ਹੱਕਾਂ ਦੀ ਦੌੜ: "ਜੇਕਰ ਕਿਸਾਨਾਂ ਦੇ ਟਰੈਕਟਰ ਮੋਰਚੇ ਤੇ ਨਹੀਂ ਜਾਣ ਦਿੱਤੇ ਜਾਣਗੇ ਪਾਕਿਸਾਨ ਦੌੜ ਕੇ ਪਹੁੰਚ ਜਾਣਗੇ" - ਗੁਰਵਿੰਦਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 29 ਅਪਰੈਲ 2021 - ਕੇਂਦਰ ਦੀ ਸਰਕਾਰ ਵੱਲੋਂ ਖੇਤੀ ਦੇ ਕਾਲੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਕਿਸਾਨੀ ਮੋਰਚੇ ਲੱਗੇ ਹੋਏ ਹਨ ਅਤੇ ਪੰਜਾਬ ਸਮੇਤ ਪੂਰੇ ਦੇਸ਼ ਭਰ ਵਿੱਚ ਤਿੱਨ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਜਿੱਥੇ ਕਈ ਸੰਗਠਨਾਂ ਅਤੇ ਮੀਡੀਆ ਵੱਲੋਂ ਕਿਸਾਨੀ ਮੋਰਚੇ ਦੀ ਅੱਗ ਮੱਠੀ ਹੁੰਦੀ ਕਹੀ ਜਾ ਰਹੀ ਹੈ। ਇਸ ਅੱਗ ਨੂੰ ਫਿਰ ਤੋਂ ਤਾਜ਼ਾ ਕਰਨ ਵਾਸਤੇ ਗੁਰਵਿੰਦਰ ਸਿੰਘ ਨਾਮ ਦਾ ਨੌਜਵਾਨ ਜੋ ਕਿ ਗੁਰਦੁਆਰਾ ਯਾਦਗਾਰ ਸ਼ਹੀਦਾਂ,ਸਤਵੰਤ ਸਿੰਘ ਬੇਅੰਤ ਸਿੰਘ ਕੇਹਰ ਸਿੰਘ ,ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਸਿੰਘੂ ਬਾਰਡਰ ਤਕ ਦੌੜ ਕੇ ਪਹੁੰਚਣ ਦਾ ਫ਼ੈਸਲਾ ਕਰ ਕੇ ਚੱਲਿਆ ਹੈ ਅੱਜ ਅੰਮ੍ਰਿਤਸਰ ਪਹੁੰਚਿਆ।
ਅੱਜ ਆਪਣੇ ਦੂਸਰੇ ਪੜਾਅ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਕੱਲ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੋਂ ਉਹ ਨਮਸਕਾਰ ਕਰਕੇ ਚੱਲਣ ਤੋਂ ਬਾਅਦ ਉਹ ਮਜੀਠਾ ਵਿਖੇ ਰੁਕਿਆ ਸੀ। ਜਿੱਥੇ ਸੰਗਤ ਨੇ ਉਸ ਦਾ ਭਰਪੂਰ ਸਵਾਗਤ ਕੀਤਾ ਅਤੇ ਅੱਜ ਉਹ ਸ੍ਰੀ ਅੰਮ੍ਰਿਤਸਰ ਪੁੱਜਾ ਹੈ। ਉਸ ਨੇ ਦੱਸਿਆ ਕਿ ਅੱਜ ਦਾ ਪੜਾਅ ਡੇਰਾ ਬਾਬਾ ਭੂਰੀ ਵਾਲਿਆਂ ਦੇ ਹੋਵੇਗਾ। ਜਿਸ ਤੋਂ ਬਾਅਦ ਉਹ ਅੱਗੇ ਤੁਰੇਗਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਡੇਰਾ ਬਾਬਾ ਨਾਨਕ ਤੋਂ ਸਿੰਘੂ ਬਾਰਡਰ ਕਰੀਬ 600 ਕਿਲੋਮੀਟਰ ਦੌੜ ਕੇ ਜਾਣ ਦਾ ਇੱਕੋ ਮਕਸਦ ਹੈ ਕਿ ਕੇਂਦਰ ਦੀ ਸਰਕਾਰ ਇਹ ਸਮਝ ਲਵੇ ਕਿ ਕਾਨੂੰਨਾਂ ਨੂੰ ਰਦ ਕੀਤਿਓਂ ਬਗੈਰ ਇਹ ਮੋਰਚਾ ਸਮਾਪਤ ਨਹੀਂ ਹੋਵੇਗਾ।
ਗੁਰਵਿੰਦਰ ਨੇ ਕਿਹਾ ਕਿ ਭਾਵੇਂ ਪੁਲੀਸ ਵੱਲੋਂ ਕਿਸਾਨਾਂ ਦੇ ਟਰੈਕਟਰ ਨੂੰ ਮੋਰਚੇ ਵੱਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ 600 ਕਿਲੋਮੀਟਰ ਦਾ ਪੈਂਡਾ ਦੌੜ ਕੇ ਤੈਅ ਕਰਨ ਦਾ ਕੇਂਦਰ ਸਰਕਾਰ ਨੂੰ ਇਹ ਜਤਾਨਾ ਹੈ ਕਿ ਜੇਕਰ ਕਿਸਾਨਾਂ ਦੇ ਟਰੈਕਟਰ ਦਿੱਲੀ ਨਹੀਂ ਜਾਣ ਦਿੱਤੇ ਜਾਣਗੇ ਤਾਂ ਕਿਸਾਨ ਦੌੜ ਕੇ ਉੱਥੇ ਪਹੁੰਚ ਜਾਣਗੇ। ਇਸ ਮੌਕੇ ਗੁਰਵਿੰਦਰ ਸਿੰਘ ਨੇ ਐੱਸਜੀਪੀਸੀ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਹੋਰ ਸੱਜਣਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਕਿ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਤਿੰਨ ਪਹਿਰ ਦੀ ਸੇਵਾ ਕਰਨ ਵਾਲੀ ਸੰਗਤ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਵੀ ਸ਼ਾਮਲ ਸਨ।