ਚੰਡੀਗੜ੍ਹ, 24 ਅਗਸਤ, 2017 : ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ 25 ਅਗਸਤ ਨੂੰ ਲੱਗਣ ਵਾਲੇ `ਮੈਗਾ ਜਾਬ ਫੇਅਰ’ ਅਗਲੇ ਹੁਕਮਾ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ 25 ਅਗਸਤ ਨੂੰ ਲੱਗਣ ਵਾਲਾ ‘ਮੈਗਾ ਜਾਬ ਫੇਅਰ’ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਲੱਗੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰਾਂ ਨਿਯਮਿਤ ਤੌਰ ਤੇ ਵੈਬਸਾਈਟ www.ggnpunjab.com ਦੇਖਦੇ ਰਹਿਣ ਅਤੇ ਨਵੀਆਂ ਤਾਰੀਕਾਂ ਬਾਰੇ ਜਾਣਕਾਰੀ ਵੈਬਸਾਈਟ ‘ਤੇ ਪਾਈ ਜਾਵੇਗੀ।