ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 25 ਅਗਸਤ, 2017 : ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਚੰਕੂਲਾ ਸੀ.ਬੀ.ਆਈ. ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਇਸ ਖੇਤਰ ਵਿਚ ਇਕਦਮ ਤਨਾਅ ਭਰਿਆ ਮਹੌਲ ਬਣ ਗਿਆ। ਪਹਿਲੇ ਤੋੀ ਹੀ ਬੰਦ ਸ਼ਹਿਰ ਦੇ ਬੰਦ ਪਏ ਬਜ਼ਾਰਾਂ ਵਿਚ ਖੁਲੀਆ ਇੱਕਾ-ਦੱਕਾ ਦੁਕਾਨਾਂ ਦੇ ਵੀ ਸ਼ਟਰ ਬੰਦ ਕਰਕੇ ਦੁਕਾਨਦਾਰਾਂ ਨੇ ਮੁਕੰਮਲ ਬਜਾਰ ਬੰਦ ਕਰ ਦਿੱਤਾ।
ਇਸ ਦੌਰਾਨ ਅੱਜ ਕਰੀਬ 11 ਵਜੇ ਪ੍ਰੇਮੀ ਰਾਜਵੰਤ ਸਿੰਘ ਦੀ ਅਗਵਾਈ ਹੇਠਡੇਰਾ ਪ੍ਰੇਮੀਆਂ ਨੇ ਨਾਮ ਚਰਚਾ ਆਰੰਭ ਕਰ ਦਿੱਤੀ। ਨਾਮ ਚਰਚਾ ਘਰ ਦੇ ਬਾਹਰ ਵਾਰ ਪੁਲਿਸ ਵਲੋਂ ਭਾਰੀ ਪੁਲਿਸ ਪਹਿਰਾ ਲਗਾਇਆ ਹੋਇਆ ਸੀ। ਇਸ ਦੌਰਾਨ ਡੇਰੇ ਨਾਲ ਸਬੰਧਿਤ ਸ਼ਰਧਾਲੂਆ ਨੇ ਕਿਹਾ ਕਿ ਅਦਾਲਤ ਦੇ ਆਏ ਫੈਸਲੇ ਨੂੰ ਡੇਰੇ ਦੇ ਕਾਨੂੰਨੀ ਮਾਹਿਰ ਗੰਭੀਰਤਾ ਨਾਲ ਵਾਚਣਗੇ ਅਤੇ ਇਸ ਬਾਅਦ ਸੰਗਤ ਵਲੋਂ ਜੋ ਵੀ ਫੈਸਲਾ ਲਿਆ ਜਾਵੇਗਾ। ਉਹ ਉਸ 'ਤੇ ਪੂਰਾ ਉਤਰਣਗੇ। ਉਹਨਾਂ ਕਿਹਾ ਕਿ ਅਦਾਲਤ ਦੇ ਇਸ ਨਾਲ ਉਹਨਾਂ ਨੂੰ ਨਿੱਜੀ ਪੱਧਰ 'ਤੇ ਮਾਨਸਿਕ ਠੇਸ ਪੁੱਜੀ ਹੈ। ਇਸ ਦੌਰਾਨ ਐਸ.ਪੀ.ਡੀ. ਅਜਮੇਰ ਸਿੰਘ ਬਾਠ, ਐਸ.ਡੀ.ਐਮ, ਗੁਰੂਹਰਸਹਾਏ ਹਰਦੀਪ ਸਿੰਘ, ਡੀ.ਐਸ.ਪੀ. ਗੁਰੂਹਰਸਹਾਏ ਲਖਵੀਰ ਸਿੰਘ, ਤਹਿਸੀਲਦਾਰ ਪਵਨ ਕੁਮਾਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਨਾ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਡੇਰੇ ਦੇ ਸ਼ਰਧਾਲੂਆਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।