← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 29 ਅਗਸਤ, 2017 : ਸੰਗਰੂਰ ਪੁਲਿਸ ਵੱਲੋਂ ਹਿੰਸਾ ਫੈਲਾਉਣ ਦੇ ਦੋਸ਼ਾਂ ਤਹਿਤ ਿੲੱਕ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਅਖਬਾਰ ਸੱਚ ਕਹੂੰ ਦੇ ਲਈ ਲਹਿਰਾਗਾਗਾ ਤੋਂ ਪੱਤਰਕਾਰ ਵਜੋਂ ਕੰਮ ਕਰਦਾ ਹੈ । ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਭੀਮ ਸੈਨ ਨਾਮ ਦੇ ਿੲਸ ਪੱਤਰਕਾਰ ਤੇ ਉਸਦੇ ਿੲਸਕ ਸਾਥੀ ਰਣਜੀਤ ਸਿੰਘ ਨੂੰ ਜਿਲ੍ਹੇ ਦੇ ਪਿੰਡ ਖੱਖਰ ਕਲਾਂ ਵਿੱਚ ਿੲੱਕ ਗੋਦਾਮ ਨੂੰ ਅੱਗ ਲਗਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ । ਪੁਲਿਸ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਭੀਮ ਸੈਨ ਗੋਬਿੰਦਗੜ੍ਹ ਜੈਜੀਆਂ ਦੇ ਡੇਰਾ ਸੱਚਾ ਸੌਦਾ ਦੇ ਮੁੱਖ ਸੰਚਾਲਕਾਂ ਵਿਚੋਂ ਿੲੱਕ ਸੀ । ਿੲਸ ਮਾਮਲੇ ਵਿੱਚ ਭੀਮ ਸੈਨ ਦੇ ਨਾਲ 12 ਹੋਰ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ । ਪੁਲਿਸ ਜਾਂਚ ਵਿੱਚ ਭੀਮ ਸੈਨ ਨੇ ਿੲੱਕ ਹੋਰ ਦਿਲਚਸਪ ਖੁਲਾਸਾ ਕੀਤਾ ਹੈ ਕਿ ਉਸਨੇ ਕਈ ਸਾਲ ਪਹਿਲਾਂ ਡੇਰਾ ਸੱਚਾ ਸੌਦਾ ਸਿਰਸਾ ਤੋਂ ਅੱਧਾ ਕਿਲੋ ਅਚਾਰ ਸਾਢੇ ਚਾਰ ਲੱਖ ਰੁਪਏ ਵਿੱਚ ਿੲਹ ਮੰਨ ਕੇ ਖਰੀਦਿਆ ਸੀ ਕਿ ਉਹ ਅਚਾਰ ਖੁਦ ਡੇਰਾ ਮੁਖੀ ਨੇ ਆਪਣੇ ਹੱਥ ਨਾਲ ਪਾਇਆ ਹੈ ।
Total Responses : 267