ਲੁਧਿਆਣਾ, 23 ਜੁਲਾਈ 2020: ਪੰਜਾਬ ਸਰਕਾਰ ਦੇ ਰੋਂਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ 24 ਜੁਲਾਈ, 2020 ਨੂੰ ਸ਼ਾਮ 3:00 ਵਜੇ ''ਯੂਥ ਪੋਸਟ ਦੇ ਰੋਜ਼ਗਾਰ ਵਿੱਚ ਉਭੱਰਦੀ ਗਤੀ, ਕੋਵਿਡ -19 ਚੁਣੌਤੀਆਂ ਅਤੇ ਅਵਸਰ'' ਵਿਸ਼ੇ 'ਤੇ ਰਾਜ ਪੱਧਰੀ ਵੈਬਿਨਾਰ ਦਾ ਆਯੋਜਨ ਕਰ ਰਿਹਾ ਹੈ।
ਇਹ ਵੈਬਿਨਾਰ ਰੋਜ਼ਗਾਰ ਸਬੰਧੀ ਜਾਗਰੂਕਤਾ ਪੈਦਾ, ਉੱਭਰ ਰਹੇ ਸੈਕਟਰਾਂ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਸਬੰਧੀ ਹੈੈ, ਤਾਂ ਜੋ ਪੰਜਾਬ ਦੇ ਉਮੀਦਵਾਰ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ ਅਤੇ ਰੁਜ਼ਗਾਰ ਲੈ ਸਕਣ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸ੍ਰ.ਚਰਨਜੀਤ ਸਿੰਘ ਚੰਨੀ, ਸ੍ਰੀ ਰਾਹੁਲ ਤਿਵਾੜੀ (ਆਈ.ਏ.ਐੱਸ.) ਰੋਜ਼ਗਾਰ ਜਨਰੇਸ਼ਨ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਅਤੇ ਮਸ਼ਹੂਰ ਕੰਪਨੀਆਂ ਮਾਈਕਰੋਸਾਫਟ, ਐਨਸਿਸ, ਵਾਲਮਾਰਟ, ਪੈਪਸੀਕੋ, ਡੈਲ, ਐਮਾਜੋਨ ਅਤੇ ਬੀ.ਐਡ ਡਬਲਿਊ.ਐਸ.ਐਸ.ਸੀ. ਦੇ ਪ੍ਰਤੀਨਿਧ ਹਿੱਸਾ ਲੈ ਰਹੇ ਹਨ। ਲੁਧਿਆਣਾ
ਜ਼ਿਲ੍ਹੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਵੈਬਿਨਾਰ ਦਾ ਸੰਚਾਲਨ ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਅਤੇ ਡਾ. ਸੰਦੀਪ ਕੌੜਾ ਸਲਾਹਕਾਰ ਹੁਨਰ ਵਿਕਾਸ ਕਰ ਰਹੇ ਹਨ। ਇਸ ਵੈਬਿਨਾਰ ਵਿੱਚ ਸਮੁੱਚੇ ਪੰਜਾਬ ਵਿੱਚੋਂ ਲਗਭਗ 25000 ਉਮੀਦਵਾਰ ਸ਼ਾਮਲ ਹੋਣ ਜਾ ਰਹੇ ਹਨ। ਭਾਗੀਦਾਰੀ ਲਈ www.pgrkam.com ਵੈਬਸਾਈਟ ਤੇ ਲੌਗਇਨ ਕਰੋ ਅਤੇ "ਵੈਬਿਨਾਰ ਵਿੱਚ ਭਾਗ ਲਓ" ਤੇ ਕਲਿਕ ਕਰੋ ਜਾਂ ਸਿੱਧੇ ਤੌਰ 'ਤੇ ਇਸ ਲਿੰਕ https://www.youtube.com/channel/UCb9yZbaHeSqfJGAq7EidUrA/featured?view_as=subscriber 'ਤੇ ਲਿੰਕ ਤੇ ਕਲਿਕ ਕਰੋ । ਪੰਜਾਬ ਵਿਚ ਆਉਣ ਵਾਲੇ ਸਮੇ ਵਿੱਚ
ਰੋਜ਼ਗਾਰ ਦੇ ਮੌਕਿਆਂ ਨੂੰ ਜਾਣਨ ਲਈ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਆਈ.ਟੀ.ਆਈ, ਡਿਪਲੋਮਾ, ਫਾਰਮਾ, ਇੰਜੀਨੀਅਰਿੰਗ ਅਤੇ ਮੈਨੇਜਮੈਂਟ ਵਾਲੇ ਵਿਦਿਆਰਥੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ।