14 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 27 ਜੁਲਾਈ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 32 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 14 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਦੇਵੀਨਗਰ ਡੇਰਾਬੱਸੀ ਤੋਂ 25 ਸਾਲਾ ਪੁਰਸ਼, ਜੁਝਾਰ ਨਗਰ ਤੋਂ 24 ਸਾਲਾ ਪੁਰਸ਼, ਫੇਜ 3ਬੀ2 ਤੋਂ 26 ਸਾਲਾ ਪੁਰਸ਼, ਪੀਰਮੁਛੱਲਾ ਤੋਂ 42 ਸਾਲਾ ਪੁਰਸ਼, ਫੇਜ 3ਬੀ1 ਤੋਂ 53 ਸਾਲਾ ਪੁਰਸ਼, ਬਲਟਾਣਾ ਤੋਂ 31 ਸਾਲਾ ਮਹਿਲਾ, ਸੋਹਾਣਾ ਤੋਂ 47 ਸਾਲਾ ਪੁਰਸ਼, ਖਰੜ ਤੋਂ 24 ਸਾਲਾ ਪੁਰਸ਼, ਸੈਕਟਰ 78 ਮੋਹਾਲੀ ਤੋਂ 54 ਸਾਲਾ ਪੁਰਸ਼, ਨਯਾਗਾਓਂ ਤੋਂ 29, 30 ਸਾਲਾ ਪੁਰਸ਼, ਬਲੌਂਗੀ ਤੋਂ 59 ਸਾਲਾ ਪੁਰਸ਼, ਸੈਕਟਰ 66 ਮੋਹਾਲੀ ਤੋਂ 77ਸਾਲਾ ਪੁਰਸ਼ ਤੇ 72 ਸਾਲਾ ਮਹਿਲਾ, ਫੇਜ 6 ਮੋਹਾਲੀ ਤੋਂ 31 ਸਾਲਾ ਮਹਿਲਾ, ਸੈਕਟਰ 67 ਤੋਂ 35 ਸਾਲਾ ਮਹਿਲਾ, ਸੈਕਟਰ 70 ਤੋਂ 58 ਸਾਲਾ ਪੁਰਸ਼, ਸੈਕਟਰ 61 ਤੋਂ 67 ਸਾਲਾ ਪੁਰਸ਼, ਮੋਹਾਲੀ ਤੋਂ 30 ਸਾਲਾ ਪੁਰਸ਼, ਮਨੌਲੀ ਤੋਂ 35 ਸਾਲਾ ਪੁਰਸ਼, ਬਲਟਾਣਾ ਤੋਂ 33 ਸਾਲਾ ਪੁਰਸ਼, ਪੀਰਮੁਛੱਲਾ ਤੋਂ 39 ਸਾਲਾ ਮਹਿਲਾ, ਡੇਰਾਬੱਸੀ ਤੋਂ 27, 28 ਸਾਲਾ ਪੁਰਸ਼, ਗਿਲਕੋ ਟਾਵਰ ਖਰੜ ਤੋਂ 24 ਸਾਲਾ ਪੁਰਸ਼, ਪਿੰਡ ਖੁੜਾਕਾ ਬਨੂੜ ਤੋਂ 42 ਸਾਲਾ ਪੁਰਸ਼, ਖਾਨਪੁਰ ਤੋਂ 23 ਸਾਲਾ ਪੁਰਸ਼, ਗਰੀਨ ਵੈਲੀ ਖਰੜ ਤੋਂ 80 ਸਾਲਾ ਮਹਿਲਾ, ਮਨੌਲੀ ਤੋਂ 29 ਸਾਲਾ ਪੁਰਸ਼, ਸੰਨੀ ਇਨਕਲੇਵ ਖਰੜ ਤੋਂ 28 ਸਾਲਾ ਪੁਰਸ਼, ਫੇਜ 10 ਮੋਹਾਲੀ ਤੋਂ 24 ਸਾਲਾ ਪੁਰਸ਼ ਅਤੇ ਖਰੜ ਤੋਂ 50 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਗੁਲਾਬਗੜ੍ਹ ਰੋਡ ਡੇਰਾਬੱਸੀ ਤੋਂ 35 ਸਾਲਾ ਮਹਿਲਾ ਤੇ 29 ਸਾਲਾ ਪੁਰਸ਼, ਖਰੜ ਤੋਂ 21, 32 ਸਾਲਾ ਮਹਿਲਾਵਾਂ, ਬਲਟਾਣਾ ਤੋਂ 32 ਸਾਲਾ ਪੁਰਸ਼, ਮਲਕਪੁਰ ਤੋਂ 30 ਸਾਲਾ ਮਹਿਲਾ, ਰਾਮਪੁਰ ਬਨੂੜ ਤੋਂ 29 ਸਾਲਾ ਮਹਿਲਾ, ਖਰੜ ਤੋਂ 9, 6 ਸਾਲਾ ਲੜਕੇ ਤੇ 9, 35 ਸਾਲਾ ਮਹਿਲਾ, ਢਕੋਲੀ ਤੋਂ 41, 63 ਪੁਰਸ਼ ਅਤੇ ਫੇਜ 9 ਮੋਹਾਲੀ ਤੋਂ 26 ਸਾਲਾ ਮਹਿਲਾ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 747 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 268, ਠੀਕ ਹੋਏ ਮਰੀਜਾਂ ਦੀ ਗਿਣਤੀ 465 ਹੈ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ।