- ਵਪਾਰ, ਕਾਰੋਬਾਰ, ਉਦਯੋਗ, ਸਰਕਾਰ, ਕਿਸਾਨੀ ਸਭ ਦਾ ਹੋ ਰਿਹਾ ਹੈ ਆਰਥਿਕ ਨੁਕਸਾਨ
- ਤਿਊਹਾਰਾਂ ਦੇ ਦਿਨਾਂ ਵਿਚ ਵੱਧਦੀ ਮਹਿੰਗਾਈ ਦੇ ਲਈ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਜਿੰਮੇਦਾਰ
- ਇਹੋ ਹਾਲ ਰਿਹਾ ਤਾਂ ਸਾਰੀਆਂ ਦੀ ਫਿੱਕੀ ਰਹੇਗੀ ਦੀਵਾਲੀ
ਚੰਡੀਗੜ੍ਹ, 1 ਨਵੰਬਰ 2020 - ਕਿਸਾਨ ਵੋਟਾਂ ਦੀ ਚਾਹਤ ਨੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਇਨ੍ਹਾਂ ਅੰਨਾ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ 40-41 ਦਿਨਾਂ ਤੋਂ ਕਿਸਾਨ ਸੰਗਠਨਾਂ ਵੱਲੋਂ ਰੋਕੀ ਗਈ ਰੇਲਾਂ, ਮਾਲ ਗੱਡੀਆਂ ਦੇ ਕਾਰਨ ਤਬਾਹ ਹੋ ਰਿਹਾ ਵਪਾਰ, ਕਾਰੋਬਾਰ, ਉਦਯੋਗ ਅਤੇ ਖੁਦ ਕਿਸਾਨੀ ਉਨ੍ਹਾਂ ਨੂੰ ਦਿਖਾਈ ਹੀ ਨਹੀਂ ਦੇ ਰਹੀ, ਪੰਜਾਬ ਦੀ ਆਰਥਿਕ ਨਾਕੇਬੰਦੀ ਦਿਖਾਈ ਨਹੀਂ ਦੇ ਰਹੀ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
ਨੌਕਰੀਆਂ ਖਤਰੇ ਵਿਚ ਪੈ ਗਈਆਂ ਹਨ ਅਤੇ ਦਿਹਾੜੀਦਾਰਾਂ ਨੂੰ ਦਿਹਾੜੀ ਮਿਲਣੀ ਬੰਦ ਹੋ ਗਈ ਹੈ, ਜੋ ਲੋਕ ਇਨ੍ਹਾਂ ਨਾਲ ਜੁੜੇ ਹੋਏ ਸਨ, ਉਹ ਵੀ ਪਾਈ-ਪਾਈ ਲਈ ਮੋਹਤਾਜ ਹੋ ਗਏ ਹਨ। ਮਾਲ ਗੱਡੀਆਂ ਬੰਦ ਹੋਣ ਕਾਰਨ, ਸਾਮਾਨ ਟਰੱਕਾਂ ਤੋਂ ਆ ਰਿਹਾ ਹੈ, ਲਾਗਤ ਵੱਧ ਗਈ ਹੈ, ਮਾਰਕੀਟ ਵਿਚ ਜਰੂਰੀ ਵਸਤੂਆਂ ਮਹੰਗੀ ਹੋ ਗਈਆਂ ਹਨ, ਹਰ ਤਰ੍ਹਾਂ ਦਾ ਵਰਗ ਖਾਸਕਰ ਮੱਧ-ਵਰਗੀ ਲੋਕਾਂ ਵਿਚ ਹਾਹਾਕਾਰ ਮੱਚੀ ਪਈ ਹੈ।
ਜੋਸ਼ੀ ਨੇ ਕਿਹਾ ਕਿ ਕਿਸਾਨਾਂ ਦਾ ਖੁੱਦ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਕਣਕ ਦੀ ਬਿਜਾਈ ਦੇ ਲਈ ਡੀਏਪੀ ਯੂਰੀਆ ਵੀ ਨਹੀਂ ਆ ਰਿਹਾ ਹੈ, ਅਗੇਤੀ ਬਿਜਾਈ ਦੇ 15 ਦਿਨ ਬੀਤ ਗਏ ਹਨ ਅਤੇ ਅਗਲੇ 14 ਦਿਨਾਂ ਵਿਚ ਬਿਜਾਈ ਨਾ ਹੋਈ ਤਾਂ ਅਪਰੈਲ 2021 ਵਿਚ ਕਣਕ ਦੀ ਪੈਦਾਵਾਰ ਦੋ ਤੋਂ ਚਾਰ ਕੁਵਿੰਟਲ ਪ੍ਰਤੀ ਏਕੜ ਘੱਟ ਹੋਵੇਗੀ। ਕਿਉਂਕਿ ਲੱਖਾਂ ਟਨ ਕਣਕ ਉਤਪਾਦਨ ਘੱਟ ਹੋਵੇਗਾ ਤਾਂ ਕਿਸਾਨਾਂ ਦੀ ਆਮਦਨ ਵੀ ਘੱਟ ਹੋਵੇਗੀ, ਇਸ ਦੇ ਲਈ ਸਿੱਧਾ ਜਿੰਮੇਦਾਰੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਹੋਵੇਗੀ।
