ਚੰਡੀਗੜ੍ਹ, 24 ਅਗਸਤ, 2017 : ਹਰਿਆਣਾ ਸਰਕਾਰ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾਏ ਰੱਖਣ ਦੇ ਲਈ ਪੁਲਿਸ ਹੈਡਕੁਆਟਰ, ਸੈਕਟਰ-6 ਪੰਚਕੂਲਾ ਵਿਚ ਰਾਜ ਪੱਧਰ ਦੰਗਾਂ ਕੰਟਰੋਲ ਕੇਂਦਰ ਸਥਾਪਿਤ ਕੀਤਾ ਹੈ।
ਪੁਲਿਸ ਸੁਪਰਡੰਟ (ਦੂਰਸੰਚਾਰ) ਵਿਨੋਦ ਕੁਮਾਰ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਨਤਾ ਦੀ ਮਦਦ ਲਈ ਇਹ ਦੰਗਾ ਕੰਟਰੋਲ ਕੇਂਦਰ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੀ ਵੀ ਨਾਗਰਿਕ ਨੂੰ ਕਾਨੂੰਨ ਵਿਵਸਥਾ ਤੇ ਕਿਸੇ ਵੀ ਤਰ੍ਹਾਂ ਦੇ ਦੰਗੇ ਨਾਲ ਸਬੰਧਿਤ ਕੋਈ ਵੀ ਸੂਚਨਾ ਦੇਣੀ ਹੋਵੇ ਜਾਂ ਪੁਲਿਸ ਸਹਾਇਤਾ ਦੀ ਲੋਂੜ ਹੋਵੇ ਤਾਂ ਉਹ ਇਸ ਦੰਗਾਂ ਕੰਟਰੋਲ ਕੇਂਦਰ ਵਿਚ ਟੈਲੀਫ਼ੋਨ ਨੰਬਰ 0172-2587905 ਅਤੇ ਫ਼ੈਕਸ ਨੰਬਰ 0172-25879 06 'ਤੇ ਸੂਚਿਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਟੈਲੀਫ਼ੋਨ ਨੰਬਰ 0172-2587901 ਤੋ ਲੈ ਕੇ 904 ਤਕ ਕਿਸੀ ਵੀ ਨੰਬਰ ਜਾਂ 100 ਨੰਬਰ ਡਾਇਲ ਕਰ ਕੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਿੱਤੀ ਗਈ ਸੂਚਨਾ ਨੂੰ ਗੁਪਤ ਰੱਖਿਆ ਜਾਵੇਗਾ।