ਵਿਜੇਪਾਲ ਬਰਾੜ
ਚੰਡੀਗੜ੍ਹ, 22 ਸਤੰਬਰ, 2017 :
ਗੁਰਮੀਤ ਰਾਮ ਰਹੀਮ ਦੇ ਜੇਲ੍ਹ ਚਲੇ ਜਾਣ ਦੇ ਕਰੀਬ 20 ਦਿਨਾਂ ਬਾਅਦ 'ਪਾਪਾ ਦੀ ਪਰੀ' ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਚੰਡੀਗੜ੍ਹ ਪ੍ਰੈਸ ਕਲੱਬ 'ਚ ਪੱਤਰਕਾਰਾਂ ਦੇ ਸਾਹਮਣੇ ਆਏ । ਪੱਤਰਕਾਰਾਂ ਸਾਹਮਣੇ ਆਪਣੀ ਪੂਰੀ ਕਹਾਣੀ ਸੁਣਾਉਂਦਿਆਂ ਵਿਸ਼ਵਾਸ ਗੁਪਤਾ ਨੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਕਿ ਪਟਿਆਲਾ ਜੇਲ੍ਹ ਵਿੱਚ ਜਦ ਉਸਨੂੰ ਮਾਰਨ ਲਈ ਸੁਪਾਰੀ ਦੇਣ ਦੀ ਕੋਸ਼ਿਸ਼ ਹੋਈ ਤਾਂ ਉਸ ਵੇਲੇ ਬਲਵੰਤ ਸਿੰਘ ਰਾਜੋਆਣਾ ਨੇ ਉਸਦੀ ਜਾਨ ਬਚਾਈ ।
ਵਿਸ਼ਵਾਸ ਗੁਪਤਾ ਦੇ ਦੱਸਣ ਮੁਤਾਬਿਕ ਜਿਸ ਵੇਲੇ ਉਸ 'ਤੇ ਚੈਕ੍ਹ ਬਾਂਊਸ ਦਾ ਝੂਠਾ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਲਿਜਾਇਆ ਗਿਆ ਤਾਂ ਉਥੇ ਉਸਨੂੰ ਬਲਵੰਤ ਸਿੰਘ ਰਾਜੋਆਣਾ ਵਾਲੀ ਬੈਰਕ ਦੇ ਕੋਲ ਰੱਖਿਆ ਗਿਆ । ਉਸ ਬੈਰਕ ਦੇ ਨੇੜੇ ਕੁਝ ਹੋਰ ਕੈਦੀ ਵੀ ਬੰਦ ਸਨ, ਜਿੰਨਾਂ ਕੋਲ ਇੱਕ ਪੁਲਿਸ ਵਰਦੀ ਵਿੱਚ ਆਏ ਮੁਲਾਜਿਮ ਵੱਲੋਂ ਵਿਸ਼ਵਾਸ ਗੁਪਤਾ ਨੂੰ ਮਾਰਨ ਬਦਲੇ 10 ਲੱਖ ਰੁਪਏ ਦੀ ਸੁਪਾਰੀ ਦੇਣ ਦਾ ਲਾਲਚ ਦਿੱਤਾ ਗਿਆ ਤਾਂ ਉਹਨਾਂ ਕੈਦੀਆਂ ਨੇ ਉਸੇ ਵੇਲੇ ਇਹ ਗੱਲ ਰਾਜੋਆਣਾ ਨੂੰ ਦੱਸ ਦਿੱਤੀ ।
ਰਾਜੋਆਣਾ ਨੇ ਉਸੇ ਵੇਲੇ ਉਸ ਕੈਦੀ, ਸੁਪਾਰੀ ਦੀ ਪੇਸ਼ਕਸ਼ ਵਾਲੇ ਪੁਲਿਸ ਮੁਲਾਜਿਮ ਤੇ ਵਿਸ਼ਵਾਸ ਗੁਪਤਾ ਨੂੰ ਜੇਲਰ ਕੋਲ ਲਿਜਾ ਕੇ ਸ਼ਰੇਆਮ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਕੋਈ ਵੀ ਇਸ ਮੁੰਡੇ ਨੂੰ ਹੱਥ ਲਗਾ ਕੇ ਵੇਖੇ ।ਗੁਪਤਾ ਨੇ ਕਿਹਾ ਕਾਨੂੰਨ ਜਾਂ ਕੋੲੀ ਵੀ ਵਿਅਕਤੀ ਰਾਜੋਅਾਣਾ ਬਾਰੇ ਜੋ ਮਰਜੀ ਸੋਚ ਰੱਖਦਾ ਹੋਵੇ ਪਰ ੳੁਸਦੇ ਲੲੀ ੳੁਹ ਰੱਬ ਤੋਂ ਘੱਟ ਨਹੀਂ ਕਿੳੁਂਕਿ ਜੇ ਰਾਜੋਅਾਣਾ ਦਾ ਸਾਥ ਨਾਂ ਮਿਲਦਾ ਤਾਂ ਜੇਲ੍ਹ ਵਿੱਚ ਹੀ ੳੁਸਨੂੰ ਸੁਪਾਰੀ ਦੇ ਕੇ ਮਰਵਾ ਦਿੱਤਾ ਜਾਣਾ ਸੀ ।