ਵਿਜੇਪਾਲ ਬਰਾੜ
ਚੰਡੀਗੜ੍ਹ, 22 ਸਿਤੰਬਰ, 2017 : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਨਾਲ ਨਾਜਾਇਜ਼ ਰਿਸ਼ਤੇ ਦੀ ਕਹਾਣੀ ਿੲੱਕ ਵਾਰ ਫਿਰ ਸਾਹਮਣੇ ਆਈ ਹੈ ਤੇ ਿੲਸ ਕਹਾਣੀ ਨੂੰ ਮੁੜ ਸਾਹਮਣੇ ਲੈਕੇ ਆਇਆ ਹੈ ਹਨੀਪ੍ਰੀਤ ਦਾ ਸਾਬਕਾ ਪਤੀ ਵਿਸ਼ਵਾਸ ਗੁਪਤਾ । ਬਲਾਤਕਾਰ ਕੇਸ ਵਿੱਚ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ ਦੇ ਕਰੀਬ 25 ਦਿਨ ਬਾਅਦ ਹਨੀਪ੍ਰੀਤ ਦਾ ਸਾਬਕਾ ਪਤੀ ਵਿਸ਼ਵਾਸ ਗੁਪਤਾ ਮੀਡੀਆ ਦੇ ਸਾਹਮਣੇ ਆਇਆ ਹੈ ਤੇ ਉਸਨੇ ਿੲਸ ਮਾਮਲੇ ਵਿੱਚ ਆਪਣੇ ਨਾਲ ਹੋਈ ਵਧੀਕੀ ਦੇ ਨਾਲ-ਨਾਲ ਗੁਰਮੀਤ ਰਾਮ ਰਹੀਮ ਦੇ ਹਨੀਪ੍ਰੀਤ ਦੇ ਰਿਸ਼ਤੇ ਦੀਆਂ ਪੂਰੀ ਕਹਾਣੀ ਿੲੱਕ ਵਾਰ ਫਿਰ ਬਿਆਨ ਕੀਤੀ ਹੈ । ਯਾਦ ਰਹੇ ਕਿ ਵਿਸ਼ਵਾਸ ਗੁਪਤਾ ਨੇ 2011 ਚ ਵੀ ਿੲਹ ਮਾਮਲਾ ਪ੍ਰੈਸ ਚ ਲਿਆਂਦਾ ਸੀ ਪਰ ਬਾਅਦ ਵਿੱਚ ਉਸਦੇ ਪਰਿਵਾਰ ਨੇ ਆਪਣੇ ਬਿਆਨ ਬਦਲ ਲਏ ਸਨ ।
ਹੁਣ ਜੋ ਕਹਾਣੀ ਵਿਸ਼ਵਾਸ ਗੁਪਤਾ ਨੇ ਦੁਬਾਰਾ ਬਿਆਨ ਕੀਤੀ ਹੈ ਉਹ ਸੰਖੇਪ ਵਿੱਚ ਿੲਸਤਰਾਂ ਹੈ....
