ਵਿਜੇਪਾਲ ਬਰਾੜ
ਪੰਚਕੂਲਾ/ਚੰਡੀਗੜ੍ਹ, 25 ਅਗਸਤ, 2017 : ਹਰਿਆਣਾ ਦੇ ਪੰਚਕੂਲਾ, ਸਿਰਸਾ ਅਤੇ ਪੰਜਾਬ ਚ ਹੋਈ ਹਿੰਸਾ ਦੌਰਾਨ ਹੋਈਆ ਘਟਨਾਵਾਂ ਦੌਰਾਨ ਿੲਹ ਗੱਲ ਸਪੱਸ਼ਟ ਤੌਰ ਤੇ ਸਾਹਮਣੇ ਆਈ ਹੈ ਕਿ ਮੀਡੀਆ ਤੇ ਹਮਲਾ , ਪਹਿਲਾਂ ਹੀ ਗਿਣੀ ਮਿਥੀ ਤੇ ਸੋਚੀ ਸਮਝੀ ਸਾਜਿਸ਼ ( ਪਰੀ-ਪਲੈਂਡ ਸਕੀਮ ) ਤਹਿਤ ਹਮਲਾ ਕੀਤਾ ਗਿਆ । ਜਿਵੇਂ ਹੀ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਤੁਰੰਤ ਹੀ ਡੇਰਾ ਸਮਰਥਕਾਂ ਵੱਲੋਂ ਮੀਡੀਆ ਕਰਮੀਆਂ ਤੇ ਹਮਲਾ ਕਰ ਦਿੱਤਾ ਗਿਆ ।
ਅੱਖੀਂ ਦੇਖਿਆ ਹਾਲ ਬਿਆਨ ਕੀਤਾ ਜਾਵੇ ਤਾਂ ਕੋਰਟ ਦਾ ਫੈਸਲਾ ਆਂਉਦੇ ਹੀ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਗਿਆ ਿੲਸ ਮਾਮਲੇ ਦੀ ਲਾਇਵ ਕਵਰੇਜ ਕਰ ਰਹੀਆ ਟੀ.ਵੀ. ਚੈਨਲਾਂ ਦੀਆਂ ਓ ਬੀ ਵੈਨਾਂ ਨੂੰ । ਆਜ ਤੱਕ ਚੈਨਲ, ਟਾਈਮਜ ਨਾਓ ਤੇ ਐਨਡੀਟੀਵੀ ਦੀ ਓ ਬੀ ਵੈਨ ਨੂੰ ਪਹਿਲ਼ਾਂ ਨੁਕਸਾਨ ਪਹੁੰਚਾਇਆ ਗਿਆ ਤੇ ਬਾਅਦ ਵਿੱਚ ਅੱਗ ਲਗਾ ਦਿੱਤੀ ਗਈ । ਐਨਡੀਟੀਵੀ ਦੀ ਓ ਬੀ ਵੈਨ ਚ ਬੈਠੇ ਿੲੰਜੀਨੀਅਰ ਤੇ ਿੲੱਕ ਹੋਰ ਕਰਮਚਾਰੀ ਨੂੰ ਭੜਕੇ ਡੇਰਾ ਪ੍ਰੇਮੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ । ਕੁਝ ਹੋਰ ਟੀ ਵੀ ਚੈਨਲਾਂ ਦੇ ਪੱਤਰਕਾਰਾਂ ਨੂੰ ਘੇਰ ਘੇਰ ਕੇ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਸਾਰੇ ਪੱਤਰਕਾਰ ਆਪਣੀ ਜਾਨ ਬਚਾ ਕੇ ਉਥੋਂ ਨਿੱਕਲੇ । ਕਵਰੇਜ ਕਰ ਰਹੇ ਮੀਡੀਆ ਕਰਮੀਆਂ ਤੇ ਮਿੱਥੀ ਸਾਜਿਸ਼ ਦੇ ਤਹਿਤ ਪੱਥਰਬਾਜੀ ਕੀਤੀ ਗਈ ਜਿਸ ਵਿੱਚ ਕਈ ਪੀਟੀਸੀ ਦੇ ਪੱਤਰਕਾਰ ਦਲਜੀਤ ਸਿੰਘ, ਕੈਮਰਾਮੈਨ ਤੁਲਸੀ ਮਹਿਰਾ, ਧਨੰਜਯ ਸ਼ਰਮਾ ਨੇ ਬੜੀ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ । ਿੲਸਦੇ ਨਾਲ ਹੀ ਹੋਰ ਕਈ ਫੋਟੋਗ੍ਰਾਫਰ, ਕੈਮਰਾਮੈਨ ਤੇ ਪੱਤਰਕਾਰ ਜਖਮੀ ਹੋ ਗਏ ਜਿੰਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੇ ਲਈ ਲਿਜਾਇਆ ਗਿਆ ।
ਦੂਜੇ ਪਾਸੇ ਸਿਰਸਾ ਦੇ ਵਿੱਚ ਪੀਟੀਸੀ ਨਿਊਜ ਦੇ ਪੱਤਰਕਾਰ ਰਾਕੇਸ਼ ਕੁਮਾਰ ਤੇ ਉਹਨਾਂ ਦੇ ਕੈਮਰਾਮੈਨ ਨੂੰ ਡੇਰਾ ਸਮਰਥਕਾਂ ਨੇ ਰੋਕ ਕੇ ਪੁੱਛਿਆ ਕਿ 'ਤੁਸੀੰ ਪੱਤਰਕਾਰ ਹੋ?' ਹਾਲਾਂਕਿ ਰਾਕੇਸ਼ ਨੇ ਆਨਾਕਾਨੀ ਕੀਤੀ ਪਰ ਉਹਨਾਂ ਨੇ ਪਛਾਣ ਲਿਆ ਤੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਰਾਕੇਸ਼ ਦੀ ਬਾਂਹ ਤੋੜ ਦਿੱਤੀ, ਕੈਮਰਾ, ਮੋਬਾਇਲ ਫੋਨ, ਲਾਇਵ ਯੂਨਿਟ ਸਮੇਤ ਕਾਰ ਨੂੰ ਅੱਗ ਲਗਾ ਦਿੱਤੀ ਜਿਥੋਂ ਰਾਕੇਸ਼ ਨੇ ਭੱਜ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ । ਖਬਰ ਲਿਖੇ ਜਾਣ ਤੱਕ ਰਾਕੇਸ਼ ਦੇ ਸਾਥੀ ਕੈਮਰਾਮੈਨ ਦੀ ਕੋਈ ਖਬਰ ਨਹੀਂ ਲੱਗ ਸਕੀ ਸੀ । ਿੲਸਤਰਾਂ ਹੋਰ ਕਈ ਚੈਨਲਾਂ ਦੇ ਸਿਰਸਾ ਚ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਵੀ ਿੲੱਧਰ ਉੱਧਰ ਛਿਪ ਕੇ ਆਪਣੀ ਜਾਨ ਬਚਾਉਣੀ ਪਈ ।
ਗੌਰਤਲਬ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਸਿਰਸਾ ਦੇ ਿੲੱਕ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਮੁਕੱਦਮਾ ਵੀ ਚੱਲ ਰਿਹਾ ਹੈ ।