ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 30 ਅਗਸਤ, 2017 : ਡੇਰਾ ਵਿਵਾਦ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਲਈ ਜ਼ਿਲ੍ਰਾ ਮਜਿਸਟਰੇਟ ਵੱਲੋਂ ਫ਼ਿਰੋਜ਼ਪੁਰ ਵਿੱਚ ਲਗਾਈ ਧਾਰਾ 144 ਤੋੜਨ ਅਤੇ ਲਗੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਸਿਟੀ ਪੁਲਿਸ ਨੇ 11 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਥਾਣਾ ਸਿਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਮੁੱਖੀ ਨੂੰ 28 ਅਸਗਤ ਨੂੰ ਸਜਾ ਸੁਣਾਏ ਜਾਣ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਲਗਾਏ ਗਏ ਕਰਫਿਊ ਦੌਰਾਨ ਕੁਝ ਲੋਕ ਕਰਫਿਊ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਸਥਾਨਕ ਬਸਤੀ ਸ਼ੇਖਾਂ ਵਾਲੀ ਵਿਖੇ ਪਾਣੀ ਵਾਲੀ ਟੈਂਕ ਪਾਸ ਖੜੇ ਸਨ। ਹੌਲਦਾਰ ਗੁਰਮੇਲ ਸਿੰਘ ਅਨੁਸਾਰ ਉਕਤ ਵਿਅਕਤੀਆਂ ਪਾਸੋਂ ਪੁੱਛੇ ਜਾਣ 'ਤੇ ਉਹ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ ਤਾ ਪੁਲਿਸ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਸਬੰਧੀ ਹਿਰਾਸਤ ਵਿੱਚ ਲੈਂਦਿਆਂ ਅਮਨ ਪੁੱਤਰ ਅਸ਼ੋਕ ਵਾਸੀ ਧਵਨ ਕਲੋਨੀ, ਗੌਰਵ ਸ਼ਰਮਾ ਪੁੱਤਰ ਸੁਭਾਸ਼ ਸ਼ਰਮਾ ਵਾਸੀ ਬਿੱਲਾ ਹਲਵਾਈ ਚੌਂਕ, ਜਸਮਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਕਰਨਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਪਿੰਡ ਮੁਮਾਰਾ ਥਾਣਾ ਸਾਦਿਕ, ਸ਼ਿਵਾ ਪੁੰਤਰ ਜੱਗਾ, ਅਯੂਸ਼ ਪੁੱਤਰ ਡੈਨੀਅਲ ਵਾਸੀ ਜਨਤਾ ਪ੍ਰੀਤ ਨਗਰ, ਨਵੀਨ ਪੁੱਤਰ ਚਿਤਰੂ ਵਾਸੀ ਲਾਹਲੀ ਥਾਣਾ ਕਰਨੌਰ ਜ਼ਿਲ੍ਹਾ ਰੋਹਤਕ, ਅੰਕਿਤ ਪੁੱਤਰ ਸ਼ਿੰਬਰ ਵਾਸੀ ਮੋਗਾ, ਤਰਸੇਮ ਪੁੱਤਰ ਮਿਸ਼ਰੀ ਲਾਲ ਵਾਸੀ ਪਿੱਛੇ ਆਰੀਆ ਸਕੂਲ ਫ਼ਿਰੋਜ਼ਪੁਰ ਕੈਂਟ, ਪ੍ਰਦੀਪ ਕੁਮਾਰ ਪੁੱਤਰ ਸੋਮਨਾਥ ਵਾਸੀ ਵੋਹਰਾ ਕਲੋਨੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਾਲਸਾ ਕਲੋਨੀ ਫਿਰੋਜਪੁਰ ਸ਼ਹਿਰ ਖਿਲਾਫ ਆਈ.ਪੀ.ਸੀ ਦੀ ਧਾਰਾ 188 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।