- ਕੈਪਟਨ ਸਰਕਾਰ ਨੇ ਚੋਣਾਂ ਚ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ- ਜੋਗਿੰਦਰ ਸਿੰਘ ਜਿੰਦੂ
ਫ਼ਿਰੋਜ਼ਪੁਰ, 29 ਅਕਤੂਬਰ 2020 - ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਗੁਰਦੂਆਰਾ ਜਾਮਨੀ ਸਾਹਿਬ ਬਜ਼ੀਦਪੁਰ ਵਿਖੇ ਹੋਈ। ਜਿਸ ਵਿੱਚ ਸਾਬਕਾ ਸਿੰਚਾਈ ਮੰਤਰੀ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਵਰਕਰਾਂ ਨੂੰ ਸੰਬੋਧਨ ਕਰਦਿਆਂ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਪਾਣੀਆਂ ਅਤੇ ਕਿਸਾਨੀ ਦਾ ਰਾਖਾ ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰਾਂ ਨੂੰ ਧੋਖੇ 'ਚ ਰੱਖ ਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਖੇਤੀ ਤੇ ਕਿਸਾਨ ਵਿਰੋਧੀ ਬਿੱਲਾਂ ਵਿੱਚ ਤਰਮੀਮਾਂ ਕਰਕੇ ਕਿਸਾਨਾਂ ਤੇ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।
ਕੈਪਟਨ ਨੇ ਵਿਧਾਨ ਸਭਾ ਵਿੱਚ ਕਿਸਾਨਾਂ ਨਾਲ ਗੱਲਬਾਤ ਉਪਰੰਤ ਸੋਧਾਂ ਕਰਨ ਬਾਰੇ ਬਿਆਨ ਦੇ ਕੇ ਵਿਰੋਧੀਆਂ ਨੂੰ ਗੁੰਮਰਾਹ ਕੀਤਾ ਹੈ ਜਦ ਕਿ ਕਿਸਾਨਾਂ ਦੀ ਫਸਲ ਦੀ ਕੋਈ ਸਕਿਊਰਿਟੀ ਦੀ ਗੱਲ ਨਹੀਂ ਕੀਤੀ, ਐੱਮ.ਐੱਸ.ਪੀ 'ਤੇ ਫਸਲ ਨਾ ਖਰੀਦਣ ਵਾਲੇ ਨੂੰ 3 ਸਾਲ ਦੀ ਸਜ਼ਾ ਦੀ ਵਿਵਸਥਾ ਤਾਂ ਕਰ ਦਿੱਤੀ ਪਰ ਰਹਿ ਗਈ ਫ਼ਸਲ ਦੀ ਖਰੀਦ ਬਾਰੇ ਕੋਈ ਗੱਲ ਨਹੀਂ ਕੀਤੀ ਗਈ, ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾ ਮੌਕੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਪੰਜਾਬ ਵਿੱਚ ਨਸ਼ੇ ਖਤਮ ਕਰਨ ਦੀ ਸਹੁੰ ਚੁੱਕਣ ਤੋਂ ਇਲਾਵਾ ਘਰ ਘਰ ਨੌਕਰੀ ਦੇਣ, ਬਜ਼ੁਰਗਾਂ ਦੀ ਪੈਨਸ਼ਨ, ਕਰਜ਼ੇ ਮੁਆਫ ਕਰਨ ਅਤੇ ਆਟਾ ਦਾਲ ਦੇ ਨਾਲ ਖੰਡ ਤੇ ਚਾਹ ਦੇਣ ਦੇ ਕੀਤੇ ਵਾਅਦਿਆਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੇ ਸਤਾ ਸੰਭਾਲਣ ਉਪਰੰਤ ਇੱਕ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੌਖਾ ਕੀਤਾ ਹੈ।
