ਪੀੜਤ ਵਿਅਕਤੀਆਂ ਨੂੰ ਚੈੱਕ ਤਕਸੀਮ ਕਰਦੇ ਹੋਏ ਐਮ.ਪੀ. ਮੁਹੰਮਦ ਸਦੀਕ, ਚੇਅਰਮੈਨ ਸਿਕੰਦਰ ਮੜ੍ਹਾਕ ਅਤੇ ਮੈਂਬਰ
ਮਨਿੰਦਰਜੀਤ ਸਿੱਧੂ
ਮਾਰਕਿਟ ਕਮੇਟੀ ਜੈਤੋ ਵੱਲੋਂ ਪੀੜਤ ਵਿਅਕਤੀਆਂ ਨੂੰ ਬਣਦੀ ਸਹਾਇਤਾ ਦਿਵਾਈ ਗਈ ਹੈ- ਸਿਕੰਦਰ ਮੜ੍ਹਾਕ
ਜੈਤੋ, 20 ਜੁਲਾਈ 2020 : ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਬੀਤੇ ਸਾਲ ਦੌਰਾਨ ਖੇਤੀਬਾੜੀ ਕਾਰਜਾਂ ਵਿੱਚ ਹਾਦਸਾਗ੍ਰਸਤ ਹੋਏ ਕਿਸਾਨਾਂ ਅਤੇ ਮਜਦੂਰਾਂ ਦੇ ਪਰਿਵਾਰਾਂ ਨੂੰ ਪੰਜਾਬ ਸਟੇਟ ਐਗਰੀਕਲਚਰ ਮਾਰਕਿਟਿੰਗ ਬੋਰਡ ਦੀ ਸਕੀਮ ਤਹਿਤ ਮਾਲੀ ਸਹਾਇਤਾ ਵਜੋਂ ਚੈੱਕ ਤਕਸੀਮ ਕੀਤੇ ਗਏ।ਚੈੱਕ ਵਿਤਰਨ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਵਰਗ ਦੇ ਦੁੱਖ ਸੁੱਖ ਵਿੱਚ ਪੂਰੀ ਤਰ੍ਹਾਂ ਸ਼ਰੀਕ ਹੈ ਅਤੇ ਸਰਕਾਰ ਹਰ ਪ੍ਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਹਰ ਲਾਭਪਾਤਰੀ ਤੱਕ ਪਹੁੰਚਾਉਣ ਲਈ ਵਚਨਬੱਧ ਹੈ।ਇਸ ਮੌਕੇ ਉਹਨਾਂ ਜਸਪਾਲ ਕੌਰ ਪਤਨੀ ਜੱਸਾ ਸਿੰਘ ਪਿੰਡ ਮੱਤਾ, ਸੁਖਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਚੈਨਾ, ਗੁਰਚੇਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਡੋਡ, ਬਲਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਮੱਤਾ ਨੂੰ ਸਹਾਇਤਾ ਰਾਸੀ ਦੇ ਚੈੱਕ ਦਿੱਤੇ।ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਨੇ ਮੜ੍ਹਾਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਟੇਟ ਐਗਰੀਕਲਚਰ ਮਾਰਕਿਟਿੰਗ ਬੋਰਡ ਦੀ ਮਾਲੀ ਸਹਾਇਤਾ ਵਾਲੀ ਇਹ ਸਕੀਮ 1984 ਵਿੱਚ ਸ਼ੁਰੂ ਕੀਤੀ ਗਈ ਸੀ।ਇਸ ਸਕੀਮ ਦਾ ਮਕਸਦ ਮਸ਼ੀਨਰੀ ਦੀ ਵਰਤੋਂ ਨਾਲ ਖੇਤੀਬਾੜੀ ਕਰਦਿਆਂ ਜਾਂ ਖੇਤੀਬਾੜੀ ਨਾਲ ਸਬੰਧਿਤ ਕੋਈ ਕਾਰਜ ਕਰਦਿਆਂ ਜਾਂ ਖੇਤੀਬਾੜੀ ਸੰਬੰਧੀ ਕ੍ਰਿਆਵਾਂ ਦੇ ਮਾਰਕਿਟਿੰਗ ਆਦਿ ਦੇ ਦੌਰਾਨ ਵਾਪਰੇ ਹਾਦਸਿਆਂ ਦੇ ਪੀੜਤਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।ਸਰਕਾਰ ਦੀਆਂ ਮੌਜੂਦਾ ਹਦਾਇਤਾਂ ਮੁਤਾਬਿਕ ਖੇਤੀਬਾੜੀ ਕਾਰਜਾਂ ਵਿੱਚ ਜੁਟੇ ਵਿਅਕਤੀਆਂ ਦੀ ਕੰਮ ਕਰਦੇ ਹੋਏ ਹਾਦਸੇ ਵਿੱਚ ਮੌਤ ਹੋਣ ‘ਤੇ ਸਰਕਾਰ ਵੱਲੋਂ 2 ਲੱਖ ਰੁਪਏ, ਇੱਕ ਹੱਥ, ਪੈਰ ਜਾਂ ਕੋਈ ਅੰਗ ਕੱਟੇ ਜਾਣ ‘ਤੇ ਜਾਂ ਅੱਖ ਨੁਕਸਾਨੀ ਜਾਣ ‘ਤੇ 40 ਹਜ਼ਾਰ ਰੁਪਏ, ਦੋ ਹੱਥ, ਪੈਰ ਜਾਂ ਦੋ ਅੰਗ ਕੱਟੇ ਜਾਣ ‘ਤੇ ਸਰਕਾਰ ਵੱਲੋਂ 60 ਹਜ਼ਾਰ ਰੁਪਏ, ਇੱਕ ਉਂਗਲ ਕੱਟੇ ਜਾਣ ਤੇ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮਾਰਕਿਟ ਕਮੇਟੀ ਜੈਤੋ ਵੱਲੋਂ ਖੁਦ ਪੈਰਵਾਈ ਕਰਕੇ ਪੀੜਤ ਵਿਅਕਤੀਆਂ ਨੂੰ ਬਣਦੀ ਸਹਾਇਤਾ ਦਿਵਾਈ ਗਈ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਮਾਰਕਿਟ ਕਮੇਟੀ ਜੈਤੋ ਦੇ ਸਕੱਤਰ ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਸੂਰਘੂਰੀ, ਹਰਜੀਤ ਸਿੰਘ ਬਿਸ਼ਨੰਦੀ, ਸੁਖਪਾਲ ਸਿੰਘ ‘ਪਾਲੀ’ ਕੋਠੇ ਕੇਹਰ ਸਿੰਘ ਵਾਲੇ, ਕੇਵਲ ਸਿੰਘ ਢੈਪਈ, ਐਡਵੋਕੇਟ ਮਦਨ ਲਾਲ ਬਾਂਸਲ, ਸੀਨੀਅਰ ਆਗੂ ਪਰਮਜੀਤ ਸਿੰਘ ਅਜਿੱਤ ਗਿੱਲ, ਸੱਤਪਾਲ ਡੋਡ, ਬਹਾਦਰ ਸਿੰਘ, ਹਰਚਰਨ ਸਿੰਘ ਬਰਾੜ ਨਿਆਮੀਵਾਲਾ, ਜਗਜੀਤ ਸਿੰਘ ਝੱਖੜਵਾਲਾ, ਜਸਵੀਰ ਸਰਪੰਚ, ਗੁਰਸੇਵਕ ਸਿੰਘ ਕਾਸਮਭੱਟੀ, ਡਾ. ਨਿਰਭੈ ਸਿੰਘ, ਦਵਿੰਦਰਵੀਰ ਸਿੰਘ ਮੱਤਾ, ਊਧਮ ਸਿੰਘ ਔਲਖ, ਜਗਪਾਲ ਮੜ੍ਹਾਕ, ਗੁਰਪ੍ਰੀਤ ਸਿੰਘ ਅਜਿੱਤ ਗਿੱਲ, ਮਿਹਰ ਸਿੰਘ ਸਰਪੰਚ ਕਰੀਰਵਾਲੀ, ਲਵਪ੍ਰੀਤ ਸਿੰਘ ਚੈਨਾ ਆਦਿ ਸ਼ਾਮਲ ਸਨ।