← ਪਿਛੇ ਪਰਤੋ
ਵਿਜੇਪਾਲ ਬਰਾੜ
ਪੰਚਕੂਲਾ, 31 ਅਗਸਤ, 2017 : 25 ਅਗਸਤ ਨੂੰ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਦੋਸ਼ 'ਚ ਨਾਮਜ਼ਦ ਸੁਰਿੰਦਰ ਧੀਮਾਨ ਇੰਸਾ ਨੂੰ ਪੰਚਕੂਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੁਰਿੰਦਰ ਧੀਮਾਨ ਡੇਰਾ ਸਿਰਸਾ ਵੱਲੋਂ ਚਲਾਏ ਜਾਂਦੇ ਸੱਚ ਕਹੁੰ ਅਖਬਾਰ ਦਾ ਪੱਤਰਕਾਰ ਹੈ ਜਿਸਤੇ 25 ਅਗਸਤ ਨੂੰ ਡੇਰਾ ਪ੍ਰੇਮੀਆਂ ਨੂੰ ਭੜਕਾ ਕੇ ਹਿੰਸਾ ਕਰਵਾੳੁਣ ਦੇ ਦੋਸ਼ਾ ਤਹਿਤ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਅਾ ਸੀ। ਧੀਮਾਨ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਕਾਬਿਲੇਗੌਰ ਹੈ ਕਿ ਪੱਤਰਕਾਰ ਸੁਰਿੰਦਰ ਧੀਮਾਨ ਇੰਸਾ ਤੋਂ ਇਲਾਵਾ ਡੇਰਾ ਸਿਰਸਾ ਦੇ ਮੁੱਖ ਬੁਲਾਰੇ ਡਾ. ਅਦਿੱਤਿਅਾ ਇੰਸਾ 'ਤੇ ਵੀ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਿੲਅਾ ਹੈ ਜਿੰਨਾਂ ਦੇ ਭੀੜ ਨੂੰ ੳੁਕਸਾੳੁਣ ਵਾਲੇ ਮਾਮਲੇ ਦਾ ਹਿੰਦੀ ਅਖਬਾਰ ਦੈਨਿਕ ਭਾਸਕਰ ਵੱਲੋਂ ਖੁਲਾਸਾ ਕੀਤਾ ਗਿਅਾ ਸੀ ਤੇ ਬਾਅਦ ਹਾੲੀਕੋਰਟ ਵੱਲੋਂ ਇਸ ਮਾਮਲੇ ਦਾ ਨੋਟਿਸ ਲੈਣ ਤੋਂ ਬਾਅਦ ਭਾਸਕਰ ਦੇ ਪੱਤਰਕਾਰ ਸੰਜੀਵ ਮਹਾਜਨ ਦੀ ਗਵਾਹੀ ਤੋਂ ਬਾਅਦ ਇਹ ਮਾਮਲਾ ਦਰਜ ਹੋਿੲਅਾ ਸੀ । ਇਸ ਮਾਮਲੇ ਵਿੱਚ ਡਾ. ਅਦਿੱਤਿਅਾ ਇੰਸਾ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ।
Total Responses : 267