ਕਾਲਮਨਵੀਸ ਪੱਤਰਕਾਰ ਮੰਚ ਵਲੋਂ ਟ੍ਰੇਡ ਯੂਨੀਅਨ ਨੂੰ ਚਣੌਤੀਆਂ ਵਿਸ਼ੇ 'ਤੇ ਕਰਵਾਇਆ ਗਿਆ ਵੈੱਬਨਾਰ
ਫਗਵਾੜਾ,20 ਜੁਲਾਈ 2020: ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ( ਏਟਕ) ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋ ਕਰਵਾਏ ਗਏ ਕਰੋਨਾ ਕਾਲ ਚ ਟਰੇਡ ਯੂਨੀਅਨ ਲਹਿਰ ਨੂੰ ਚੁਣੌਤੀਆਂ ਵਿਸ਼ੇ 'ਤੇ ਕਰਵਾਏ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਲਹਿਰ ਦੇ ਇਤਿਹਾਸ ਦਾ ਲੇਖਾ-ਜੋਖਾ ਕੀਤਾ ਅਤੇ ਕਿਹਾ ਕਿ ਮਜ਼ਦੂਰ ਲਹਿਰ ਤੇ ਆਜ਼ਾਦੀ ਲਹਿਰ ਨੇ ਇੱਕ-ਦੂਜੇ ਨੂੰ ਪ੍ਰਭਾਵਿਤ ਕੀਤਾ। ਜਿੰਨ੍ਹਾਂ ਮੁੱਲਾਂ ਨੂੰ ਲੈ ਕੇ ਆਜ਼ਾਦੀ ਦੀ ਲੜਾਈ ਲੜੀ ਗਈ ਭਾਜਪਾ ਸ਼ਾਸ਼ਨ ਚ ਉਨ੍ਹਾਂ ਨੂੰ ਖੋਰਿਆ ਜਾ ਰਿਹਾ ਹੈ।
ਕਰੋਨਾ ਦੀ ਆੜ ਚ ਇਹ ਹੋਰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਨੂੰ ਨਜਿੱਠਣ ਲਈ ਬਿਨਾਂ ਠੋਸ ਵਿਉਤਬੰਦੀ ਦੇ ਲਾਗੂ ਕੀਤੀ ਤਾਲਾ ਬੰਦੀ ਨੇ ਮੁਲਕ ਦੀ ਆਰਥਿਕਤਾ ਤੇ ਰੁਜ਼ਗਾਰ ਨੂੰ ਵੱਡੀ ਢਾਹ ਲੱਗੀ ਹੈ। ਨੋਟ ਬੰਦੀ ਤੋ ਬਾਅਦ ਪਹਿਲੀ ਵਾਰ ਹੈ ਕਰੋੜਾਂ ਮਜ਼ਦੂਰਾਂ ਤੋ ਰੁਜ਼ਗਾਰ ਖੋਹਿਆ ਗਿਆ ਹੈ।
ਕਿਰਤ ਕਾਨੂੰਨਾਂ ਚ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਤਰਮੀਮਾਂ ਕਰਕੇ ਕਿਰਤ ਤੇ ਕਿਰਤੀ ਦੀ ਹੋਂਦ ਨੂੰ ਵੱਡੀ ਸੰਨ੍ਹ ਲਾਈ ਹੈ। ਇਸ ਨੂੰ ਬਚਾਉਣ ਲਈ ਵੱਡੇ ਪੱਧਰ ਉੱਤੇ ਅੰਦੋਲਨ ਵਿੱਢਣ ਦੀ ਲੋੜ ਹੈ। ਉਹਨਾ ਕਿਹਾ ਕਿ ਭਾਰਤ ਪੈਟਰੋਲੀਅਮ, ਏਅਰ ਇੰਡੀਆ , ਰੇਲਵੇ ਸਮੇਤ ਵੱਖ ਵੱਖ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਅਤੇ ਰੱਖਿਆ ਖੇਤਰ ਸਮੇਤ ਅਤੀ ਸੰਵੇਦਨਸ਼ੀਲ ਵਿਭਾਗਾਂ ਚ ਸੌ ਫੀਸਦੀ ਬਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹ ਕੇ ਮੁਲਕ ਦੀ ਪ੍ਰਭੂ ਸੱਤਾ ਤੇ ਸਵੈ ਨਿਰਭਰਤਾ ਨੂੰ ਕੇਂਦਰ ਸਰਕਾਰ ਵਲੋ ਗੰਭੀਰ ਖਤਰੇ ਚ ਪਾਉਣ ਖਿਲਾਫ ਅਤੇ ਪਬਲਿਕ ਸੈਕਟਰ ਨੂੰ ਬਚਾਉਣ ਲਈ ਏਟਕ ਸਮੇਤ ਮੁਲਕ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵਲੋ ਸੰਘਰਸ਼ ਆਰੰਭਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵੈੱਬਨਾਰ ਵਿੱਚ ਗੁਰਮੀਤ ਸਿੰਘ ਪਲਾਹੀ, ਸੁਰਿੰਦਰ ਮਚਾਕੀ, ਵਰਿੰਦਰ ਸ਼ਰਮਾ ਐਮ.ਪੀ. ਬਰਤਾਨੀਆ, ਕੇਅਰ ਸ਼ਰੀਫ ਜਰਮਨੀ, ਐਸ. ਬਲਵੰਤ ਯੂਕੇ, ਡਾ: ਹਰਜਿੰਦਰ ਵਾਲੀਆ ਪਟਿਆਲਾ, ਬੇਅੰਤ ਕੌਰ ਗਿੱਲ, ਗਿਆਨ ਸਿੰਘ ਮੋਗਾ, ਡਾ: ਗਿਆਨ ਸਿੰਘ ਪਟਿਆਲਾ, ਡਾ: ਸ਼ਿਆਮ ਸੁੰਦਰ ਦੀਪਤੀ, ਜੀ.ਐਸ. ਗੁਰਦਿੱਤ, ਗੁਰਚਰਨ ਨੂਰਪੁਰ, ਦਰਸ਼ਨ ਸਿੰਘ ਰਿਆੜ, ਰਵਿੰਦਰ ਚੋਟ, ਬਿਕਰਮਜੀਤ ਸਿੰਘ, ਡਾ: ਚਰਨਜੀਤ ਸਿੰਘ ਗੁਮਟਾਲਾ, ਡਾ: ਮਨਜੀਤ ਸਿੰਘ ਬੱਲ, ਅਡਵੋਕੇਟ ਐਸ.ਐਲ.ਵਿਰਦੀ, ਬੰਸੋ ਦੇਵੀ, ਪਰਵਿੰਦਰਜੀਤ ਸਿੰਘ, ਪ੍ਰੇਮ ਚਾਵਲਾ, ਰਣਜੀਤ ਸਿੰਘ ਰਣਵਾ, ਸੁਖਦੇਵ ਸਿੰਘ, ਗੁਰਦੀਪ ਸਿੰਘ ਸ਼ਾਮਲ ਹੋਏ। ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਵੈੱਬਨਾਰ ਦਾ ਸੰਚਾਲਨ ਕੀਤਾ ਅਤੇ ਪਰਵਿੰਦਰਜੀਤ ਸਿੰਘ ਨੇ ਤਕਨੀਕੀ ਸਹਾਇਤਾ ਕੀਤੀ। ਵੈੱਬਨਾਰ ਵਿੱਚ ਸ਼ਾਮਲ ਸਭਨਾ ਦਾ ਧੰਨਵਾਦ ਵਰਿੰਦਰ ਸ਼ਰਮਾ ਐਮ.ਪੀ. ਬਰਤਾਨੀਆ ਨੇ ਕੀਤਾ। ਇਸ ਵੈੱਬਨਾਰ ਵਿੱਚ ਖਾਸ ਤੌਰ 'ਤੇ ਡਾ: ਹਰਜਿੰਦਰ ਸਿੰਘ ਵਾਲੀਆ, ਡਾ: ਚਰਨਜੀਤ ਸਿੰਘ ਗੁਮਟਾਲਾ ਅਤੇ ਵਰਿੰਦਰ ਸ਼ਰਮਾ ਐਮ.ਪੀ. ਯੂਕੇ ਨੇ ਹਿੱਸਾ ਲਿਆ।