ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 28 ਅਗਸਤ, 2017 : ਡੇਰਾ ਸਿਰਸਾ ਦੇ ਮੁਖੀ ਨੂੰ ਸਜ਼ਾ ਸੁਣਾਉਣ ਦੇ ਮੱਧੇ ਨਜ਼ਰ ਫਰੀਦਕੋਟ ਜਿਲ•ੇ 'ਚ ਅੱਜ ਮੁਕੰਮਲ ਤੌਰ ਤੇ ਕਰਫਿਊ ਲੱਗਾ ਰਿਹਾ ਅਤੇ ਫਰੀਦਕੋਟ ਜਿਲ•ੇ ਦੀਆਂ ਸਰਹੱਦਾਂ ਮੁਕੰਮਲ ਤੌਰ ਤੇ ਸੀਲ ਰਹੀਆਂ। ਡੇਰਾ ਮੁਖੀ ਖਿਲਾਫ ਸਜ਼ਾ ਦਾ ਫੈਸਲਾ ਆਉਣ ਤੋਂ ਬਾਅਦ ਵੀ ਪ੍ਰਸ਼ਾਸ਼ਨ ਨੇ ਦੇਰ ਸ਼ਾਮ ਤੱਕ ਕਰਫਿਊ 'ਚ ਕੋਈ ਢਿੱਲ ਨਹੀਂ ਦਿੱਤੀ। ਜਿਲ•ਾ ਮੈਜਿਸਟਰੇਟ ਦੇ ਹੁਕਮ ਮੁਤਾਬਿਕ ਜਿਲ•ੇ ਦੇ ਸਿਰਫ ਵਿੱਦਿਅਕ ਅਦਾਰੇ ਹੀ ਬੰਦ ਕੀਤੇ ਗਏ ਸਨ। ਪ੍ਰੰਤੂ ਹਾਲਾਤ ਨੂੰ ਵੇਖਦਿਆਂ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਬੈਂਕਾਂ, ਜਿਲ•ਾ ਅਦਾਲਤਾਂ, ਸਕੱਤਰੇਤ ਅਤੇ ਬਾਕੀ ਦਫਤਰ ਵੀ ਬੰਦ ਕਰਵਾ ਦਿੱਤੇ। ਆਮ ਦਿਨਾਂ ਨਾਲੋਂ ਅੱਜ ਪ੍ਰਸ਼ਾਸ਼ਨ ਨੇ ਕਰਫਿਊ ਵਿੱਚ ਬੇਹੱਦ ਸਖਤੀ ਦਿਖਾਈ। ਕਰਫਿਊ ਦੇ ਬਾਵਜੂਦ ਘੰਟਾ ਘਰ ਨਜ਼ਦੀਕ ਰੇੜ•ੀਆਂ ਲਾਉਣ ਵਾਲੇ ਸਬਜੀ ਅਤੇ ਫਲ ਵਿਕਰੇਤਾਵਾਂ ਉੱਪਰ ਹਲਕਾ ਲਾਠੀਚਾਰਜ ਵੀ ਹੋਇਆ। ਜਿਲ•ਾ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਜਿਲ•ੇ ਭਰ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਫਰੀਦਕੋਟ ਜਿਲ•ਾ ਮੁਕੰਮਲ ਤੌਰ ਤੇ ਸ਼ਾਂਤ ਰਿਹਾ ਅਤੇ ਕਿਤੇ ਵੀ ਘਟਨਾ ਵਾਪਰਣ ਦੀ ਸੂਚਨਾ ਨਹੀਂ ਹੈ। ਫਰੀਦਕੋਟ ਜਿਲ•ੇ ਵਿੱਚ ਡੇਰਾ ਪ੍ਰੇਮੀਆ ਦਾ ਚੰਗਾ ਆਧਾਰ ਹੈ। ਪ੍ਰੰਤੂ ਅੱਜ ਡੇਰਾ ਪ੍ਰੇਮੀਆਂ ਨੇ ਕਿਸੇ ਵੀ ਤਰ•ਾਂ ਦਾ ਰੋਸ ਮੁਜ਼ਾਹਰਾ ਜਾਂ ਇਕੱਠ ਨਹੀਂ ਕੀਤਾ ਅਤੇ ਡੇਰਾ ਪ੍ਰੇਮੀ ਆਪਣੇ ਘਰਾਂ ਵਿੱਚ ਹੀ ਰਹੇ। ਜਿਲ•ਾ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਕਿਹਾ ਕਿ 29 ਅਗਸਤ ਸੁਭਾ 8 ਵਜੇ ਤੱਕ ਕਰਫਿਊ ਜਾਰੀ ਰਹੇਗਾ।
ਸਜ਼ਾ ਦੇ ਫੈਸਲੇ ਮਗਰੋਂ ਵੀ ਡੇਰਾ ਪ੍ਰੇਮੀਆਂ ਦੀ ਸ਼ਰਧਾ ਵਿੱਚ ਨਹੀਂ ਆਈ ਕਮੀ
ਸਾਧਵੀ ਨਾਲ ਜਬਰ ਜਿਨਾਹ ਦੇ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਵੱਲੋਂ ਦੋਸ਼ੀ ਐਲਾਨੇ ਜਾਣ ਅਤੇ ਦਸ ਸਾਲ ਦੀ ਸਜਾ ਹੋਣ ਮਗਰੋਂ ਵੀ ਡੇਰਾ ਪ੍ਰੇਮੀਆਂ ਆਪਣੇ ਗੁਰੂ ਪ੍ਰਤੀ ਸ਼ਰਧਾ ਵਿੱਚ ਕੋਈ ਕਮੀ ਨਹੀਂ ਆਈ। ਫਰੀਦਕੋਟ ਵਸਨੀਕ 45 ਸਾਲਾ ਇਕਬਾਲ ਕੌਰ, ਹੈਪੀ ਸਿੰਘ ਅਤੇ ਜਸ਼ਨਪ੍ਰੀਤ ਨੇ ਕਿਹਾ ਕਿ ਡੇਰਾ ਮੁਖੀ ਉੱਪਰ ਲੱਗੇ ਦੋਸ਼ਾਂ ਨੂੰ ਉਹ ਅੱਜ ਵੀ ਸਹੀ ਨਹੀਂ ਮੰਨਦੇ ਅਤੇ ਉਹਨਾਂ ਦੇ ਗੁਰੂ ਜੀ ਨਿਰਦੋਸ਼ ਹਨ ਅਤੇ ਉਹਨਾਂ ਨੂੰ ਉੱਚ ਅਦਾਲਤਾਂ ਚੋਂ ਇੰਨਸਾਫ ਮਿਲਣ ਦੀ ਉਮੀਦ ਹੈ। ਗੁਰਜੰਟ ਸਿੰਘ ਵਾਸੀ ਫਰੀਦਕੋਟ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਮਾਲਵੇ ਦੇ ਹਜਾਰਾਂ ਲੋਕਾਂ ਨੂੰ ਸ਼ਰਾਬ ਅਤੇ ਹੋਰ ਨਸ਼ੇ ਤੋਂ ਮੁਕਤ ਕੀਤਾ ਹੈ ਜਿਸ ਕਰਕੇ ਡਰੱਗ ਮਾਫੀਆ ਡੇਰਾ ਸੱਚਾ ਸੌਦਾ ਪ੍ਰਤੀ ਰੰਜਿਸ਼ ਰਖਦਾ ਹੈ। ਉਹਨਾਂ ਸਮੂਚੇ ਘਟਨਾ ਕਰਮ ਨੂੰ ਆਪਣੇ ਗੁਰੂ ਖਿਲਾਫ ਸਾਜਿਸ਼ ਐਲਾਨਦਿਆਂ ਸ਼ਾਂਤਮਈ ਤਰੀਕੇ ਨਾਲ ਕਾਨੂੰਨੀ ਲੜਾਈ ਲੜਣ ਦੀ ਗਲ ਕਹੀ।