5 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 28 ਜੁਲਾਈ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 24 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 5 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਮੁਬਾਰਕ ਪੁਰ ਤੋਂ 20 ਸਾਲਾ ਮਹਿਲਾ, ਅੰਮਲਾਲਾ ਤੋਂ 22 ਸਾਲਾ ਪੁਰਸ਼, ਖਰੜ ਤੋਂ 51 ਸਾਲਾ ਪੁਰਸ਼, ਪਾਰਸ ਪਨੋਰਮਾ ਖਰੜ ਤੋਂ 27 ਸਾਲਾ ਪੁਰਸ਼, ਸਕਾਈਨੈਟ ਇੰਨਕਲੇਵ ਜ਼ੀਰਕਪੁਰ ਤੋਂ 57 ਸਾਲਾ ਪੁਰਸ਼, ਮੋਹਾਲੀ ਤੋਂ 28 ਸਾਲਾ ਮਹਿਲਾ, ਡੇਰਾਬੱਸੀ ਤੋ 24, 23 ਸਾਲਾ ਪੁਰਸ਼ ਤੇ 29 ਸਾਲਾ ਮਹਿਲਾ, ਖੇੜੀ ਜੱਟਾਂ ਮੋਹਾਲੀ ਤੋਂ 23 ਸਾਲਾ ਪੁਰਸ਼, ਢਕੌਲੀ ਤੋਂ 27 ਸਾਲਾ ਪੁਰਸ਼, ਮੁੱਲਾਂਪੁਰ ਤੋਂ 34 ਸਾਲਾ ਪੁਰਸ਼, ਫੇਜ 2 ਮੋਹਾਲੀ ਤੋਂ 43 ਸਾਲਾ ਮਹਿਲਾ ਅਤੇ 8, 5 ਸਾਲਾ ਲੜਕੇ, ਫੇਜ 7 ਮੋਹਾਲੀ ਤੋਂ 70 ਸਾਲਾ ਪੁਰਸ਼, ਸੈਕਟਰ 82 ਮੋਹਾਲੀ ਤੋਂ 23 ਸਾਲਾ ਪੁਰਸ਼, ਸੈਕਟਰ 127 ਖਰੜ ਤੋਂ 47 ਸਾਲਾ ਪੁਰਸ਼, ਮੋਹਾਲੀ ਤੋ 52 ਸਾਲਾ ਪੁਰਸ਼, ਪੰਡਿਆਲਾ ਤੋ 30 ਸਾਲਾ ਪੁਰਸ਼, ਫੇਜ 3ਬੀ2 ਤੋਂ 78 ਸਾਲਾ ਪੁਰਸ਼, ਫੇਜ 4 ਬਲਟਾਣਾ ਤੋਂ 50 ਸਾਲਾ ਪੁਰਸ਼ ਅਤੇ ਮਲਕਪੁਰ ਤੋਂ 25 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਮੁੰਡੀ ਖਰੜ ਤੋਂ 52 ਸਾਲਾ ਪੁਰਸ਼, ਬੂਰਮਾਜਰਾ ਤੋਂ 29 ਸਾਲਾ ਪੁਰਸ਼, ਡੇਰਾਬੱਸੀ ਤੋਂ 24 ਸਾਲਾ ਪੁਰਸ਼, ਜ਼ੀਰਕਪੁਰ ਤੋਂ 53 ਸਾਲਾ ਪੁਰਸ਼ ਤੇ 47 ਸਾਲਾ ਮਹਿਲਾ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 770 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 287, ਠੀਕ ਹੋਏ ਮਰੀਜਾਂ ਦੀ ਗਿਣਤੀ 470 ਹੈ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ।