ਕਿਸਾਨ ਆਗੂ ’ਤੇ ਟਿੱਪਣੀ ਕਰਨ ਦੇ ਰੋਸ ’ਚ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਨੇ ਘੇਰਿਆ ਅਕਾਲੀ ਆਗੂ ਅਤੇ ਐਸਜੀਪੀਸੀ ਮੈਂਬਰ ਦਾ ਘਰ
ਕਮਲਜੀਤ ਸਿੰਘ ਸੰਧੂ
ਬਰਨਾਲਾ, 20 ਮਈ 2021 - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ, ਸੰਘਰਸ਼ ਦਰਮਿਆਨ ਕਿਸਾਨ ਆਗੂ ਮਨਜੀਤ ਧਨੇਰ ਵਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ’ਤੇ ਕੀਤੀ ਟਿੱਪਣੀ ਦਾ ਵਿਵਾਦ ਸ਼ੋਸ਼ਲ ਮੀਡੀਆ ਤੋਂ ਉਪਰ ਜ਼ਮੀਨ ’ਤੇ, ਅਕਾਲੀ ਆਗੂ ਅਤੇ ਐਸਜੀਪੀਸੀ ਮੈਂਬਰ ਬਲਵੀਰ ਸਿੰਘ ਘੁੰਨਸ ਵਲੋਂ ਮਨਜੀਤ ਧਨੇਰ ਦੀ ਸਪੀਚ ਦੇ ਵਿਰੋਧ ਵਿੱਚ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਸੀ ਵੀਡੀਓ, ਇਸ ਵੀਡੀਓ ਦੇ ਰੋਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜੱਥੇਬੰਦੀਆਂ ਨੇ ਘੇਰਿਆ ਅਕਾਲੀ ਆਗੂ ਬਲਵੀਰ ਸਿੰਘ ਘੁੰਨਸ ਦੀ ਕੋਠੀ ਦਾ ਘਿਰਾਉ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਮਨਜੀਤ ਧਨੇਰ ਵਲੋਂ ਕਿਸੇ ਔਰਤ ਦਾ ਅਪਮਾਨ ਨਹੀਂ ਕੀਤਾ ਗਿਆ। ਮਨਜੀਤ ਧਨੇਰ ਦੀ ਸਿਆਸੀ ਟਿੱਪਣੀ ਨੂੰ ਅਕਾਲੀ ਦਲ ਜਾਣ ਬੁੱਝ ਕੇ ਜੋੜ ਔਰਤਾਂ ਨਾਲ ਰਿਹਾ ਹੈ। ਕਿਸਾਨ ਆਗੂਆਂ ਵਿਰੁੱਧ ਘਟੀਆ ਪ੍ਰਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿੰਡਾਂ ਵਿੱਚ ਵੜਨ ’ਤੇ ਅਜਿਹੇ ਅਕਾਲੀ ਆਗੂਆਂ ਨੂੰ ਘੇਰਿਆ ਜਾਵੇਗਾ। ਮੁਆਫ਼ੀ ਮੰਗਣ ਤੱਕ ਅਕਾਲੀ ਆਗੂ ਬਲਵੀਰ ਸਿੰਘ ਘੁੰਨਸ ਦਾ ਨਹੀਂ ਛੱਡਾਂਗੇ ਖਹਿੜਾ। ਕਿਸਾਨਾਂ ਨੇ ਡੀਏਪੀ ਦੇ ਵਧੇ ਰੇਟ ਅਤੇ ਸਬਸਿਡੀ ’ਤੇ ਕਿਹਾ ਸਰਕਾਰ ਦੀ ਨੀਤੀ ਇਸ ਸਬਸਿਡੀ ਨੂੰ ਵੀ ਖ਼ਤਮ ਵਾਲੀ ਹੈ।
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਅਤੇ ਬੀਕੇਯੂ ਡਕੌਂਦਾ ਦੇ ਸੀਨੀਅਰ ਆਗੂ ਮਨਜੀਤ ਧਨੇਰ ਦੀ ਇੱਕ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੁੰਦੀ ਹੈ। ਜਿਸ ਵਿੱਚ ਮਨਜੀਤ ਧਨੇਰ ਵਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਬੰਧੀ ਕੁੱਝ ਸ਼ਬਦ ਬੋਲੇ ਜਾਂਦੇ ਹਨ। ਜਿਸਨੂੰ ਲੈ ਕੇ ਅਕਾਲੀ ਦਲ ਵਿੱਚ ਮਨਜੀਤ ਧਨੇਰ ਵਿੱਚ ਕਾਫ਼ੀ ਰੋਸ ਪਾਇਆ ਗਿਆ। ਇਸ ਸਬੰਧੀ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਅਕਾਲੀ ਇੰਚਾਰਜ ਅਤੇ ਐਸਜੀਪੀਸੀ ਮੈਂਬਰ ਬਲਵੀਰ ਸਿੰਘ ਘੁੰਨਸ ਵਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਮਨਜੀਤ ਧਨੇਰ ਵਿਰੁੱਧ ਇੱਕ ਵੀਡੀਓ ਪਾਈ ਗਈ।
ਜਿਸ ਵਿੱਚ ਉਹਨਾਂ ਮਨਜੀਤ ਧਨੇਰ ਵਲੋਂ ਹਰਸਿਮਰਤ ਕੌਰ ਬਾਦਲ ਸਬੰਧੀ ਬੋਲੇ ਸਬਦਾਂ ਦੀ ਨਿਖੇਧੀ ਕੀਤੀ। ਇਸਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਵਿੱਚ ਅਕਾਲੀ ਆਗੂ ਬਲਵੀਰ ਸਿੰਘ ਘੁੰਨਸ ਵਿਰੁੱਧ ਰੋਸ ਪਾਇਆ ਗਿਆ ਅਤੇ ਇਸੇ ਸਬੰਧੀ ਅੱਜ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਪੱਕਾ ਮੋਰਚਾ ਲਗਾਉਣ ਵਾਲੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜੱਥੇਬੰਦੀਆਂ ਵਲੋਂ ਅਕਾਲੀ ਆਗੂ ਬਲਵੀਰ ਸਿੰਘ ਘੁੰਨਸ ਦੀ ਕੋਠੀ ਦਾ ਘਿਰਾਉ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਮਨਜੀਤ ਧਨੇਰ ਦੀ ਜਿਸ ਵੀਡੀਓ ਨੂੰ ਲੈ ਕੇ ਅਕਾਲੀ ਆਗੂ ਵਲੋਂ ਟਾਰਗੇਟ ਕੀਤਾ ਗਿਆ ਹੈ, ਉਹ ਇੱਕ ਕਿਸਾਨ ਮੋਰਚੇ ਦੀ ਸਟੇਜ ਤੋਂ ਕੀਤੀ ਗਈ ਸਪੀਚ ਦੀ ਹੈ। ਜਿਸ ਵਿੱਚ ਉਹਨਾਂ ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਸਿਆਸੀ ਲੋਕਾਂ ’ਤੇ ਲਿਖੀ ਕਵਿਤਾ ਦਾ ਹਵਾਲਾ ਦਿੰਦਿਆਂ ਹਰਸਿਮਰਤ ਕੌਰ ਬਾਦਲ ਅਤੇ ਸਾਰੇ ਸਿਆਸੀ ਲੋਕਾਂ ਨੂੰ ਸਿਰਫ਼ ਕੁਰਸੀ ਖ਼ਾਤਰ ਲੋਕਾਂ ਵਿਰੋਧੀ ਤਾਕਤਾਂ ਦਾ ਸਾਥ ਦੇਣ ਦੀ ਗੱਲ ਆਖੀ ਹੈ। ਜਦਕਿ ਮਨਜੀਤ ਧਨੇਰ ਕਦੇ ਵੀ ਔਰਤਾਂ ਵਿਰੁੱਧ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤ ਸਕਦਾ। ਕਿਉਂਕਿ ਮਨਜੀਤ ਧਨੇਰ ਉਹ ਆਗੂ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ। ਸ਼ਹੀਦ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਸ਼ਜਾਵਾਂ ਦਵਾਉਣ ਦਾ ਖ਼ਮਿਆਜ਼ਾ ਮਨਜੀਤ ਧਨੇਰ ਨੂੰ ਉਮਰ ਕੈਦ ਦਾ ਸਜ਼ਾ ਭੁਗਤ ਕੇ ਚੁਕਾਉਣਾ ਪਿਆ ਹੈ।
ਪਰ ਅਕਾਲੀ ਦਲ ਜਾਣ ਬੁੱਝ ਕੇ ਖੇਤੀ ਕਾਨੂੰਨਾਂ ਦੇ ਸੰਘਰਸ਼ ਨੂੰ ਢਾਹ ਲਗਾਉਣ ਲਈ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਿਸਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੱਦੀਆਂ ਬਰਦਾਸ਼ਤ ਨਹੀਂ ਕਰਨਗੇ। ਇਸੇ ਕਰਕੇ ਅੱਜ ਬਲਵੀਰ ਸਿੰਘ ਘੁੰਨਸ ਦੀ ਕੋਠੀ ਦਾ ਘਿਰਾਉ ਕਕੀਤਾ ਏ। ਉਹਨਾਂ ਕਿਹਾ ਜਿੰਨਾਂ ਸਮਾਂ ਬਲਵੀਰ ਘੁੰਨਸ ਕਿਸਾਨ ਆਗੂ ਮਨਜੀਤ ਧਨੇਰ ਪ੍ਰਤੀ ਵਰਤੇ ਸ਼ਬਦਾਂ ਲਈ ਮਾਫ਼ੀ ਨਹੀਂ ਮੰਗਦਾ ਉਸਦਾ ਕਿਸਾਨ ਜੱਥੇਬੰਦੀਆਂ ਖਹਿੜਾ ਨਹੀਂ ਛੱਡਣਗੀਆਂ ਅਤੇ ਉਸਦਾ ਪਿੰਡਾਂ ਵਿੱਚ ਆਉਣ ’ਤੇ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆ ਨੇ ਕਿਹਾ ਕਿ ਲਗਾਤਾਰ ਦੇਸ਼ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਰਾਜ ’ਚ ਮਹਿੰਗਾਈ ਵਧ ਰਹੀ ਹੈ। ਡੀਜ਼ਲ ਅਤੇ ਪੈਟਰੋਲ ਦੇ ਰੇਟ ਲਗਾਤਾਰ ਵਧਾਏ ਜਾ ਰਹੇ ਹਨ। ਜਿਸ ਕਰਕੇ ਹਰ ਚੀਜ਼ ਦੇ ਰੇਟ ਵਧ ਰਹੇ ਹਨ। ਇਸੇ ਤਹਿਤ ਡੀਏਪੀ ਖ਼ਾਦ ਦਾ ਰੇਟ 35 ਫ਼ੀਸਦੀ ਵਾਧਾ ਕੇਂਦਰ ਸਰਕਾਰ ਵਲੋਂ ਕਰ ਦਿੱਤਾ ਗਿਆ ਸੀ। ਜਿਸਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਗਿਆ ਸੀ। ਜਿਸ ਕਾਰਨ ਕੇਂਦਰ ਸਰਕਾਰ ਨੂੰ ਇਸ ਖਾਦ ’ਤੇ ਸਬਸਿਡੀ ਵਧਾਉਣੀ ਪਈ ਹੈ। ਪਰ ਕੇਂਦਰ ਸਰਕਾਰ ਦੀ ਨੀਤੀ ਇਹਨਾਂ ਸਬਸਿਡੀਆਂ ਨੂੰ ਵੀ ਖ਼ਤਮ ਕਰਨ ਦੀ ਹੈ।