ਬੂਥਗੜ ਬਲਾਕ ਵਿਚ ਹੁਣ ਤਕ 16 ਮਰੀਜ਼ਾਂ ਵਿਚੋਂ 11 ਠੀਕ ਹੋਏ, 4 ਦਾ ਇਲਾਜ ਜਾਰੀ : ਡਾ. ਦਿਲਬਾਗ ਸਿੰਘ
ਬੂਥਗੜ, 27 ਜੁਲਾਈ 2020: ਬੂਥਗੜ ਲਾਗੇ ਪੈਂਦੀ 'ਈਕੋ ਸਿਟੀ' ਵਿਚ ਅੱਜ ਕੋਰੋਨਾ ਵਾਇਰਸ ਲਾਗ ਦਾ ਕੇਸ ਸਾਹਮਣੇ ਆਉਣ ਮਗਰੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ 34 ਸਾਲਾ ਮਹਿਲਾ ਮਰੀਜ਼ ਨੂੰ ਘਰ ਵਿਚ 14 ਦਿਨਾਂ ਲਈ ਇਕਾਂਤਵਾਸ ਕੀਤਾ। ਪੀੜਤ ਮਰੀਜ਼ ਦੇ ਘਰ ਪੁੱਜੇ ਡਾ. ਦਿਲਬਾਗ ਸਿੰਘ ਨੇ ਦਸਿਆ ਕਿ ਮਹਿਲਾ ਮਰੀਜ਼ ਪੀ.ਜੀ.ਆਈ. ਵਿਖੇ ਸਟਾਫ਼ ਨਰਸ ਵਜੋਂ ਕੰਮ ਕਰਦੀ ਹੈ ਜਿਸ ਦੀ ਕੋਰੋਨਾ ਵਾਇਰਸ ਟੈਸਟ ਦੀ ਰੀਪੋਰਟ ਅੱਜ ਪਾਜ਼ੇਟਿਵ ਆਈ ਹੈ। ਉਨ•ਾਂ ਦਸਿਆ ਕਿ ਇਸੇ ਤਰ•ਾਂ ਇਕ ਹੋਰ ਸ਼ਖ਼ਸ ਜਿਹੜਾ ਬੀਤੇ ਦਿਨੀਂ ਕੇਰਲਾ ਤੋਂ ਓਮੈਕਸ ਸਿਟੀ ਵਿਖੇ ਅਪਣੇ ਘਰ ਵਾਪਸ ਆਇਆ ਸੀ, ਨੂੰ ਵੀ ਅਹਿਤਿਆਤ ਵਜੋਂ ਘਰ ਵਿਚ ਇਕਾਂਤਵਾਸ ਕੀਤਾ ਗਿਆ ਹੈ। ਉਨ•ਾਂ ਦਸਿਆ ਕਿ ਘਰ ਵਿਚ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਨੂੰ ਦਸਿਆ ਗਿਆ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ। ਚੰਗੀ ਖੁਰਾਕ ਖਾਣ, ਤਣਾਅ-ਮੁਕਤ ਰਹਿਣ ਅਤੇ ਹੋਰ ਸਾਵਧਾਨੀਆਂ ਵਰਤ ਕੇ ਮਰੀਜ਼ ਛੇਤੀ ਹੀ ਤੰਦਰੁਸਤ ਹੋ ਜਾਂਦਾ ਹੈ। ਉਨ•ਾਂ ਨੂੰ ਦਸਿਆ ਗਿਆ ਕਿ ਘਰ ਦੇ ਕਿਸੇ ਵੀ ਜੀਅ ਜਾਂ ਆਂਢ-ਗੁਆਂਢ ਨਾਲ ਕਿਸੇ ਵੀ ਤਰ•ਾਂ ਦਾ ਕਰੀਬੀ ਰਾਬਤਾ ਨਾ ਰਖਿਆ ਜਾਵੇ। ਬਿਲਕੁਲ ਅਲੱਗ ਰਹਿ ਕੇ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆ ਸਾਵਧਾਨੀਆਂ ਅਤੇ ਹੋਰ ਉਪਾਅ ਵਰਤੇ ਜਾਣ। ਉਨ•ਾਂ ਨੂੰ ਦਸਿਆ ਗਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਮਰੀਜ਼ ਦੀ ਸਿਹਤ 'ਤੇ ਲਗਾਤਾਰ ਨਿਗਰਾਨੀ ਰੱਖਣਗੀਆਂ ਅਤੇ ਮਰੀਜ਼ ਨੂੰ ਸਬੰਧਤ ਡਾਕਟਰਾਂ ਦੇ ਸੰਪਰਕ ਨੰਬਰ ਮੁਹਈਆ ਕਰਵਾ ਦਿਤੇ ਗਏ ਹਨ।
ਡਾ. ਦਿਲਬਾਗ ਸਿੰਘ ਨੇ ਦਸਿਆ ਕਿ ਬੂਥਗੜ• ਏਰੀਆ ਵਿਚ ਹੁਣ ਤਕ ਕੋਰੋਨਾ ਵਾਇਰਸ ਲਾਗ ਦੇ ਕੁਲ 16 ਕੇਸ ਸਾਹਮਣੇ ਆ ਚੁਕੇ ਹਨ ਜਿਨ•ਾਂ ਵਿਚੋਂ ਚਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਬਾਕੀ ਮਰੀਜ਼ ਸਿਹਤਯਾਬ ਹੋ ਚੁਕੇ ਹਨ। ਇਕ ਮਰੀਜ਼ ਦੀ ਮੌਤ ਹੋ ਚੁਕੀ ਹੈ। ਡਾ. ਦਿਲਬਾਗ ਸਿੰਘ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ•ਾਂ ਕਿਹਾ ਕਿ ਲਾਕਡਾਊਨ ਹਟਾਏ ਜਾਣ ਦਾ ਅਰਥ ਇਹ ਨਹੀਂ ਕਿ ਇਸ ਮਹਾਂਮਾਰੀ ਦਾ ਖ਼ਤਰਾ ਟਲ ਗਿਆ ਹੈ। ਉਨ•ਾਂ ਕਿਹਾ ਕਿ ਸਾਵਧਾਨੀਆਂ ਨਾ ਵਰਤੇ ਜਾਣ ਕਾਰਨ ਇਸ ਬਿਮਾਰੀ ਦੇ ਕੇਸ ਵੱਧ ਰਹੇ ਹਨ। ਉਨ•ਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਸੀ.ਐਚ.ਓ. ਕਰਮਜੀਤ ਕੌਰ, ਮਮਤਾ, ਸੁਮਨ ਆਦਿ ਵੀ ਮੌਜੂਦ ਸਨ।