ਕਿਸਾਨ ਡੀਏਪੀ ਦੇ ਬਿਨਾਂ ਆਲੂ, ਪਿਆਜ ਅਤੇ ਲਹੁਸਨ ਦੀ ਬਿਜਾਈ ਨਹੀਂ ਕਰਦੇ ਅਤੇ ਜੇਕਰ ਕੁੱਝ ਦਿਨ ਹੋਰ ਬੀਤ ਗਏ ਤਾਂ ਕੋਹਰਾ ਪੈਣਾ ਸ਼ੁਰੂ ਹੋ ਜਾਵੇਗਾ ਤਾਂ ਇਨ੍ਹਾਂ ਦੀ ਬਿਜਾਈ ਨਹੀਂ ਹੋ ਪਾਵੇਗੀ। ਇਸਦਾ ਸਿੱਧਾ ਨੁਕਸਾਨ ਕਿਸਾਨ ਦੀ ਇਨਕਮ 'ਤੇ ਪਵੇਗਾ ਅਤੇ ਮਾਰਚ 2021 ਦੇ ਮਹੀਨੇ ਵਿਚ ਆਲੂ ਪਿਆਜ ਅਤੇ ਲਹੁਸਨ ਦੀ ਕਮੀ ਆ ਜਾਵੇਗੀ, ਜਿਸ ਕਾਰਨ ਜਨਤਾ ਨੂੰ ਆਲੂ ਪਿਆਜ ਅਤੇ ਲਹੁਸਨ ਮਹਿੰਗਾ ਮਿਲੇਗਾ।
ਜੋਸ਼ੀ ਨੇ ਕਿਹਾ ਕਿ ਕੈਟਲ ਫੀਡ ਅਤੇ ਪੋਲਟਰੀ ਫੀਡ ਦੀ ਕਮੀ ਵੀ ਹੋਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਦੇ ਦੁੱਧ ਉਤਪਾਦਨ ਅਤੇ ਪੋਲਟਰੀ ਫਾਰਮ ਦੇ ਧੰਧੇ 'ਤੇ ਇਸਦਾ ਬੁਰਾ ਅਸਰ ਪੈ ਰਿਹਾ ਹੈ, ਕਿਉਂਕਿ ਕੈਟਲ ਫੀਡ ਦੇ ਲਈ ਜਰੂਰੀ ਮੱਕੇ ਦੀ ਕਮੀ, ਬਾਜਰਾ, ਸੋਯਾਬੀਨ, ਬਿਨੋਲਾ ਆਦਿ ਮਾਲਗੱਡੀ ਬੰਦ ਹੋਣ ਦੇ ਕਾਰਨ ਬਾਹਰ ਤੋਂ ਨਹੀਂ ਆ ਰਿਹਾ ਹੈ। ਹੁਣ ਦੁੱਧ ਮਹਿੰਗਾ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਨਾਲ ਹੀ ਅੰਡਾ ਆਦਿ 'ਤੇ ਵੀ ਇਸਦਾ ਅਸਰ ਤਿਊਹਾਰਾਂ ਦੇ ਦਿਨਾਂ ਵਿਚ ਪੰਜਾਬ ਦੀ ਜਨਤਾ 'ਤੇ ਪਵੇਗਾ।
ਵੂਲਨ ਇੰਡਸਟਰੀ, ਆਟੋ ਪਾਰਟਸ, ਕੈਟਲ ਅਤੇ ਪੋਲਟਰੀ ਫੀਡ, ਸਪੋਰਟਸ ਇੰਡਸਟਰੀ, ਟੁਲ ਇੰਡਸਟਰੀ ਆਦਿ ਦਾ ਕਈ ਹਜ਼ਾਰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਖਰੀਦ ਫਰੋਖਤ ਅਤੇ ਬਿਕਰੀ ਘੱਟ ਹੋਣ ਦੇ ਕਾਰਨ ਪੰਜਾਬ ਸਰਕਾਰ ਨੂੰ ਮਿਲਦੇ ਜੀਐਸਟੀ ਵਿਚ ਭਾਰੀ ਗਿਰਾਵਟ ਆਵੇਗੀ, ਤਾਂ ਪੰਜਾਬ ਵਿਚ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਸਮਝੇ ਕਿ ਨੁਕਸਾਨ ਸਭ ਦਾ ਰਿਹਾ ਹੈ। ਜੋਸ਼ੀ ਨੇ ਆਖਿਰ ਵਿਚ ਕਿਹਾ ਕਿ ਇਹੋ ਹਾਲ ਰਿਹਾ ਤਾਂ ਸਾਰੀਆਂ ਦੀ ਦੀਵਾਲੀ ਫੀਕੀ ਰਹੇਗੀ।