ਫ਼ਰੀਦਕੋਟ ਦੇ ਬੱਸ ਅੱਡੇ ਤੋਂ ਬੱਸ ਸੇਵਾ ਸ਼ੁਰੂ ਹੋਣ ਤੇ ਸਵਾਰੀਆਂ ਬੱਸ ਅੱਡੇ 'ਚ ਬੈਠੀਆਂ ਹੋਈਆਂ।
ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 29 ਅਗਸਤ, 2017 : ਅੱਜ ਫ਼ਰੀਦਕੋਟ ਦੇ ਬੱਸ ਅੱਡੇ ਤੋਂ ਪੀ.ਆਰ.ਟੀ.ਸੀ. ਫ਼ਰੀਦਕੋਟ ਡਿਪੂ ਦੀਆਂ ਅਤੇ ਪ੍ਰਾਈਵੇਟ ਬੱਸਾਂ ਵੱਖ-ਵੱਖ ਰੂਟਾਂ 'ਤੇ ਚੱਲ ਪਈਆਂ ਹਨ। ਬੱਸ ਅੱਡੇ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਭਾਵੇਂ ਕਿ ਪੀ.ਆਰ.ਟੀ.ਸੀ. ਡਿਪੂ ਅਤੇ ਪ੍ਰਾਈਵੇਟ ਟਰਾਂਸਪੋਰਟ ਦੀਆਂ ਬੱਸਾਂ ਕਾੳਂੂਟਰਾਂ 'ਤੇ ਲੱਗੀਆਂ ਹੋਈਆਂ ਸਨ, ਪਰ ਬੱਸਾਂ 'ਚ ਸਵਾਰੀਆਂ ਦੀ ਗਿਣਤੀ ਘੱਟ ਹੀ ਦਿਸ ਰਹੀ ਸੀ। ਇਸ ਸਬੰਧ 'ਚ ਪੀ.ਆਰ.ਟੀ.ਸੀ. ਫ਼ਰੀਦਕੋਟ ਡਿਪੂ ਦੇ ਇਕ ਅਧਿਕਾਰੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਫ਼ਰੀਦਕੋਟ ਡਿਪੂ ਦੀਆਂ ਬੱਸਾਂ ਨੂੰ ਅੱਜ ਸਵੇਰੇ 8 ਵਜੇ ਤੋਂ ਬਾਅਦ ਵੱਖ-ਵੱਖ ਰੂਟਾਂ 'ਤੇ ਚਲਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਚਾਰ ਦਿਨਾਂ ਤੋਂ ਬੰਦ ਹੋਈਆਂ ਬੱਸਾਂ ਦੇ ਅੱਜ ਦੁਬਾਰਾ ਚੱਲਣ ਨਾਲ ਬੱਸ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਬੱਸ ਅੱਡੇ ਦੀ ਸੁਰੱਖਿਆ ਲਈ ਪਿਛਲੇ ਕੁਝ ਦਿਨ ਤੋਂ ਫੋਰਸ ਤਾਇਨਾਤ ਕੀਤੀ ਹੋਈ ਹੈ। ਇਸੇ ਤਰ੍ਹਾਂ ਇਸ ਪ੍ਰਤੀਨਿਧ ਵੱਲੋਂ ਅੱਜ ਰੇਲਵੇ ਸਟੇਸ਼ਨ ਫ਼ਰੀਦਕੋਟ ਦਾ ਵੀ ਦੌਰਾ ਕੀਤਾ ਗਿਆ। ਸਟੇਸ਼ਨ ਮਾਸਟਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਦਿਨ ਦੇ ਸਮੇਂ ਇੱਥੋਂ ਬਠਿੰਡਾ ਅਤੇ ਫ਼ਿਰੋਜ਼ਪੁਰ ਨੂੰ ਜਾਣ ਅਤੇ ਆਉਣ ਵਾਲੀ ਕੋਈ ਵੀ ਮੁਸਾਫ਼ਰ ਗੱਡੀ ਨਹੀਂ ਲੰਘੀ। ਦੂਰ ਦੁਰਾਡੇ ਜਾਣ ਵਾਲੇ ਮੁਸਾਫ਼ਰ ਰੇਲਵੇ ਸਟੇਸ਼ਨ ਤੇ ਪੁੱਛ-ਗਿੱਛ ਕਰਦੇ ਦੇਖੇ ਗਏ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਫ਼ਰੀਦਕੋਟ ਦੀ ਸੁਰੱਖਿਆ ਲਈ ਪੰਜਾਬ ਪੁਲਿਸ, ਬੀ.ਐੱਸ.ਐਫ.,ਆਰ.ਪੀ.ਐਫ, ਜੀ.ਆਰ.ਪੀ. ਦੇ ਮੁਲਾਜ਼ਮ ਡਿਊਟੀ ਨਿਭਾ ਰਹੇ ਹਨ।
ਫ਼ਰੀਦਕੋਟ ਅੱਜ ਦਿਨ ਦੇ ਸਮੇਂ ਵੀ ਕੋਈ ਮੁਸਾਫ਼ਰ ਗੱਡੀ ਦੇ ਨਾ ਚੱਲਣ ਕਰਕੇ ਸੁੰਨਸਾਨ ਪਿਆ ਰੇਲਵੇ ਸਟੇਸ਼ਨ।