ਸਿਰਸਾ, 8 ਸਤੰਬਰ, 2017 : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਤਹਿਤ ਜੇਲ 'ਚ ਬੰਦ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੇ ਕਈ ਰਾਜ ਹੌਲੀ-ਹੌਲੀ ਖੁਲ੍ਹ ਰਹੇ ਹਨ। ਹਾਈਕੋਰਟ ਵੱਲੋਂ ਨਿਯੁਕਤ ਕੀਤੇ ਗਏ ਆਯੁਕਤ ਅਨਿਲ ਕੁਮਾਰ ਪੰਵਾਰ ਦੀ ਨਿਗਰਾਣੀ 'ਚ ਸਰਚ ਅਭਿਆਨ ਜਾਰੀ ਹੈ। ਉਨ੍ਹਾਂ ਦੇ ਨਾਲ ਸਿਰਸਾ ਦੇ ਐਸ.ਪੀ ਅਸ਼ਵਨੀ ਸ਼ੈਣਵੀ, ਡੀ.ਸੀ ਪ੍ਰਭਜੋਤ ਸਿੰਘ ਦੇ ਇਲਾਵਾ ਸਿਰਸਾ ਪ੍ਰਸ਼ਾਸਨ ਦੇ ਨਾਲ 5 ਜ਼ਿਲਿਆਂ ਦੇ ਆਈ.ਪੀ.ਐਸ ਅਧਿਕਾਰੀ ਵੀ ਸ਼ਾਮਲ ਹਨ। ਸਰਚ ਟੀਮ ਰਾਮ ਰਹੀਮ ਦੀ ਗੁਫਾ ਤੱਕ ਪੁੱਜ ਚੁੱਕੀ ਹੈ, ਜਿੱਥੇ 2 ਘੰਟਿਆਂ ਦੀ ਤਲਾਸ਼ੀ ਦੇ ਬਾਅਦ ਬਾਬਾ ਦੀ ਗੁਫਾ ਤੋਂ 2 ਨਾਬਾਲਿਗ ਬੱਚਿਆਂ ਸਮੇਤ 5 ਲੋਕ ਮਿਲੇ ਹਨ।ਰਾਮ ਰਹੀਮ ਦੀ ਗੁਫਾ ਤੋਂ ਇਕ ਵਾਕੀ ਟਾਕੀ ਵੀ ਮਿਲਿਆ ਹੈ।
ਸਰਚ ਅਭਿਆਨ ਦੌਰਾਨ ਡੇਰੇ 'ਚ 3 ਕਮਰਿਆਂ ਨੂੰ ਸੀਲ ਕੀਤਾ ਗਿਆ ਹੈ, ਜਿਸ 'ਚ ਹਾਈਵੇਅਰ-ਲੈਪਟਾਪ ਜਬਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰੀ ਮਾਤਰਾ 'ਚ ਕੈਸ਼ ਅਤੇ ਪਲਾਸਟਿਕ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਸਰਚ ਅਭਿਆਨ ਦੌਰਾਨ ਵਣ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਦੇ ਚੱਲਦੇ ਡੇਰੇ 'ਚ ਲੁਪਤ ਜਾਤੀ ਦੇ ਜਾਨਵਰ ਮਿਲੇ। ਇਨ੍ਹਾਂ 'ਚ ਹਿਰਨ, ਮੋਰ ਆਦਿ ਹੋਰ ਜੰਗਲੀ ਜਾਨਵਰ ਸ਼ਾਮਲ ਹੈ। ਜੰਗਲੀ ਜਾਨਵਰ ਐਕਟ 1972 ਦੇ ਨਾਲ ਲੱਗਦੇ ਡੇਰਾ ਸੱਚਾ ਸੌਦਾ 'ਚ ਜੰਗਲ ਜਾਨਵਰ ਰੱਖੇ ਜਾਣ ਦੇ ਸੰਦਰਭ 'ਚ ਅੱਜ ਤੱਕ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ। ਸਰਚ ਆਪਰੇਸ਼ਾਨ ਦੌਰਾਨ ਡੇਰਾ ਕੰਪਲੈਕਸ 'ਚ ਜੰਗਲ ਜਾਨਵਰ ਦੇਖੇ ਗਏ ਹਨ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ 'ਚ ਜੰਗਲ ਜਾਨਵਰ ਐਕਟ ਦੀ ਉਲੰਘਣਾ ਹੁੰਦੀ ਰਹੀ ਹੈ। ਕੱਪੜਿਆਂ ਨੂੰ ਲੈ ਕੇ ਬੂਟਾਂ ਦੇ ਅਜਬ-ਗਜਬ ਫੈਸ਼ਨ ਰੱਖਣ ਵਾਲਾ ਗੁਰਮੀਤ ਰਾਮ ਰਹੀਮ ਜੰਗਲੀ ਜਾਨਵਰਾਂ ਨੂੰ ਵੀ ਰੱਖਣ ਦਾ ਸ਼ੌਕੀਨ ਸੀ। ਉਸ ਦਾ ਸ਼ੌਕ ਅਜਿਹਾ ਸੀ ਕਿ ਬਹੁਤ ਸਾਲ ਪਹਿਲੇ ਉਸ ਨੇ ਕਿਤੇ ਤੋਂ ਇਕ ਸ਼ੇਰ ਦਾ ਬੱਚਾ ਮੰਗਵਾਇਆ। ਬਾਬਾ ਨੂੰ ਅਕਸਰ ਸ਼ੇਰ ਦੇ ਬੱਚੇ ਨਾਲ ਦੇਖਿਆ ਜਾਂਦਾ ਸੀ। ਡੇਰੇ ਤੋਂ ਕਾਫੀ ਮਾਤਰਾ 'ਚ ਦਵਾਈਆਂ ਵੀ ਮਿਲੀਆਂ ਹਨ। ਇਨ੍ਹਾਂ ਦਵਾਈਆਂ 'ਤੇ ਕਿਸੇ ਤਰ੍ਹਾਂ ਦਾ ਲੇਬਲ ਨਹੀਂ ਲੱਗਾ ਹੈ। ਰਾਮ ਰਹੀਮ ਦੀ ਗੁਫਾ ਤੱਕ ਜਾਂਚ ਟੀਮ ਪੁੱਜ ਗਈ ਹੈ, ਜਿੱਥੇ ਕੌਣੇ-ਕੌਣੇ ਤੱਕ ਵੀਡੀਓਗ੍ਰਾਫੀ ਹੋ ਰਹੀ ਹੈ।
ਡੇਰੇ ਦੇ ਅੰਦਰ ਖੁਦਾਈ ਅਤੇ ਭੰਨ੍ਹਤੋੜ ਦੇ ਵੀ ਸੰਕੇਤ ਮਿਲੇ ਹਨ। ਇਸ ਦੇ ਲਈ ਜੇ.ਸੀ.ਬੀ ਵੀ ਬੁਲਾਈ ਗਈ ਹੈ। ਇਕ ਸਰਚ ਟੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਹੁ-ਚਰਚਿਤ ਗੁਫਾ 'ਚ ਪੁੱਜੀ ਹੈ। ਟੀਮ ਦੇ ਮੈਂਬਰ ਵੀਡੀਓਗ੍ਰਾਫੀ ਵੀ ਕਰ ਰਹੇ ਹਨ। ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ ਸਤੀਸ਼ ਮੇਹਰਾ ਦਾ ਕਹਿਣਾ ਹੈ ਕਿ ਡੇਰੇ ਤੋਂ ਬਿਨਾਂ ਨੰਬਰ ਦੀ ਲਗਜ਼ਰੀ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ 7 ਹਜ਼ਾਰ ਦੇ ਪੁਰਾਣੇ ਨੋਟ ਵੀ ਬਰਾਮਦ ਕੀਤੇ ਹਨ।
ਡੇਰਾ ਸੱਚਾ ਸੌਦਾ ਇਲਾਕੇ 'ਚ ਹੁਣ ਵੀ ਕਰਫਿਊ ਜਾਰੀ ਹੈ। ਬਾਹਰੀ ਲੋਕਾਂ ਦੇ ਡੇਰਾ ਕੰਪਲੈਕਸ 'ਚ ਦਾਖ਼ਲ ਹੋਣ 'ਤੇ ਪਾਬੰਦੀ ਹੈ। ਡੇਰਾ ਇਲਾਕੇ 'ਚ ਪਿੰਡ ਵਾਲਿਆਂ ਨੂੰ ਵੀ ਬਿਨਾਂ ਪਛਾਣ ਪੱਤਰ ਦੇ ਪ੍ਰਵੇਸ਼ ਨਹੀਂ ਮਿਲੇਗਾ। ਡੇਰਾ 'ਚ ਕੌਣੇ-ਕੌਣੇ ਤੱਕ ਸੁਰੱਖਿਆ ਫੌਜਾਂ ਦਾ ਪਹਿਰਾ ਹੈ। ਜ਼ਿਲਾ ਪ੍ਰਸ਼ਾਸਨ ਨੇ 10 ਸਿਤੰਬਰ ਤੱਕ ਸਿਰਸਾ 'ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।