ਪਿੰਡ ਚਨਾਰਥਲ ਕਲਾਂ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 26 ਮਈ 2021 - ਅੱਜ ਰਾਜਧਾਨੀ ਦਿੱਲੀ 'ਚ ਲੱਗੇ ਸ਼ਾਂਤਮਈ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ 'ਤੇ ਵੀ ਕੇਂਦਰ ਵੱਲੋਂ ਤਿੰਨ ਕਾਲ਼ੇ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਰੋਸ ਵਜੋਂ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਸਮਰਥਨ ਕਰਦੇ ਹੋਏ ਪਿੰਡ ਚਨਾਰਥਲ ਕਲਾਂ ਵਿਖੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਆਪਣੇ ਆਪਣੇ ਘਰਾਂ ਤੇ ਕਾਲ਼ੇ ਝੰਡੇ ਲਗਾ ਕੇ ਕੇਂਦਰ ਸਰਕਾਰ ਖਿਲਾਫ ਵਿਰੋਧ ਦਰਜ ਕਰਵਾਇਆ ਗਿਆ। ਇਸ ਮੌਕੇ ਸਰਪੰਚ ਜਗਦੀਪ ਸਿੰਘ ਨੰਬਰਦਾਰ,ਇੰਦਰਪਾਲ ਸਿੰਘ,ਲਖਵਿੰਦਰ ਸਿੰਘ,ਕਿਸਾਨ ਆਗੂ ਬਲਵਿੰਦਰ ਸਿੰਘ ਤੇ ਜਸਵੀਰ ਸਿੰਘ,ਪਰਮਵੀਰ ਸਿੰਘ ਟਿਵਾਣਾ,ਹਰਜੀਤ ਸਿੰਘ,ਠੇਕੇਦਾਰ ਅਵਤਾਰ ਸਿੰਘ,ਠੇਕੇਦਾਰ ਪਰਮਜੀਤ ਸਿੰਘ,ਗੁਰਸੇਵਕ ਸਿੰਘ,ਬੇਅੰਤ ਸਿੰਘ,ਮਾਸਟਰ ਰੁਪਿੰਦਰ ਸਿੰਘ,ਤੇਜੀ ਟਿਵਾਣਾ,ਰੰਮੀ ਟਿਵਾਣਾ,ਲਾਡੀ ਟਿਵਾਣਾ,ਸਿੰਮੂ ਟਿਵਾਣਾ,ਗੁਰਦੀਪ ਸਿੰਘ,ਬਹਾਦਰ ਸਿੰਘ,ਭਿੰਦਰ ਟਿਵਾਣਾ,ਜੋਗਿੰਦਰ ਸਿੰਘ,ਭਗਵੰਤ ਸਿੰਘ,ਪ੍ਰਭਜੋਤ ਸਿੰਘ,ਯਾਦਵਿੰਦਰ ਸਿੰਘ,ਕੁਲਵੰਤ ਸਿੰਘ ਬਿੱਰੂ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।