ਸੰਗਰੂਰ, 28 ਅਗਸਤ, 2017 : ਜ਼ਿਲ੍ਹਾ ਸੰਗਰੂਰ ਪੁਲਿਸ ਨੇ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਬੰਧੀ ਅਦਾਲਤ ਦੇ ਫੈਸਲੇ ਉਪਰੰਤ ਡੇਰੇ ਦੇ ਸਮਰਥਕਾਂ ਵੱਲੋ ਹਿੰਸਾ ਕਰਵਾਉਣ ਦੇ ਮਕਸਦ ਨਾਲ ਅੱਗ ਲਗਾਉਣ, ਭੰਨ ਤੋੜ ਕਰਨ ਅਤੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੀਆ ਵਾਰਦਾਤਾਂ ਕਰਨ ਦੇ ਸਬੰਧ ਵਿੱਚ 23 ਜਣਿਆਂ ਨੂ ੰਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਇਹ ਖੁਲਾਸਾ ਪੁਲਿਸ ਲਾਈਨ ਸੰਗਰੂਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਸ੍ਰ. ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25.08.17 ਨੂੰ ਡੇਰਾ ਸਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਸਬੰਧੀ ਅਦਾਲਤ ਦੇ ਫੈਸਲੇ ਉਪਰੰਤ ਜਿਲਾ ਸੰਗਰੂਰ ਵਿਖੇ ਡੇਰੇ ਦੇ ਸਮਰਥਕਾਂ ਵੱਲੋ ਵੱਖ ਵੱਖ ਥਾਵਾਂ ਗਰਿੱਡ, ਤਹਿਸੀਲ, ਪੈਟਰੋਲ ਪੰਪ ਆਦਿ ਨੂੰ ਅੱਗ ਲਗਾਕੇ ਸਾੜਨ ਦੀ ਕੋਸ਼ਿਸ ਕੀਤੀ ਗਈ ਜਿਸ ਸਬੰਧੀ ਵੱਖ-ਵੱਖ ਥਾਣਿਆਂ ਵਿਖੇ 12 ਕੇਸ ਦਰਜ ਕੀਤੇ ਗਏ ਅਤੇ ਤਫਤੀਸ ਅਮਲ ਵਿੱਚ ਲਿਆਦੀ ਗਈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ 48 ਦੋਸ਼ੀ ਨਾਮਜਦ ਕੀਤੇ ਗਏ ਹਨ ਜਿਹਨਾ ਵਿੱਚੋ 1 ਅੋਰਤ ਸਮੇਤ 23 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ।
ਸ੍ਰੀ ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੌਂਗੋਵਾਲ ਵਿਖੇ ਡਿਊਟੀ ਮੈਜਿਸਟਰੇਟ ਸ੍ਰੀ ਰਣਜੀਤ ਸਿੰਘ ਸ਼ੇਰਗਿੱਲ ਐਕਸੀਅਨ ਪੰਜਾਬ ਪੰਚਾਇਤ ਰਾਜ ਦੀ ਗੱਡੀ 'ਤੇ ਹਮਲਾ ਕਰਕੇ ਭੰਨ ਤੋੜ ਕਰਨ ਸਬੰਧੀ ਅਤੇ ਬਾਕੀ ਕੇਸਾ ਵਿੱਚ ਗ੍ਰਿਫਤਾਰ ਦੋਸੀਆਨ ਦੀ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਜਿਲ੍ਹਾ ਸੰਗਰੂਰ ਵਿਖੇ ਦੁਨੀ ਚੰਦ ਵਾਸੀ ਸ਼ੇਰਪੁਰ ਤੇ ਪ੍ਰਿਥੀ ਸਿੰਘ ਵਾਸੀ ਬਾਘਾ ਪੁਰਾਣਾ ਨੇ ਡੇਰਾ ਸਮਰਥਕਾਂ ਨਾਲ ਅਦਾਲਤ ਦੇ ਫੈਸਲੇ ਤੋ ਪਹਿਲਾਂ ਵੱਖ ਵੱਖ ਮੀਟਿੰਗਾਂ ਕਰਕੇ ਵਿਉਤਬੰਦੀ ਬਣਾਈ ਗਈ ਸੀ ਤੇ ਹਿੰਸਾ ਨੂੰ ਭੜਕਾਉਣ ਸਬੰਧੀ ਵੱਖ ਵੱਖ ਕੋਡ ਰੱਖੇ ਗਏ ਜਿਵੇ ਕਿ ਸਬਜੀ ਤਿਆਰ ਹੈ ਵਰਤਾਉਣੀ ਹੈ, ਲੇਬਰ ਤਿਆਰ ਹੈ ਨੀਹਾਂ ਪੁਟਣੀਆ ਹਨ ਆਦਿ ਜੇਕਰ ਡੇਰੇ ਮੁੱਖੀ ਦੇ ਖਿਲਾਫ ਕੋਈ ਫੈਸਲਾ ਆਉਦਾ ਹੈ ਕਿ ਕਿਵੇ ਕੰਮ ਕਰਨਾ ਤੇ ਕਿਵੇ ਹਿੰਸਾ ਨੂੰ ਭੜਕਾਉਣਾ ਹੈ ਤਾ ਜੋ ਵੱਧ ਤੋ ਵੱਧ ਹਿੰਸਾ ਫਲਾਈ ਜਾਵੇ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪੁਛਗਿੱਛ ਦੇ ਆਧਾਰ 'ਤੇ ਦੁਨੀ ਚੰਦ ਵਾਸੀ ਸ਼ੇਰਪੁਰ ਜਿਲ੍ਹਾ ਸੰਗਰੂਰ ਤੇ ਪ੍ਰਿਥੀ ਸਿੰਘ ਵਾਸੀ ਬਾਘਾ ਪੁਰਾਣਾ ਜਿਲ੍ਹਾ ਮੋਗਾ ਨੂੰ ਜਿਲਾ ਸੰਗਰੂਰ ਵਿਖੇ ਦਰਜ ਮੁੱਕਦਮਿਆ ਵਿੱਚ ਨਾਮਜਦ ਕੀਤਾ ਗਿਆ ਹੈ। ਇਸ ਤੋ ਇਲਾਵਾ ਮਹਿੰਦਰਪਾਲ ਸਿੰਘ ਉਰਫ ਬਿੱਟੂ ਵਾਸੀ ਕੋਟਕਪੂਰਾ ਦਾ ਨਾਮ ਵੀ ਫਿਗਰ ਹੋਇਆ ਹੈ ਜਿਸ ਦੀ ਤਫਤੀਸ ਜਾਰੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਸੰਗਰੂਰ ਜਿਲ੍ਹੇ ਵਿਖੇ ਪੁਲਿਸ ਦੀ ਮੁਸਤੈਦੀ ਕਾਰਨ ਸ਼ਰਾਰਤੀ ਅਨਸਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਤੇ ਇਨਾ ਘਟਨਾਵਾਂ ਵਿੱਚ ਵੱਡਾ ਜਾਨੀ ਮਾਲੀ ਨੁਕਸਾਨ ਹੋਣ ਤੋ ਬਚਾਅ ਹੋ ਗਿਆ, ਅਜਿਹਾ ਕਰਨ ਵਿੱਚ ਲੋਕਾਂ ਵੱਲੋ ਵੀ ਸੰਗਰੂਰ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਜ ਡੇਰੇ ਦੇ ਸਮਰਥਕਾ ਵੱਲੋ ਪ੍ਰੋਪਰਟੀ ਦਾ ਨੁਕਸਾਨ ਕਰਨ ਸਬੰਧੀ ਅਨੁਮਾਨ ਲਗਵਾਇਆ ਗਿਆ ਜਿਸ ਮੁਤਾਬਕ ਡੇਰੇ ਦੇ ਸਮਰਥਕਾ ਵੱਲੋ 23 ਲੱਖ 72 ਹਜਾਰ 320 ਰੁਪਏ ਦੀ ਪ੍ਰੋਪਰਟੀ ਦਾ ਨੁਕਸਾਨ ਕੀਤਾ ਗਿਆ ਹੈ ਇਸ ਤੋ ਇਲਾਵਾ ਡੇਰਾ ਮੁੱਖੀ ਦੇ ਫੈਸਲੇ ਨੂੰ ਲੈ ਕੇ ਅਮਨ ਤੇ ਕਾਨੂੰਨ ਦੇ ਮੱਦੇ ਨਜਰ ਪੈਰਾ ਮਿਲਟਰੀ ਫੋਰਸ/ਆਰਮਡ ਪੁਲਿਸ, ਜਿਲਾ ਪੁਲਿਸ ਦੇ ਆਉਣ ਜਾਣ ਅਤੇ ਰਹਿਣ ਸਹਿਣ, ਪੈਟਰੋਲ, ਵਹੀਕਲ ਆਦਿ 'ਤੇ ਕੁਲ 85 ਲੱਖ 17 ਹਜਾਰ ਰੁਪਏ ਖਰਚਾ ਹੋਣ ਦਾ ਅਨੁਮਾਨ ਹੈ ਅਤੇ ਡੇਰੇ ਤੋ ਮੁਆਵਜਾ ਵਸੂਲੀ ਲਈ ਮੁੱਖ ਦਫਤਰ ਨੂੰ ਲਿਖਿਆ ਜਾ ਰਿਹਾ ਹੈ।