ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਗ੍ਰਾਂਟ ਦਾ ਚੈਕ ਦਿੰਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ
ਮੋਹਾਲੀ, 16 ਜੁਲਾਈ 2020: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨ ਸੈਕਟਰ 117 (ਡਬਲਿਊਐਚਆਈ) ਨੂੰ ਝੂਲਿਆਂ ਅਤੇ ਕੂੜੇਦਾਨ ਦੀ ਖ਼ਰੀਦ ਲਈ 2 ਲੱਖ ਰੁਪਏ ਦੀ ਗਰਾਂਟ ਜਦਕਿ ਟੀ.ਡੀ.ਆਈ ਐਸੋਸੀਏਸ਼ਨ ਮੋਹਾਲੀ ਸੈਕਟਰ 118 ਨੂੰ ਸਭਿਆਚਾਰਕ ਗਤੀਵਿਧੀਆਂ ਵਾਸਤੇ 51 ਹਜ਼ਾਰ ਰੁਪਏ ਦੀ ਗ੍ਰਾਂਟ ਸੌਂਪੀ। ਦੋਹਾਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਹੋਰ ਪਤਵੰਤਿਆਂ ਨੂੰ ਸੰਬੋਧਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਗ਼ੈਰ ਸਰਕਾਰੀ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਉਸਾਰੂ ਤੇ ਜ਼ਿਕਰਯੋਗ ਰੋਲ ਅਦਾ ਕਰਦੀਆਂ ਹਨ ਜਿਸ ਲਈ ਉਹ ਸ਼ਲਾਘਾ ਦੀਆਂ ਪਾਤਰ ਹਨ। ਉਨ•ਾਂ ਦਸਿਆ ਕਿ ਉਨ•ਾਂ ਅਪਣੇ ਅਖ਼ਤਿਆਰੀ ਕੋਟੇ ਵਿਚੋਂ ਦੋਵੇਂ ਗ੍ਰਾਂਟਾਂ ਦਿਤੀਆਂ ਗਈਆਂ ਹਨ ਤਾਕਿ ਸਬੰਧਤ ਸੈਕਟਰਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਨੂੰ ਤੇਜ਼ ਗਤੀ ਮਿਲ ਸਕੇ। ਉਨ•ਾਂ ਕਿਹਾ ਕਿ 2 ਲੱਖ ਰੁਪਏ ਦੀ ਰਕਮ ਨਾਲ ਟੀ.ਡੀ.ਆਈ. ਸੈਕਟਰ 117 ਦੇ ਪਾਰਕਾਂ ਵਿਚ ਬੱਚਿਆਂ ਲਈ ਝੂਲੇ ਅਤੇ ਕੂੜੇਦਾਨ ਖ਼ਰੀਦੇ ਜਾਣਗੇ ਜਦਕਿ 51 ਹਜ਼ਾਰ ਰੁਪਏ ਟੀ.ਡੀ.ਆਈ. ਐਸੋਸੀਏਸ਼ਨ ਨੂੰ ਸਭਿਆਚਾਰਕ ਸਰਗਰਮੀਆਂ ਕਰਵਾਉਣ ਲਈ ਦਿਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਥੇ ਪਿੰਡਾਂ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ, ਉਥੇ ਸ਼ਹਿਰਾਂ ਨੂੰ ਵੀ ਬਰਾਬਰ ਤਵੱਜੋ ਦਿਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਮੋਹਾਲੀ ਸ਼ਹਿਰ ਦੇ ਚੌਤਰਫ਼ਾ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ ਅਤੇ ਨਾ ਹੀ ਪੈਸੇ ਦੀ ਕੋਈ ਕਮੀ ਆਉੁਣ ਦਿਤੀ ਜਾ ਰਹੀ ਹੈ। ਸ. ਸਿੱਧੂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਬਰਾਬਰ ਅਤੇ ਚੌਤਰਫ਼ਾ ਵਿਕਾਸ ਦਾ ਵਾਅਦਾ ਕੀਤਾ ਸੀ ਜਿਹੜਾ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਤਮਾਮ ਤਰ•ਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਟੀ.ਡੀ.ਆਈ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਗੌਤਮ, ਮੀਤ ਪ੍ਰਧਾਨ ਵਤਨ ਸਿੰਘ, ਗੁਰਨਾਮ ਸਿੰਘ ਬਰਾੜ ਖ਼ਜ਼ਾਨਚੀ, ਮਨੋਮਹਨ ਸਿੰਘ , ਪਰਮਿੰਦਰ ਸਿੰਘ ਜਨਰਲ ਸਕੱਤਰ, ਕੀਮਤੀ ਲਾਲ ਮੈਂਬਰ ਐਗਜ਼ੈਕਟਿਵ, ਸੀਸਰ ਕੁਮਾਰ ਮੀਤ ਪ੍ਰਧਾਨ, ਨਰੇਸ਼ ਸ਼ਰਮਾ ਜਨਰਲ ਸਕੱਤਰ, ਸ਼ਸ਼ੀ ਭੂਸ਼ਣ ਵਿੱਤ ਸਕੱਤਰ ਅਤੇ ਕੇ.ਐਲ. ਸੋਹੀ ਵੀ ਮੌਜੂਦ ਸਨ।