ਹਸਪਤਾਲਾਂ ਚ ਨਹੀਂ ਪ੍ਰਬੰਧ ਮਰ ਰਹੇ ਨੇ ਲੋਕ, ਸਰਕਾਰ ਕਰ ਰਹੀ ਸਿਆਸਤ, ਚੜੂਨੀ ਨੇ ਕੇਂਦਰ ਸਰਕਾਰ ਦੀ ਮਨਸ਼ਾ 'ਤੇ ਚੁੱਕੇ ਸਵਾਲ
ਸੰਜੀਵ ਸੂਦ
ਲੁਧਿਆਣਾ, 2 ਮਈ 2021 - ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਝੜੂਨੀ ਅੱਜ ਲੁਧਿਆਣਾ ਪਹੁੰਚੇ, ਜਿਥੇ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਮਨਸ਼ਾ ਤੇ ਵੱਡੇ ਸਵਾਲ ਚੁੱਕੇ ਅਤੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਲੋਕ ਮਰ ਰਹੇ ਨੇ ਅਤੇ ਸਰਕਾਰ ਹਰ ਫਰੰਟ ਤੇ ਨਾਕਾਮ ਸਾਬਿਤ ਹੋਈ ਹੈ ਕਿਉਂਕਿ ਹਸਪਤਾਲਾਂ ਵਿੱਚ ਆਕਸੀਜਨ ਦੀ ਵੱਡੀ ਕਮੀ ਹੈ। ਆਕਸੀਜਨ ਦੇਸ਼ ਵਿੱਚ ਹੋਣ ਦੇ ਬਾਵਜੂਦ ਬਲੈਕ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਤੇ ਜੋ ਬੀਤੇ ਦਿਨ ਦਿੱਲੀ ਵਿਚ ਆਕਸੀਜਨ ਨਾ ਮਿਲਣ ਕਰਕੇ ਲੋਕਾਂ ਦੀ ਜਾਨ ਗਈ ਹੈ। ਉਸ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਉਨ੍ਹਾਂ ਮੁੜ ਦੁਹਰਾਇਆ ਕਿ ਜੋ ਲੋਕ ਕੋਰੋਨਾ ਤੋਂ ਪਪੀੜਤ ਨੇ ਅਤੇ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਬੈੱਡ ਨਹੀਂ ਮਿਲ ਰਿਹਾ ਉਹ ਬੀਜੇਪੀ ਦੇ ਵਿਧਾਇਕਾਂ ਸਾਂਸਦਾਂ ਦੇ ਘਰੇ ਚਲੇ ਜਾਣ।
ਕਿਸਾਨੀ ਧਰਨੇ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਸਾਫ ਕਿਹਾ ਕਿ ਧਰਨਾ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ, ਜਦੋਂ ਤੱਕ ਸਰਕਾਰਖੇਤੀ ਕਾਨੂੰਨ ਰੱਦ ਨਹੀਂ ਕਰਦੀ। ਉਨ੍ਹਾਂ ਕਿਹਾ ਸਰਕਾਰ ਨੇ ਬੜੀ ਚਲਾਕੀ ਨਾਲ ਖੇਤੀ ਕਾਨੂੰਨ ਪਾਸ ਕਰ ਦਿੱਤੇ, ਕਿ ਚੁੱਪ ਚੁਪੀਤੇ ਕੋਰੋਨਾ ਦਾ ਬਹਾਨਾ ਲਗਾ ਕੇ ਉਹ ਕਿਸਾਨਾਂ ਤੇ ਆਪਣੇ ਫ਼ੈਸਲੇ ਥੋਕ ਦੇਣਗੇ। ਪਰ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਕੋਰੋਨਾ ਨਾਲੋਂ ਮਰਨ ਤੋਂ ਚੰਗਾ ਕਿ ਆਪਣੀ ਜ਼ਮੀਨਾਂ ਦੇ ਹੱਕਾਂ ਲਈ ਲੜ ਕੇ ਮਰਨ, ਗੁਰਨਾਮ ਸਿੰਘ ਨੇ ਕਿਹਾ ਹਾਲਾਂਕਿ ਕਿਸਾਨਾ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਚ ਲੜਨ ਦਾ ਕੋਈ ਮਨ ਨਹੀਂ ਬਣਾਇਆ ਗਿਆ। ਪਰ ਜੇਕਰ ਲੋੜ ਪੈਂਦੀ ਹੈ ਤਾਂ ਉਹ ਚੋਣਾਂ ਲੜਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਮਰ ਰਹੇ ਨੇ ਅਤੇ ਸਰਕਾਰਾਂ ਚੁੱਪ ਨੇ ਕਾਲਾ ਬਾਜ਼ਾਰੀ ਦਾ ਦੌਰ ਗਰਮ ਹੈ ਅਤੇ ਜੇਕਰ ਸਰਕਾਰ ਰਾਹ ਜਾਂਦੇ ਨੌਜਵਾਨਾਂ ਦੇ ਡੰਡੇ ਚਲਾ ਸਕਦੀ ਹੈ ਤਾਂ ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਠਲ ਕਿਉਂ ਨਹੀਂ ਪਾਉਂਦੀ।