ਵਿਜੇਪਾਲ ਬਰਾੜ
ਚੰਡੀਗੜ੍ਹ, 29 ਅਗਸਤ, 2017 : ਪੰਚਕੂਲਾ ਅਤੇ ਸਿਰਸਾ ਵਿਖੇ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਹਿੰਸਾ ਦੌਰਾਨ ਪੱਤਰਕਾਰਾਂ ਤੇ ਯੋਜਨਬੱਧ ਤਰੀਕੇ ਨਾਲ ਕੀਤੇ ਹਮਲਿਆਂ ਦੇ ਵਿਰੁੱਧ ਸਮੂਹ ਪੱਤਰਕਾਰ ਭਾਈਚਾਰਾ ਲਾਮਬੱਧ ਹੋ ਗਿਆ ਹੈ । ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਦੀ ਪਲ ਪਲ ਦੀ ਖਬਰ ਜਨਤਾ ਤੱਕ ਪਹੁੰਚਾਉਣ ਦੀ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਬਾਅਦ ਪੱਤਰਕਾਰ ਭਾਈਚਤਰੇ ਨੇ ਆਪਣੇ ਨਾਲ ਹੋਏ ਧੱਕੇ ਦੀ ਅਵਾਜ ਬੁਲੰਦ ਕੀਤੀ ਹੈ । ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਿੲਕ ਰੋਸ ਮਾਰਚ ਉਲੀਕੀਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰ ਸ਼ਾਮਿਲ ਹੋਏ । ਿੲਹ ਰੋਸ ਮਾਰਚ ਧਾਰਾ 144 ਲੱਗੀ ਹੋਣ ਕਰਕੇ ਜਿਆਦਾ ਦੂਰ ਤਾਂ ਨਹੀਂ ਜਾ ਸਕਿਆ ਪਰ ਪੱਤਰਕਾਰਾਂ ਦੇ ਵਫਦ ਨੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੌਲੰਕੀ ਨੂੰ ਮਿਲਕੇ ਮੰਗ ਪੱਤਰ ਸੌਂਪਿਆ ।
ਪੱਤਰਕਾਰਾਂ ਦੀ ਪਹਿਲ਼ੀ ਮੰਗ ਹੈ ਕਿ ਸਰਕਾਰ ਕੋਈ ਅਜਿਹੀ ਨੀਤੀ ਬਣਾਏ ਜਿਸਦੇ ਜਰੀਏ ਹਿੰਸਕ ਪ੍ਰਦਰਸ਼ਨਾਂ ਦੀ ਕਵਰੇਜ ਵੇਲੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । ਪੱਤਰਕਾਰਾਂ ਨੂੰ ਹਰ ਵੇਲੇ ਖਤਰੇ ਚ ਰਹਿ ਕੇ ਿਰਪੋਰਟਿੰਗ ਕੀਤੀ ਜਾਂਦੀ ਹੈ ਪਰ ਉਹਨਾਂ ਨੂੰ ਕੋਈ ਸੁਰੱਖਿਆ ਨਹੀਂ ਮਿਲਦੀ, ਉਲਟਾ ਪੁਲਿਸ ਦੇ ਤਸ਼ੱਦਦ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ । ਪੰਚਕੂਲਾ ਵਿੱਚ ਡੇਰਾ ਪ੍ਰੇਮੀਆਂ ਦੇ ਨਾਲ ਨਾਲ ਹਰਿਆਣਾ ਪੁਲਿਸ ਨੇ ਵੀ ਪੱਤਰਕਾਰਾਂ ਤੇ ਕਹਿਰ ਢਾਹਿਆ ।
ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਜਸਵੰਤ ਰਾਣਾ ਨੇ ਦੱਸਿਆ ਕਿ ਪੰਚਕੂਲਾ ਵਿੱਚ ਹਿੰਸਾ ਦੌਰਾਨ ਪੱਤਰਕਾਰਾਂ ਦੇ 12 ਤੋਂ ਜਿਆਦਾ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਅੱਗ ਦੇ ਹਵਾਲੇ ਕੀਤਾ ਗਿਆ । ਉਹਨਾਂ ਰਾਜਪਾਲ ਅੱਗੇ ਮੰਗ ਰੱਖੀ ਕਿ ਪੰਚਕੂਲਾ ਹਿੰਸਾ ਵਿੱਚ ਜਖਮੀ ਹੋਏ ਪੱਤਰਕਾਰਾਂ ਦੀ ਮੁਆਵਜਾ ਰਾਸ਼ੀ ਤੇ ਉਹਨਾਂ ਦੇ ਨੁਕਸਾਨੇ ਗਏ ਵਾਹਨਾਂ ਦਾ ਹਰਜਾਨਾ ਲੈਣ ਲਈ ਧੱਕੇ ਨਾਂ ਖਾਣੇ ਪੈਣ, ਸਰਕਾਰ ਿੲਹ ਸੁਨਿਸ਼ਚਿਤ ਕਰੇ । ਜਸਵੰਤ ਰਾਣਾ ਨੇ ਦੱਸਿਆ ਕਿ ਰਾਜਪਾਲ ਵੱਲੋਂ ਉਹਨਾਂ ਨੂੰ ਮੁੱਖਮੰਤਰੀ ਨਾਲ ਗੱਲ ਕਰਕੇ ਹਰ ਤਰਾਂ ਦੀ ਮੱਦਦ ਦੇਣ ਦਾ ਭਰੋਸਾ ਦਿਵਾਇਆ ਹੈ ।