ਮਨਿੰਦਰਜੀਤ ਸਿੱਧੂ
- ਕਾਰੋਪੋਰੇਟਾਂ ਦੇ ਕਾਰੋਬਾਰਾਂ, ਟੋਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੀ ਘੇਰਾਬੰਦੀ ਜਾਰੀ ਰਹੇਗੀ-ਭਾਕਿਯੂ ਡਕੌਂਦਾ
ਜੈਤੋ, 24 ਅਕਤੂਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਫੈਸਲੇ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪੰਜਾਬ ਜ਼ਿਲ੍ਹਾ ਫਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਟਰੈਕ ‘ਤੇ ਚੱਲ ਰਹੇ ਧਰਨੇ ਨੂੰ 22 ਅਕਤੂਬਰ ਤੋਂ ਪਲੇਟਫਾਰਮ ‘ਤੇ ਤਬਦੀਲ ਕਰ ਦਿੱਤਾ ਗਿਆ ਸੀ।ਅੱਜ ਦੇ ਇਸ ਧਰਨੇ ਵਿੱਚ ਟਹਿਲ ਸਿੰਘ ਭਾਣਾ, ਬੂਟਾ ਸਿੰਘ ਵੜਿੰਗ ਰੋੜੀਕਪੂਰਾ, ਕਰਮਜੀਤ ਸਿੰਘ ਚੈਨਾ,ਗੁਰਮੇਲ ਸਿੰਘ ਗੇਲਾ ਰੋਮਾਣਾ ਅਲਬੇਲ ਸਿੰਘ, ਗੁਰਪਿਆਰ ਸਿੰਘ ਚੰਦਭਾਨ, ਸੁਖਮੰਦਰ ਸਿੰਘ ਢੈਪਈ ਅਤੇ ਸੁਖਵਿੰਦਰ ਸੁੱਖੀ ਰੋੜੀਕਪੂਰਾ ਆਦਿ ਨੇ ਸੰਬੋਧਨ ਕੀਤਾ ਅਤੇ ਦੱਸਿਆ ਕਿ ਰਿਲਾਇੰਸ ਪੈਟਰੋਲ ਪੰਪ, ਟੋਲ ਪਲਾਜ਼ਿਆਂ ਅਤੇ ਭਾਜਪਾ ਦੇ ਆਗੂਆਂ ਦੇ ਘਰ ਅੱਗੇ 05 ਨਵੰਬਰ ਤੱਕ ਇਸੇ ਤਰ੍ਹਾਂ ਧਰਨੇ ਜਾਰੀ ਰਹਿਣਗੇ।
ਅੱਜ ਦੇ ਧਰਨੇ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੇ ਕਾਫਲੇ ਪਹੁੰਚੇੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਰਾ ਸਿੰਘ ਭਾਣਾ ,ਗੁਰਨਾਮ ਸਿੰਘ ਢਿੱਲੋਂ ਚੱਕ ਭਾਗ, ਬਲਜੀਤ ਸਿੰਘ ਹਰੀਨੌਂ, ਦਰਸ਼ਨ ਸਿੰਘ ਚੈਨਾ, ਜੋਗਿੰਦਰ ਸਿੰਘ ਮਲੂਕਾ, ਸੁਖਦੇਵ ਸਿੰਘ ਰਾਮੂੰਵਾਲਾ,ਬਲਵਿੰਦਰ ਸਿੰਘ ਰੋੜੀਕਪੂਰਾ,ਦਰਸ਼ਨ ਸਿੰਘ ਢੈਪਈ, ਅਵਤਾਰ ਸਿੰਘ ਰੋਮਾਣਾ ਅਲਬੇਲ, ਸਿੰਦਰ ਸਿੰਘ ਹਰੀਨੌਂ, ਇਕਬਾਲ ਸਿੰਘ ਨਾਨਕਸਰ,ਮਲਕੀਤ ਸਿੰਘ ਬਹਿਬਲ ਕਲਾਂ, ਬਲਜੀਤ ਸਿੰਘ ਭਾਣਾ,ਸਵਰਨ ਸਿੰਘ ਚੈਨਾ, ਜਥੇਦਾਰ ਬਲਦੇਵ ਸਿੰਘ ਪੰਜਗਰਾਈਂ, ਮੱਖਣ ਸਿੰਘ ਬਹਿਬਲ ਕਲਾਂ ਆਦਿ ਹਾਜ਼ਰ ਸਨ।