ਜੀ ਐਸ ਪੰਨੂ
ਪਟਿਆਲਾ, 28 ਅਗਸਤ, 2017 : ਜ਼ਿਲਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਵੱਲੋਂ ਮੌਜੂਦਾ ਹਾਲਾਤਾਂ ਦੇ ਮੱਦੇਨਜਰ ਜ਼ਿਲਾ ਪਟਿਆਲਾ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਖਰਾਬ ਹੋਣ ਤੋਂ ਰੋਕਣ ਅਤੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਅਹਿਤਿਆਤ ਦੇ ਤੌਰ 'ਤੇ ਜ਼ਿਲੇ ਵਿੱਚ ਲਗਾਏ ਗਏ ਕਰਫਿਊ ਨੂੰ 29 ਅਗਸਤ ਨੂੰ ਸਵੇਰੇ 6 ਵਜੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ 28 ਅਗਸਤ ਦੀ ਰਾਤ ਨੂੰ ਜ਼ਿਲੇ ਵਿੱਚ ਅਹਿਤਿਆਤ ਦੇ ਤੌਰ 'ਤੇ ਕਰਫਿਊ ਜਾਰੀ ਰਹੇਗਾ। ਪਰ 29 ਅਗਸਤ ਨੂੰ ਸਵੇਰੇ 6 ਵਜੇ ਕਰਫਿਊ ਹਟਾ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ 29 ਅਗਸਤ ਨੂੰ ਜ਼ਿਲੇ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਤੇ ਸਰਕਾਰੀ ਦਫ਼ਤਰ ਆਮ ਵਾਂਗ ਖੁੱਲਣਗੇ।