"ਮੇਰਾ ਵਿਆਹ ਹਨੀਪ੍ਰੀਤ ਜਿਸਦਾ ਉਸ ਵੇਲੇ ਨਾਮ ਪ੍ਰਿਅੰਕਾ ਤਨੇਜਾ ਸੀ, ਨਾਲ 1999 ਚ ਹੋਇਆ ਸੀ ਜੋ ਕਿ ਡੇਰਾ ਮੁਖੀ ਨੇ ਹੀ ਕਰਵਾਇਆ ਸੀ, ਉਸ ਵੇਲੇ ਤੱਕ ਮੈਂ ਹਨੀਪ੍ਰੀਤ ਨੂੰ ਵੇਖਿਆ ਤੱਕ ਨਹੀਂ ਸੀ ਪਰ ਕਿਉਂਕਿ ਮੇਰੀ ਤੇ ਮੇਰੇ ਪਰਿਵਾਰ ਦੀ ਡੇਰੇ ਚ ਅਥਾਹ ਸ਼ਰਧਾ ਸੀ ਿੲਸਲਈ ਬਿਨਾਂ ਕੁਝ ਪੁੱਛੇ ਮੈਂ ਵਿਆਹ ਲਈ ਮੰਨ ਗਿਆ ।
ਡੇਰੇ ਚ ਸਾਡਾ ਵਿਆਹ ਹੋਇਆ । ਵਿਆਹ ਤੋਂ ਬਾਅਦ ਕਈ ਸਾਲਾਂ ਤੱਕ ਤਾ ਉਸਨੂੰ ਅਹਿਸਾਸ ਵੀ ਨੀਂ ਹੋਇਆ ਕੀ ਹਨੀਪ੍ਰੀਤ ਨਾਲ ਗੁਰਮੀਤ ਰਾਮ ਰਹੀਮ ਦਾ ਰਿਸ਼ਤਾ ਕੀ ਹੈ । ਉਹ ਹਰ ਹਫਤੇ ਹਨੀਪ੍ਰੀਤ ਨੂੰ ਮਿਲਵਾਉਣ ਲਈ ਰਾਮ ਰਹੀਮ ਕੋਲ ਜਾਂਦਾ ਸੀ ਤਾਂ ਉਸਨੂੰ ਬਾਹਰ ਬਿਠਾ ਦਿੱਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਿੲੱਕ ਧੀ ਆਪਣੇ ਪਿਤਾ ਨਾਲ ਦੁੱਖ-ਸੁੱਖ ਕਰਨ ਆਈ ਹੈ । ਰਾਮ ਰਹੀਮ ਉਸ ਨੂੰ ਆਪਣਾ ਜਵਾਈ ਆਖਦਾ ਸੀ ਤੇ ਇਸੇ ਅਧਾਰ ਤੇ ਉਸਨੂੰ ਡੇਰੇ ਚ ਹੀ ਰਹਿਣ ਲਈ ਘਰ ਦੇ ਦਿੱਤਾ ਗਿਆ । ਹਨੀਪ੍ਰੀਤ ਮੈਨੂੰ ਛੱਡ ਕੇ ਜਿਆਦਾ ਸਮਾਂ ਬਾਬੇ ਕੋਲ ਹੀ ਰਹਿੰਦੀ ਸੀ । ਜੇ ਕਦੇ ਪਰਿਵਾਰ ਬਾਹਰ ਵੀ ਘੁੰਮਣ ਜਾਂਦੇ ਸੀ ਤਾਂ ਬਾਬੇ ਵੱਲੋਂ ਉਹ ਕਮਰਾ ਬੁੱਕ ਕਰਵਾਇਆ ਜਾਂਦਾ ਸੀ ਜਿਸਦੇ ਅੰਦਰ ਦੂਜੇ ਕਮਰੇ ਤੱਕ ਜਾਣ ਲਈ ਰਸਤਾ ਹੁੰਦਾ ਸੀ । ਿੲਥੋਂ ਤੱਕ ਕਿ ਰਾਸਤੇ ਵਿੱਚ ਕਾਰ ਵਿੱਚ ਵੀ ਹਨੀਪ੍ਰੀਤ ਨੂੰ ਬਾਬੇ ਨਾਲ ਬਿਠਾਇਆ ਜਾਂਦਾ ਸੀ ਤੇ ਉਸਨੂੰ ਬਾਬੇ ਦੀ ਗੱਡੀ ਵਿੱਚ ਅੱਗੇ ਬਿਠਾ ਦਿੱਤਾ ਜਾਂਦਾ ਸੀ ।
