← ਪਿਛੇ ਪਰਤੋ
ਵਿਜੇਪਾਲ ਬਰਾੜ ਪੰਚਕੂਲਾ/ਚੰਡੀਗੜ੍ਹ, 25 ਅਗਸਤ, 2017 : ਡੇਰਾ ਮੁਖੀ ਦੇ ਸਮਰਥਕਾਂ ਵੱਲੋਂ ਕੀਤੀ ਭੰਨਤੋੜ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ । ਹਾਈਕੋਰਟ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ ਹੈ ਕਿ ਡੇਰਾ ਸਮਰਥਕਾਂ ਵੱਲੋਂ ਸਰਕਾਰੀ ਤੇ ਨਿੱਜੀ ਜਾਇਦਾਦ ਦਾ ਜੋ ਨੁਕਸਾਨ ਕੀਤਾ ਜਾ ਰਿਹਾ ਹੈ ਉਸਦੀ ਭਰਪਾਈ ਡੇਰਾ ਸਮਰਥਕਾਂ ਤੇ ਡੇਰੇ ਦੀ ਜਾਿੲਦਾਦ ਤੋਂ ਕੀਤੀ ਜਾੲੇਗੀ । ਕੋਰਟ ਨੇ ਡੇਰੇ ਦੀ ਜਾਿੲਦਾਦ ਦੀ ਸੂਚੀ ਤਿਅਾਰ ਕਰਨ ਦੇ ਅਾਦੇਸ਼ ਦਿੱਤੇ ਨੇ । ਨਾਲ ਹੀ ਕੋਰਟ ਨੇ ਸੀਬੀਆਈ ਜੱਜ ਤੇ ਉਹਨਾਂ ਦੇ ਪਰਿਵਾਰ ਨੂੰ ਪੈਰਾਮਿਲਟਰੀ ਫੋਰਸ ਦੀ ਸੁਰੱਖਿਆ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ । ਹਾੲੀਕੋਰਟ ਵੱਲੋਂਬਸ਼ਨੀਵਾਰ ਨੂੰ ਦੁਬਾਰਾ ਸਥਿਤੀ ਦਾ ਜਾਿੲਜਾ ਲਿਅਾ ਜਾੲੇਗਾ ।
Total Responses : 267