਦਿੱਲੀ ਆਉਣ ਜਾਂ ਜਾਣ ਵਾਲੀਆਂ ਗੱਡੀਆਂ ਨੂੰ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆ ਰਹੀ। ਕਿਸਾਨ ਕੋਵਿਡ-ਵਾਰੀਅਰਜ਼ ਨੂੰ ਅੱਗੇ ਪਹੁੰਚਣ ਵਿੱਚ ਸਹਾਇਤਾ ਕਰ ਰਹੇ ਹਨ।
ਕੁਝ ਸਮਾਜ ਭਲਾਈ ਸੰਸਥਾਵਾਂ ਅਤੇ ਡਾਕਟਰਾਂ ਦੀ ਸਹਾਇਤਾ ਨਾਲ ਸੰਯੁਕਤ ਕਿਸਾਨ ਮੋਰਚਾ ਧਰਨੇ ਵਾਲੀਆਂ ਥਾਵਾਂ 'ਤੇ ਸਿਹਲ ਸਹੂਲਤਾਂ ਲਈ ਉਚੇਚੇ ਯਤਨ ਕਰ ਰਿਹਾ ਹੈ। ਟਿਕਰੀ ਬਾਰਡਰ 'ਤੇ ਡਾ: ਸਵੈਮਾਨ ਸਿੰਘ ਦੀ ਅਗਵਾਈ ਵਾਲੀ ਉਨ੍ਹਾਂ ਦੀ ਟੀਮ ਸਾਰੇ ਕਿਸਾਨਾਂ ਵਿਚ ਜਾ ਰਹੀ ਹੈ ਅਤੇ ਕੋਰੋਨਾ ਸੰਬੰਧੀ ਜ਼ਰੂਰੀ ਸਾਵਧਾਨੀਆਂ ਦੀ ਮੰਗ ਕਰ ਰਹੀ ਹੈ।
ਅਦਾਕਾਰ ਰੰਗਮੰਚ, ਮੁਹਾਲੀ ਦੀ ਟੀਮ ਵੱਲੋਂ ਡਾ. ਸਾਹਿਬ ਸਿੰਘ ਦੇ ਨਿਰਦੇਸ਼ਨ ਹੇਠ ਸਿੰਘੂ-ਬਾਰਡਰ 'ਤੇ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦੇ ਨਾਟਕ ਖੇਡੇ ਗਏ। ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਵੀ ਹਾਜ਼ਰੀ ਲਵਾਈ।
ਪੰਜਾਬ ਗੌਰਮਿੰਟ ਟੀਚਰਜ਼ ਯੂਨੀਅਨ ਦੇ 100 ਤੋਂ ਵੱਧ ਅਧਿਆਪਕ ਟਿੱਕਰੀ ਬਾਰਡਰ 'ਤੇ ਪਹੁੰਚੇ। ਇਨ੍ਹਾਂ ਅਧਿਆਪਕਾਂ ਦੇ ਆਉਣ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਦਿਨੋਂ-ਦਿਨ ਵਧ ਰਹੇ ਕਾਫ਼ਲੇ ਪ੍ਰਤੀ ਖੁਸ਼ ਹਨ।