ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ 'ਚ ਸਟੇਟ ਪੱਧਰ 'ਤੇ ਅਕਾਲ ਅਕੈਡਮੀ ਦੇ ਵਿਦਿਆਰਥੀ ਰਹੇ ਮੋਹਰੀ
ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀਆਂ 129 ਅਕਾਲ ਅਕੈਡਮੀਆਂ (ਸੀ.ਬੀ.ਐਸ.ਈ.) ਵਿੱਦਿਆ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹਨ। ਪਿਛਲੇ ਦਿਨੀਂ ਆਏ ਦਸਵੀਂ ਤੇ ਬਾਰ੍ਹਵੀਂ ਦੇ ਸਾਲ 2020 ਦੇ ਨਤੀਜਿਆਂ ਵਿੱਚ ਸਮੁੱਚੀਆਂ ਅਕਾਲ ਅਕੈਡਮੀਆਂ ਦੇ ਨਤੀਜੇ ਬੜੇ ਸ਼ਾਨਦਾਰ ਰਹੇ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਸਟੇਟ ਤੇ ਜਿਲ੍ਹਾ ਪੱਧਰ ਤੇ ਚੰਗੇ ਸਥਾਨ ਹਾਸਲ ਕੀਤੇ। ਦੱਸਣਯੋਗ ਹੈ ਕਿ ਅਕਾਲ ਅਕੈਡਮੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਦੀ ਬਾਰ੍ਹਵੀਂ ਜਮਾਤ ਵਿੱਚੋਂ ਗੁਰਸਿਮਰਨ ਕੌਰ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਦਸਵੀਂ ਜਮਾਤ ਵਿੱਚੋਂ ਅਜੀਤਸਰ ਰਤੀਆ (ਹਰਿਆਣਾ) ਦੀ ਤਾਨੀਆ ਗਰਗ ਨੇ ਸੂਬਾ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਸੀ.ਬੀ.ਐਸ.ਈ. ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਵੱਖ ਵੱਖ ਅਕਾਲ ਅਕੈਡਮੀਆਂ ਦੇ ਦਸ ਵਿਦਿਆਰਥੀ ਜਿਲ੍ਹੇ ਭਰ 'ਚੋਂ ਟਾਪਰ ਰਹੇ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਵੱਖ ਵੱਖ ਅਕੈਡਮੀਆਂ ਦੇ 8 ਵਿਦਿਆਰਥੀਆਂ ਨੇ ਜਿਲ੍ਹਾ ਪੱਧਰ ਤੇ ਮੱਲਾਂ ਮਾਰੀਆਂ।
ਜੇਕਰ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਸ ਸਾਲ ਦਸਵੀਂ ਜਮਾਤ ਵਿਚੋਂ 392 ਅਤੇ ਬਾਰ੍ਹਵੀਂ ਜਮਾਤ ਵਿਚੋਂ 182 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਅਕੈਡਮੀ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਬਾਕੀ ਦਾ ਨਤੀਜਾ ਵੀ ਬੜਾ ਸ਼ਾਨਦਾਰ ਰਿਹਾ ਹੈ।
ਇਸ ਮੌਕੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਨੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਵਧਾਈ ਦਿੱਤੀ । ਵਿਦਿਆਰਥੀਆਂ ਦੇ ਇਨ੍ਹਾਂ ਨਤੀਜਿਆਂ ਤੋਂ ਖੁਸ਼ ਹੁੰਦੇ ਹੋਏ ਬਾਬਾ ਇਕਬਾਲ ਸਿੰਘ ਜੀ ਨੇ ਕਿਹਾ ਵਿੱਦਿਆ ਦੀ ਪ੍ਰਫੁੱਲਤਾ ਲਈ ਲਿਆ ਸੰਤ ਬਾਬਾ ਅਤਰ ਸਿੰਘ ਜੀ ਦੇ ਸੰਤ ਤੇਜਾ ਸਿੰਘ ਜੀ ਦਾ ਸੁਪਨਾ ਸਾਕਾਰ ਹੋਣ ਲੱਗਾ ਹੈ।