ਿੲੱਕ ਹੋਰ ਦਿਲਚਸਪ ਗੱਲ ਕਿ ਰਾਮ ਰਹੀਮ ਨੇ ਡੇਰੇ ਦੇ ਅੰਦਰ ਿੲੱਕ ਵਾਰ ਬਿੱਗ ਬਾਸ ਦੀ ਤਰਜ ਤੇ ਿੲੱਕ ਪ੍ਰੋਗਰਾਮ ਕਰਵਾਇਆ ਗਿਆ ਜੋ ਕਿ 28 ਦਿਨ ਤੱਕ ਚੱਲਿਆ । ਉਸ ਸ਼ੋਅ ਵਿੱਚ ਬਾਬੇ ਦਾ ਬੇਟਾ, ਉਸਦੀ ਪਤਨੀ, ਬਾਬੇ ਦੀਆਂ ਲੜਕੀਆਂ ਤੇ ਉਹਨਾਂ ਦੇ ਪਤੀਆਂ ਨੇ ਵੀ ਹਿੱਸਾ ਲਿਆ ।
ਬਿੱਗ ਬਾਸ ਦਾ ਪੂਰਾ ਸੈੱਟ ਤਿਆਰ ਕੀਤਾ ਗਿਆ ਤੇ ਉਸੇ ਤਰਾਂ ਕਰਵਾਇਆ ਗਿਆ ਜਿਵੇਂ ਟੈਲੀਵਿਜਨ ਵਿੱਚ ਕਰਵਾਇਆ ਜਾਂਦਾ ਸੀ । ਉਸ ਸ਼ੋਅ ਵਿੱਚ ਉਸੇ ਤਰਜ ਤੇ ਹੀ ਟਾਸਕ ਦਿੱਤੇ ਗਏ ਤੇ ਗਲਤੀ ਕਰਨ ਤੇ ਸਜਾ ਦਿੱਤੀ ਜਾਂਦੀ ਸੀ । ਸਜਾ ਿੲਹ ਸੀ ਕਿ ਿੲਕ ਵਾਰ ਗਲਤੀ ਕਰਨ ਤੇ ਦਸ ਮਿੰਟ ਤੱਕ ਡੇਰੇ ਦਾ ਨਾਮ ਸਿਮਰਨ ਕਰਨਾ ਹੁੰਦਾ ਸੀ ਜੇ ਵਾਰ ਵਾਰ ਗਲਤੀਆਂ ਕਰਨ ਤੇ ਸਜਾ ਵਜੋਂ ਸਿਮਰਨ ਦਾ ਸਮਾਂ ਵੱਧਦਾ ਰਹਿੰਦਾ ਸੀ । ਸਿਮਰਨ ਕਰਨ ਲਈ ਵੱਖਰੇ ਤੌਰ ਤੇ ਬੰਦ ਕਮਰੇ ਵਿੱਚ ਬਿਠਾ ਦਿੱਤਾ ਜਾਂਦਾ ਸੀ ਤੇ ਕੋਈ ਦੂਜਾ ਵਿਅਕਤੀ ਉਸਦੇ ਕੋਲ ਨਹੀਂ ਜਾ ਸਕਦਾ ਸੀ ।
ਹਨੀਪ੍ਰੀਤ ਨੇ ਪਹਿਲੇ ਦਿਨ ਹੀ ਜਾਣ ਬੁੱਝ ਕੇ ਿੲੰਨੀਆਂ ਗਲਤੀਆਂ ਕੀਤੀਆਂ ਕਿ ਉਹ ਨਾਮ ਸਿਮਰਨ ਲਈ ਪੱਕੇ ਤੌਰ ਤੇ ਦੂਜੇ ਕਮਰੇ ਵਿੱਚ ਭੇਜ ਦਿੱਤੀ ਗਈ । ਉਸ ਕਮਰੇ ਵਿੱਚ ਵੀ ਿੲੱਕ ਖੁਫੀਆ ਰਸਤਾ ਰੱਖਿਆ ਗਿਆ ਸੀ ਜੋ ਬਾਬੇ ਦੇ ਕਮਰੇ ਤੱਕ ਜਾਂਦਾ ਸੀ । ਕੁਲ ਮਿਲਾ ਕੇ ਰਾਮ ਰਹੀਮ ਤੇ ਹਨੀਪ੍ਰੀਤ ਵੱਲੋਂ ਬਿੱਗ ਬੌਸ ਦਾ ਿੲਹ ਡਰਾਮਾ ਮੈਨੂੰ ਗੁਮਰਾਹ ਕਰਨ ਤੇ ਖੁਦ ਿੲਕੱਠੇ ਸਮਾਂ ਬਿਤਾਉਣ ਲਈ ਹੀ ਰਚਿਆ ਗਿਆ ਸੀ ।
ਡੇਰੇ ਦੇ ਅੰਦਰ ਰਹਿਣ ਕਰਕੇ ਤੇ ਹਨੀਪ੍ਰੀਤ ਵੱਲੋਂ 24 ਘੰਟਿਆਂ ਵਿੱਚੋਂ 23 ਘੰਟੇ ਬਾਬੇ ਕੋਲ ਬਿਤਾਉਣ ਕਰਕੇ ਮੈਂ ਪਰੇਸ਼ਾਨ ਰਹਿਣ ਲੱਗ ਪਿਆ ਤੇ ਿੲੱਕ ਦਿਨ ਰਾਤ ਨੂੰ ਅਚਾਨਕ ਦਰਵਾਜਾ ਖੁੱਲਾ ਰਹਿਣ ਕਰਕੇ ਮੈਂ ਝਾਂਕ ਕੇ ਵੇਖਿਆ ਤਾਂ ਹਨੀਪ੍ਰੀਤ ਤੇ ਗੁਰਮੀਤ ਰਾਮ ਰਹੀਮ ਹਮਬਿਸਤਰ ਹੋ ਰਹੇ ਸਨ । ਉਹਨਾਂ ਨੇ ਵੀ ਮੈਨੂੰ ਵੇਖ ਲਿਆ ਤੇ ਬਾਬੇ ਨੇ ਮੈਨੂੰ ਧਮਕੀ ਦਿੱਤੀ ਕਿ ਚੁੱਪ ਕਰਕੇ ਿੲਸੇਤਰਾਂ ਦਿਨ ਕੱਟੀ ਜਾਹ ਨਹੀਂ ਤਾਂ ਤੈਨੂੰ ਤੇਰੇ ਸਾਰੇ ਪਰਿਵਾਰ ਸਮੇਤ ਖਤਮ ਕਰ ਦਿੱਤਾ ਜਾਏਗਾ । ਮੈਂ ਡਰ ਗਿਆ ਤੇ ਆਪਣੇ ਪਰਿਵਾਰ ਨਾਲ ਡੇਰਾ ਛੱਡ ਕੇ ਆ ਗਿਆ ।
ਸਾਡਾ ਸਾਰਾ ਕਾਰੋਬਾਰ ਡੇਰੇ ਦੇ ਨਾਲ ਹੀਂ ਸਾਂਝਾ ਸੀ ਸੋ ਉਹਨਾਂ ਨੇ ਦਸਤਖਤ ਕਰਵਾ ਕੇ ਸਭ ਕੁਝ ਆਪਣੇ ਕੋਲ ਰੱਖ ਲਿਆ ਤੇ ਸਾਨੂੰ ਖਾਲੀ ਹੱਥ ਘਰ ਭੇਜ ਦਿੱਤਾ । ਜਦ ਮੈਂ ਮੀਡੀਆ ਵਿੱਚ ਆਇਆ ਤਾਂ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਤੇ ਆਪਣੀ ਪਹੁੰਚ ਦਾ ਿੲਸ ਕਦਰ ਦਬਾਅ ਬਣਾ ਦਿੱਤਾ ਕਿ ਮੇਰੇ ਪਰਿਵਾਰ ਨੂੰ ਦੁਬਾਰਾ ਡੇਰੇ ਜਾ ਕੇ ਮਾਫੀ ਮੰਗਣੀ ਪਈ ਤੇ ਅੱਗੇ ਤੋਂ ਕਦੇ ਵੀ ਮੀਡੀਆ ਚ ਨਾਂ ਜਾਣ ਦਾ ਭਰੋਸਾ ਦੇਕੇ ਡੇਰੇ ਚੋਂ ਨਿੱਕਲ ਆਏ । ਮੇਰਾ ਸਾਰਾ ਕਾਰੋਬਾਰ ਡੇਰੇ ਨੇ ਕਬਜਾ ਲਿਆ ਹੈ ਤੇ ਮੈਂ ਦੁਬਾਰਾ ਡੇਰੇ ਕਦੇ ਨਹੀਂ ਗਿਆ ।
ਗੁਰਮੀਤ ਰਾਮ ਰਹੀਮ ਨੇ ਸਿਰਫ ਡੇਰਾ ਪ੍ਰੇਮੀਆਂ ਨੂੰ ਧੋਖਾ ਦੇਣ ਲਈ ਹਨੀਪ੍ਰੀਤ ਨੂੰ ਗਿਦ ਲੈਣ ਦਾ ਡਰਾਮਾ ਕੀਤਾ ਜਿਸ ਤੋਂ ਬਾਅਦ ਹਨੀਪ੍ਰੀਤ ਨੇ ਬਾਬੇ ਨੂੰ ਪੂਰੀ ਤਰਾਂ ਆਪਣੇ ਵੱਸ ਚ ਕਰ ਲਿਆ ਤੇ ਬਾਬੇ ਦੇ ਪਰਿਵਾਰ ਵਿੱਚੋਂ ਵੀ ਹਨੀਪ੍ਰੀਤ ਖਿਲਾਫ ਬੋਲਣ ਦੀ ਕਿਸੇ ਚ ਹਿੰਮਤ ਨਹੀਂ ਸੀ । ਬਾਬੇ ਵੱਲੋਂ ਜੋ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਉਹ ਹਨੀਪ੍ਰੀਤ ਦੇ ਬਾਬੇ ਦੀ ਜਿੰਦਗੀ ਚ ਆਉਣ ਤੋਂ ਪਹਿਲਾਂ ਦੀਆਂ ਸਨ ਮੈਨੂੰ ਨਹੀਂ ਲਗਦਾ ਕਿ ਹਨੀਪ੍ਰੀਤ ਦੇ ਉਸਤੋਂ ਬਾਅਦ ਕਿਸੇ ਕੁੜੀ ਨੂੰ ਬਾਬੇ ਦੇ ਨੇੜੇ ਵੀ ਜਾਣ ਦਿੱਤਾ ਹੋਵੇਗਾ ।
ਕੁੱਲ ਮਿਲਾ ਕੇ ਮੇਰੇ ਬਾਰੇ ਜੋ ਗਲਤ ਪ੍ਰਚਾਰ ਕੀਤਾ ਗਿਆ ਸੀ ਕਿ ਮੈਂ ਕਿਸੇ ਲਾਲਚਵੱਸ ਪਹਿਲਾਂ ਬੋਲਿਆ ਸੀ ਤੇ ਬਾਅਦ ਵਿੱਚ ਆਪਣੀ ਗੱਲ ਤੋਂ ਮੁੱਕਰ ਗਿਆ ਤਾਂ ਉਸਦੀ ਸਫਾਈ ਦੇਣ ਲਈ ਮੈਂ ਅੱਜ ਮੀਡੀਆ ਸਾਹਮਣੇ ਦੁਬਾਰਾ ਪੇਸ਼ ਹੋਇਆ ਹਾਂ...ਵਿਸ਼ਵਾਸ ਗੁਪਤਾ
ਰਾਮ ਰਹੀਮ ਦੀ ਪਰਿਵਾਰ ਸਮੇਤ ਪੁਰਾਣੀ ਫੋਟੋ ਅਤੇ ਨਾਲ ਵਾਲੀ ਫੋਟੋ 'ਚ ਰਾਮ ਰਹੀਮ ਦੀ ਮਾਂ ਦੀ ਤਸਵੀਰ