← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 27 ਸਤੰਬਰ, 2017 : ਪੰਜਾਬ ਹਰਿਆਣਾ ਹਾਈਕੋਰਟ ਨੇ ਐਨਫੋਰਸਮੈਂਟ ਡਾਇੲੈਟੋਰੇਟ ਅਤੇ ਆਮਦਨ ਕਰ ਵਿਭਾਗ ਨੂੰ ਡੇਰੇ ਸੱਚੇ ਸੌਦੇ ਦੀਆਂ ਜਾਇਦਾਦਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ । ਡੇਰਾ ਮਾਮਲੇ ਤੇ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਜਾਂਚ ਦੌਰਾਨ ਈਡੀ ਤੇ ਆਮਦਨ ਕਰ ਵਿਭਾਗ ਿੲਹ ਜਾਂਚ ਕਰਨ ਕਿ ਡੇਰੇ ਵੱਲੋਂ ਜਾਇਦਾਦ ਦੇ ਮਾਮਲੇ ਵਿੱਚ ਆਮਦਨ ਕਰ ਦੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕੀਤੀ ਗਈ ਨਾਲ ਹੀ ਿੲਹ ਵੀ ਜਾਂਚ ਕੀਤੀ ਜਾਵੇ ਕਿ ਮਨੀ ਲਾਂਡ੍ਰਿੰਗ ਦਾ ਮਾਮਲਾ ਬਣਦਾ ਹੈ ਜਾਂ ਨਹੀਂ । ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਚੁੱਕੇ ਡੇਰੇ ਵਿੱਚ 20 ਵਿਅਕਤੀਆਂ ਦੇ ਲਾਪਤਾ ਹੋਣ ਦੇ ਮਾਮਲੇ ਤੇ ਵੀ ਐਸ ਆਈ ਟੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਗਏ । ਨਾਲ ਹੀ ਕੋਰਟ ਨੇ ਹਿੰਸਾ ਦੌਰਾਨ ਹੋਏ ਨੁਕਸਾਨ ਤੇ ਉਸਦੇ ਮੁਆਵਜੇ ਵਾਲੇ ਤੱਥਾਂ ਸਹਿਤ ਰਿਪੋਰਟ ਪੇਸ਼ ਕਰਨ ਦੇ ਪੰਜਾਬ ਤੇ ਹਰਿਆਣਾ ਦੇ ਸਾਂਝੇ ਟ੍ਰਿਬਿਊਨਲ ਨੂੰ ਹੁਕਮ ਦਿੱਤੇ ਨੇ । ਡੇਰੇ ਦੀ ਸੰਪਤੀ ਦੀ ਪੂਰੀ ਿਰਪੋਰਟ ਕੋਰਟ ਵਿੱਚ ਜਮਾਂ ਕਰਵਾਉਣ ਦੇ ਮਾਮਲੇ ਤੇ ਸਬੰਧਿਤ ਧਿਰਾਂ ਵੱਲੋਂ ਕੁਝ ਹੋਰ ਮੋਹਲਤ ਮੰਗੀ ਗਈ ਹੈ ਤਾਂ ਜੋ ਤੱਥਾਂ ਸਹਿਤ ਰਿਪੋਰਟ ਹਾਈਕੋਰਟ ਵਿੱਚ ਜਮਾਂ ਕਰਵਾਈ ਜਾ ਸਕੇ । ਡੇਰੇ ਦੀ ਤਲਾਸ਼ੀ ਸਬੰਧੀ ਕੋਰਟ ਕਮਿਸ਼ਨਰ ਨੇ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਕਿ ਿੲਸ ਤਲਾਸ਼ੀ ਮੁਹਿੰਮ ਦੌਰਾਨ ਡੇਰੇ ਵਿਚੋਂ ਕੁਝ ਵੀ ਿੲਤਰਾਜਯੋਗ ਨਹੀਂ ਮਿਲਿਆ । ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਨੂੰ ਤੈਅ ਕੀਤੀ ਗਈ ਹੈ ।
Total Responses : 267