ਕਿਸੇ ਵੀ ਪਿੰਡ ਦੀ ਜਮੀਨ ਨੂੰ ਐਕਵਾਇਰ ਨਹੀਂ ਕਰਨ ਦਿੱਤਾ ਜਾਵੇਗਾ
ਲੁਧਿਆਣਾ, 16 ਜੁਲਾਈ 2020: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘÎ ਬੈਂਸ ਨੇ ਅੱਜ ਲੁਧਿਆਣਾ ਦੇ ਰਾਹੋਂ ਰੋਡ 'ਤੇ ਸਥਿਤ ਦਲਿਤ ਪਿੰਡ 'ਸੇਖੋਵਾਲ' ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ•ਾਂ ਪਿੰਡ ਵਾਸੀਆਂ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਹਾਲ ਵਿਚ ਉਹ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਸਰਕਾਰ ਦੁਆਰਾ ਐਕਵਾਇਰ ਨਹੀਂ ਹੋਣ ਦੇਣਗੇ।
ਉਨ•ਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਵਾਸੀਆਂ ਨੂੰ ਕਾਨੂੰਨੀ ਮਦਦ ਤੇ ਹੋਰ ਵੀ ਕਿਸੇ ਤਰ•ਾਂ ਜੋ ਵੀ ਮਦਦ ਦੀ ਲੋੜ ਹੋਵੇਗੀ, ਉਹ ਲੋਕ ਇਨਸਾਫ਼ ਪਾਰਟੀ ਕਰੇਗੀ । ਇਸ ਦੌਰਾਨ ਪਿੰਡ ਵਾਸੀਆਂ ਨੂੰ ਬੈਂਸ ਨੇ ਭਰੋਸਾ ਦਿੰਦੇ ਹੋਏ ਐਲਾਨ ਕੀਤਾ ਕਿ ਉਹ ਜਲਦ ਹੀ ਇਸ ਪਿੰਡ ਵਿਚ ਆਲ•ੇ ਦੁਆਲੇ ਦੇ ਪਿੰਡਾਂ ਦਾ ਇਕੱਠ ਕਰਨਗੇ ਤੇ ਸਰਕਾਰ ਦੇ ਖ਼ਿਲਾਫ਼ ਪਿੰਡ ਵਾਸੀਆਂ ਨਾਲ ਮਿਲ ਕੇ ਮੋਰਚਾ ਖੋਲ•ਣਗੇ। ਉਨ•ਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਕੋਈ ਵੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਆਇਆ ਤਾਂ ਉਸਨੂੰ ਪਿੰਡ ਅੰਦਰ ਨਹੀਂ ਵੜ•ਣ ਦਿੱਤਾ ਜਾਏਗਾ।
ਇਸ ਦੌਰਾਨ ਵਿਧਾਇਕ ਬੈਂਸ ਨੇ ਪਿੰਡ ਸੇਖੋਵਾਲ ਦੀ ਸਰਪੰਚ ਅਮਰੀਕ ਕੌਰ ਤੇ ਸਾਬਕਾ ਸਰਪੰਚ ਧੀਰ ਸਿੰਘ ਦੇ ਨਾਲ ਮੁਲਾਕਤ ਕੀਤੀ। ਇਸ ਦੌਰਾਨ ਵਿਧਾਇਕ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪੂਰੇ ਪੰਜਾਬ ਦੀਆਂ ਸਨਅਤਾਂ ਬੰਦ ਹੋਣ ਦੀ ਕਗਾਰ 'ਤੇ ਹਨ, ਕੁੱਝ ਤਾਂ ਪੰਜਾਬ ਨੂੰ ਛੱਡ ਕੇ ਗੁਆਂਢੀ ਸੂਬਿਆਂ ਵਿਚ ਜਾ ਚੁੱਕੇ ਹਨ ਤੇ ਕੁੱਝ ਜਾ ਚੁੱਕੇ ਹਨ। ਮੰਡੀ ਗੋਬਿੰਦਗੜ•, ਗੋਵਿੰਦਵਾਲ, ਲੁਧਿਆਣਾ ਸ਼ਹਿਰ ਤੇ ਥਰਮਲ ਪਲਾਂਟ ਇਹ ਸਭ ਸਰਕਾਰ ਦੀ ਨਾਕਾਮੀ ਦੇ ਨਮੂਨੇ ਹਨ। ਉਨ•ਾਂ ਕਿਹਾ ਕਿ ਹੁਣ ਸਰਕਾਰ ਕੋਲ ਜਦੋਂ ਕੋਈ ਕੰਮ ਕਰਨ ਨੂੰ ਨਹੀਂ ਹੈ ਤਾਂ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਲਈ ਇਹ ਨਵੀਂ ਪਲਾਨਿੰਗ ਤਿਆਰ ਕੀਤੀ ਹੈ। ਉਨ•ਾਂ ਦੋਸ਼ ਲਗਾਇਆ ਕਿ ਸਰਕਾਰ ਪਿੰਡਾਂ ਦੀ ਉਪਜਾਓ ਜ਼ਮੀਨਾਂ ਨੂੰ ਕੌੜੀਆਂ ਦੇ ਭਾਅ 'ਤੇ ਪਹਿਲਾਂ ਸਨਅਤਕਾਰਾਂ ਵੇਚੇਗੀ, ਜਿਸ ਵਿਚ ਮੌਜ਼ੂਦਾ ਸਰਕਾਰ ਦੇ ਮੰਤਰੀਆਂ ਨੂੰ ਲਾਹਾ ਮਿਲੇਗਾ।
ਉਨ•ਾਂ ਨੇ ਕਿਹਾ ਕਿ ਸੂਬੇ ਵਿਚ ਹਜ਼ਾਰਾਂ ਸਨਅਤਾਂ ਪਹਿਲਾਂ ਬੰਦ ਹੋ ਚੁੱਕੀਆਂ ਹਨ, ਹੁਣ ਸਨਅਤਾਂ ਦੇ ਨਾਂ 'ਤੇ ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਹਨ। ਇਸ ਦੌਰਾਨ ਵਿਧਾਇਕ ਬੈਂਸ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਇਹ ਫੈਸਲਾ ਨਹੀਂ ਬਦਲਿਆ ਤਾਂ ਸਰਕਾਰ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਦੇ ਨਾਲ ਨਾਲ ਲੋਕ ਇਨਸਾਫ ਪਾਰਟੀ ਪੰਜਾਬ ਦੇ ਕਿਸਾਨਾਂ, ਮਜਦੂਰਾਂ ਅਤੇ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰੇਗੀ ਅਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸਨਅਤੀ ਸ਼ਹਿਰ ਲੁਧਿਆਣਾ ਦੇ ਇਸ ਪਿੰਡ ਦੀ 407 ਏਕੜ ਵਾਹੀਯੋਗ ਜ਼ਮੀਨ ਨੂੰ ਸਰਕਾਰ ਐਕਵਾਇਰ ਕਰ ਰਹੀ ਹੈ। ਜਿਸ ਦੀ ਭਿਣਕ ਮਿਲਦੇ ਸਾਰ ਹੀ ਪਿੰਡ ਵਾਸੀਆਂ ਸਮੇਤ ਹੋਰਨਾਂ ਪਿੰਡਾਂ ਦੇ ਵਾਸੀ ਵੀ ਪਰੇਸ਼ਾਨ ਹੋ ਚੁੱਕੇ ਹਨ । ਵਿਸ਼ੇਸ਼ ਜਿਕਰਯੋਗ ਹੈ ਕਿ ਇਹ ਸਾਰੀ ਜ਼ਮੀਨ 'ਤੇ ਪਿੰਡ ਦੇ 80 ਪਰਿਵਾਰ ਖੇਤੀ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਹਨ, ਸਾਰੇ ਪਰਿਵਾਰਾਂ ਕੋਲੋਂਂ 5-5 ਏਕੜ ਜ਼ਮੀਨ ਹੈ। ਅਗਰ ਸਰਕਾਰ ਇਹ ਜ਼ਮੀਨ ਐਕਵਾਇਰ ਕਰੇਗੀ ਤਾਂ ਪਿੰਡ ਵਾਸੀਆਂ ਕੋਲ ਖੇਤੀ ਕਰਨਯੋਗ ਕੋਈ ਵੀ ਜਗ•ਾ ਨਹੀਂ ਬੱਚੇਗੀ ਤੇ ਪਿੰਡ ਵਾਸੀ ਸੜਕਾਂ 'ਤੇ ਆ ਜਾਣਗੇ।ਇਸ ਦੌਰਾਨ ਲਿੱਪ ਆਗੂ ਰਣਧੀਰ ਸਿੰਘ ਸਿਵਿਆ, ਜਸਵਿੰਦਰ ਸਿੰਘ ਖਾਲਸਾ ਅਤੇ ਹੋਰ ਸ਼ਾਮਲ ਸਨ।