ਵਿਜੇਪਾਲ ਬਰਾੜ
ਚੰਡੀਗੜ੍ਹ, 31 ਅਗਸਤ, 2017 : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੈਸੇ ਤਾਂ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਕਾਫੀ ਚਰਚਾ ਚ ਰਹਿ ਚੁੱਕੇ ਨੇ ਪਰ ਹੁਣ ਦੁਬਾਰਾ ਉਹਨਾਂ ਦਾ ਿੲੱਕ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿਸ ਵਿੱਚ ਧਰਮਸੋਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਸੇ ਵਾਲੇ ਪਿਤਾ ਜੀ ਕਹਿ ਕੇ ਸੰਬੋਧਨ ਕਰ ਰਹੇ ਹੈ । ਿੲਹ ਵੀਡੀਓ ਵੈਸੇ ਤਾਂ ਡੇਰਾ ਮੁਖੀ ਦੀ ਅਦਲਾਤ ਵਿੱਚ ਪੇਸ਼ੀ ਤੋਂ ਪਹਿਲਾਂ ਦਾ ਹੈ ਜਿਸ ਵਿੱਚ ਧਰਮਸੋਤ ਸਮੂਹ ਪੰਜਾਬ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰ ਰਹੇ ਹਨ, ਪਰ ਅਪੀਲ ਕਰਦੇ ਕਰਦੇ ਧਰਮਸੋਤ ਿੲਹ ਕਹਿ ਗਏ ਕਿ "ਸਾਡੇ ਗੁਰੂਆਂ ਨੇ ਹਮੇਸ਼ਾਂ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ, ਸਰਸੇ ਵਾਲੇ ਪਿਤਾ ਜੀ, ਜਿੰਨਾਂ ਦੀ ਅਦਾਲਤ ਚ ਪੇਸ਼ੀ ਹੋਣੀ ਹੈ, ਉਹ ਵੀ ਸ਼ਾਂਤੀ ਦੀ ਅਪੀਲ ਕਰ ਰਹੇ ਨੇ ਸੋ ਸਾਨੂੰ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ" ।
ਸਿਆਸੀ ਪਾਰਟੀਆਂ ਦੀ ਡੇਰਾ ਸਿਰਸਾ ਨਾਲ ਸਾਂਝ ਕਿਸੇ ਤੋਂ ਲੁਕੀ ਨਹੀਂ ਹੈ ਤੇ ਸਾਰੀਆਂ ਹੀ ਪਾਰਟੀਆਂ ਦੇ ਆਗੂ ਸਿਰਸੇ ਜਾ ਕੇ ਨਤਮਸਤਕ ਹੁੰਦੇ ਰਹੇ ਨੇ । ਵਿਧਾਨ ਸਭਾ ਚੋਣਾਂ ਵਿੱਚ ਡੇਰਾ ਦੀ ਹਿਮਾਇਤ ਲੈਣ ਵਾਲੀ ਅਕਾਲੀ-ਭਾਜਪਾ ਦੇ ਆਗੂ ਜਿਥੇ ਡੇਰਾ ਮੁਖੀ ਬਾਰੇ ਫੈਸਲੇ ਤੇ ਬੋਲਣ ਤੋਂ ਬਚ ਰਹੇ ਨੇ ਉਥੇ ਪੰਜਾਬ ਦੇ ਕਾਂਗਰਸੀ ਆਗੂ ਗੁਰਮੀਤ ਰਾਮ ਰਹੀਮ ਬਾਰੇ ਖੁੱਲ ਕੇ ਕੁਝ ਵੀ ਬੋਲਣ ਤੋਂ ਗੁਰੇਜ ਕਰਦੇ ਨਜਰ ਆ ਰਹੇ ਨੇ ਅਜਿਹੇ ਵਿੱਚ ਸਾਧੂ ਸਿੰਘ ਧਰਮਸੋਤ ਵੱਲੋਂ ਡੇਰਾ ਮੁਖੀ ਨੂੰ 'ਿਪਤਾ ਜੀ' ਕਹਿ ਕੇ ਸੰਬੋਧਨ ਕਰਨਾ ਖੂਬ ਚਰਚਾ ਦਾ ਵਿਸ਼ਾ ਬਣ ਰਿਹਾ ਹੈ।