ਸੇਖੋਂ ਨੇ ਕਿਹਾ ਕਿ ਅੱਜ ਕਿਸਾਨ ਸੜਕਾਂ 'ਤੇ ਬੈਠੇ ਹਨ, ਰੇਲ ਪੱਟੜੀਆਂ ਮੱਲੀ ਬੈਠੇ ਹਨ ਪਰ ਕੈਪਟਨ ਕਿਸਾਨ ਤੇ ਕਿਰਸਾਨੀ ਦੇ ਰਾਖੇ ਦੇ ਬੋਰਡ ਲਗਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਬਿੱਲਾਂ ਨਾਲ ਸਿਰਫ ਕਿਸਾਨ ਹੀ ਨਹੀਂ ਆੜਤੀਏ, ਛੋਟੇ ਦੁਕਾਨਦਾਰ ਗੱਲ ਕੀ ਸਮੁੱਚਾ ਅਰਥਚਾਰਾ ਡਾਵਾਂਡੋਲ ਹੋ ਜਾਵੇਗਾ, ਜਿਸ ਖਿਲਾਫ਼ ਇੱਕਮੁੱਠ ਹੋ ਕੇ ਹੀ ਜੰਗ ਜਿੱਤੀ ਜਾ ਸਕਦੀ ਹੈ। ਇਸ ਮੌਕੇ ਜਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਵਿੱਚ ਪੰਜਾਬੀਆਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਦ ਕਿ ਹੁਣ ਵੀ ਖੇਤੀ ਬਿੱਲਾਂ 'ਤੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨਾਲ ਧੌਖਾ ਕਰ ਰਹੇ ਹਨ।
ਇਸ ਮੌਕੇ ਦਰਸ਼ਨ ਸਿੰਘ ਸ਼ੇਰਖਾਂ, ਸਤਪਾਲ ਸਿੰਘ ਤਲਵੰਡੀ, ਪ੍ਰੀਤਮ ਸਿੰਘ ਮਲਸੀਆਂ, ਬਲਵਿੰਦਰ ਸਿੰਘ ਭੰਬਾਲੰਡਾ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਸੁਰਿੰਦਰ ਸਿੰਘ ਬੱਬੂ ਪ੍ਰਧਾਨ ਯੂਥ ਅਕਾਲੀ ਦਲ, ਭੂਪਿੰਦਰ ਸਿੰਘ ਫਰੀਦੇਵਾਲਾ, ਭਗਵਾਨ ਸਿੰਘ ਸਾਮਾ, ਬਚਿੱਤਰ ਸਿੰਘ ਮੋਰ, ਬਲਦੇਵ ਸਿੰਘ ਚੰਦੜ, ਰੋਹਿਤ ਕੁਮਾਰ ਮਾਂਟੂ ਵੋਹਰਾ, ਜੋਗਾ ਸਿੰਘ ਮੁਰਕਵਾਲਾ, ਬੂਟਾ ਸਿੰਘ ਭੁੱਲਰ, ਚਮਕੌਰ ਸਿੰਘ ਟਿੱਬੀ, ਦਿਲਬਾਗ ਸਿੰਘ ਵਿਰਕ, ਕਮਲਜੀਤ ਸਿੰਘ ਢੋਲੇਵਾਲਾ, ਸ਼ਾਮ ਸਿੰਂਘ ਮੁਦਕਾ, ਰੇਸ਼ਮ ਸਿੰਘ ਸਤੀਏਵਾਲਾ, ਗੁਰਪ੍ਰੀਤ ਸਿੰਘ ਮੱਲਵਾਲ, ਸਾਹਿਬ ਸਿੰਘ ਮੁਦਕਾ, ਬਲਬੀਰ ਸਿੰਘ ਜੋਸਨ ਅਨਾਰਕਲੀ, ਮੋਹਨਜੀਤ ਸਿੰਘ ਚੰਗਾਲੀ, ਇੰਦਰਜੀਤ ਸਿੰਘ ਟਿੱਬੀ, ਚੰਨਣ ਸਿੰਘ ਕਮੱਗਰ, ਦਰਸ਼ਨ ਸਿੰਘ ਫੋਰਮੈਨ, ਨਿਰਮਲ ਸਿੰਘ ਢਿੱਲੋਂ, ਵਿਰਸਾ ਸਿੰਘ ਚੰਗਾਲੀ, ਬਲਬੀਰ ਸਿੰਘ ਮੋਹਕਮਵਾਲਾ, ਜਸਵਿੰਦਰ ਸਿੰਘ ਬੂਟੇਵਾਲਾ, ਜਗਸੀਰ ਸਿੰਘ ਜੌਹਲ, ਪ੍ਰਮਜੀਤ ਸਿੰਘ ਗਿੱਲ, ਨਿਰਭੈ ਸਿੰਘ ਸੁਰ ਸਿੰਘ, ਗੁਰਦੇਵ ਸਿੰਘ ਖਜ਼ੂਰਾਂਵਾਲੀ, ਹਰਜਿੰਦਰ ਸਿੰਘ ਕਰਮੂਵਾਲਾ,ਬਲਵਿੰਦਰ ਸਿੰਘ ਭੰਬਾਲੰਡਾ, ਮਲਕੀਤ ਸਿੰਘ ਲੋਹਗੜ੍ਹ ,ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਵਰਿੰਦਰ ਸਿੰਘ ਵੈਰੜ, ਗੁਰਮੀਤ ਸਿੰਘ ਗੋਸ਼ੀ ਭੰਬਾਲੰਡਾ, ਸਾਹਿਬ ਸਿੰਘ ਸੋਢੀ ਨਗਰ, ਗੁਰਮਹਿਲ ਸਿੰਘ ਜੀਆ ਬੱਗਾ, ਗੁਰਗੋਪਾਲ ਸਿੰਘ ਰਿੰਪਾ ਨੰਬਰਦਾਰ, ਲਵਪ੍ਰੀਤ ਸਿੰਘ ਫ਼ਿਰੋਜ਼ਸ਼ਾਹ ਆਦਿ ਵੱਡੀ ਗਿਣਤੀ ਵਿੱਚ ਆਗੂ ਦੇ ਵਰਕਰ ਹਾਜ਼ਰ ਸਨ।