← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 16 ਸਤੰਬਰ, 2017 : ਰਣਜੀਤ ਸਿੰਘ ਤੇ ਰਾਮਚੰਦਰ ਛਤਰਪਤੀ ਕਤਲ ਮਾਮਲੇ ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਪੰਚਕੂਲਾ ਕੋਰਟ ਚ ਸੁਣਵਾਈ ਹੋ ਰਹੀ ਹੈ । ਰਾਮ ਰਹੀਮ ਵੀਡੀਓ ਕਾਨਫਰੰਸ ਦੇ ਜਰੀਏ ਕੋਰਟ ਵਿੱਚ ਪੇਸ਼ ਹੋਇਆ ਹੈ ਜਦਕਿ ਦੋਨਾਂ ਕਤਲਾਂ ਦੇ ਬਾਕੀ 7 ਦੋਸ਼ੀ ਕੋਰਟ ਵਿੱਚ ਪੇਸ਼ ਹਾਜਿਰ ਹਨ । ਕਤਲ ਦੇ ਿੲਹਨਾਂ ਮਾਮਲਿਆਂ ਦੀ ਸੁਣਵਾੲੀ ਮੌਕੇ ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ ਵਰਮਾ ਤੇ ਡੇਰਾ ਮੁਖੀ ਦੇ ਵਕੀਲ ਐਸ ਕੇ ਗਰਗ ਨਰਵਾਣਾ ਵਿਚਕਾਰ ਬਹਿਸ ਜਾਰੀ ਹੈ । ਕੁਝ ਦੇਰ ਲੲੀ ਕੋਰਟ ਦੀ ਕਾਰਵਾੲੀ ਰੋਕੀ ਗੲੀ ਹੈ ਜੋ ਬਾਅਦ ਦੁਪਹਿਰ ਮੁੜ ਸ਼ੁਰੂ ਹੋੲੇਗੀ । ਕਤਲ ਦੇ ਮਾਮਲਿਅਾਂ ਦੀ ਸੁਣਵਾੲੀ ਦੌਰਾਨ ਿੲੱਕ ਦਿਲਚਸਪ ਮੋੜ ਿੲਹ ਅਾਿੲਅਾ ਹੈ ਕਿ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਿੲਵਰ ਖੱਟਾ ਸਿੰਘ ਨੇ ਅਾਪਣੀ ਗਵਾਹੀ ਦੇਣ ਲੲੀ ਮੁੜ ਅਰਜੀ ਲਗਾ ਦਿੱਤੀ ਹੈ ਜਿਸਦੇ ਲਈ ਅਦਾਲਤ ਨੇ 22 ਸਿਤੰਬਰ ਦੀ ਤਰੀਕ ਤੈਅ ਕੀਤੀ ਹੈ । 22 ਸਿਤੰਬਰ ਨੂੰ ਕੋਰਟ ਤੈਅ ਕਰੇਗੀ ਕਿ ਖੱਟਾ ਸਿੰਘ ਿੲਸ ਮਾਮਲੇ ਚ ਗਵਾਹੀ ਦੇ ਸਕੇਗਾ ਜਾਂ ਨਹੀਂ ।
Total Responses : 267