ਸੁਲਤਾਨਪੁਰ ਲੋਧੀ ਵਿਖੇ ਕਿਸਾਨਾਂ ਅਤੇ ਦੁਕਾਨਦਾਰਾਂ ਵੱਲੋਂ ਵੀ ਲਹਿਰਾਏ ਕਾਲੇ ਝੰਡੇ
ਬਲਵਿੰਦਰ ਸਿੰਘ ਧਾਲੀਵਾਲ
- 26 ਮਈ ਕਾਲਾ ਦਿਵਸ ਵਜੋਂ ਮਨਾਇਆ ਗਿਆ
ਸੁਲਤਾਨਪੁਰ ਲੋਧੀ, 26 ਮਈ 2021 - ਮੋਦੀ ਸਰਕਾਰ ਦੇ 7 ਸਾਲ ਸੰਵਿਧਾਨ ਨੂੰ ਛਿੱਕੇ ਟੰਗਕੇ ਰਾਜ ਕਰਦੇ ਹੋਏ ਦੇ ਵਿਰੋਧ ਵਿੱਚ ਅਤੇ ਦਿੱਲੀ ਵਿਖੇ ਚਲ ਰਹੇ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋ 26 ਮਈ ਨੂੰ ਕਾਲੇ ਝੰਡੇ ਲਹਿਰਾਉਣ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਬੀਡੀਪੀਓ ਦਫ਼ਤਰ ਰੋਡ ਤੇ ਮਾਰਕੀਟ ਵਾਲਿਆਂ ਨੇ ਵੀ ਕਿਸਾਨਾਂ ਦੇ ਸੱਦੇ ਤੇ ਕਾਲੇ ਝੰਡੇ ਲਹਿਰਾਏ।
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਪ੍ਰੈੱਸ ਕਲੱਬ ਅਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਵੱਲੋਂ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਤੋਂ ਕਰਜ਼ਾ ਲਗਾਤਾਰ ਵਧ ਰਿਹਾ ਆਮਦਨ ਅਤੇ ਉਪਜ ਦੋਵੇਂ ਘਟ ਰਹੇ ਨੇ ਜਿਸ ਕਰਕੇ ਕਿਸਾਨ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜਬੂਰ ਹੈ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇੱਜ਼ਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਜੇਕਰ ਕਾਨੂੰਨ ਰੱਦ ਨਾ ਹੋਏ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ । ਇਸ ਮੌਕੇ ਜਗੀਰ ਸਿੰਘ, ਜਰਨੈਲ ਸਿੰਘ ਸਾਹਵਾਲਾ, ਕਾਈ ਆਟੋ ਤੋਂ ਪਿੰਟੂ ਅਰੋੜਾ, ਪਾਲਾ ਆਟੋ ਮਕੈਨਿਕ, ਅਮਰ ਕੁਮਾਰ, ਬਲਵਿੰਦਰ ਸਿੰਘ ਧਾਲੀਵਾਲ, ਨਿਰਮਲ ਸਿੰਘ ਮਕੈਨਿਕ, ਜਗਪ੍ਰੀਤ ਸਿੰਘ ਆਦਿ ਹਾਜ਼ਰ ਸਨ।