ਅੰਮ੍ਰਿਤਸਰ, 26 ਨਵੰਬਰ 2020 - ਖੇਤੀ ਨਾਲ ਸਬੰਧਤ ਬਿਲਾਂ ਦੇ ਵਿਰੋਧ ਵਿੱਚ ਸੜਕਾਂ ਤੇ ਖੱਜਲ ਖੁਆਰ ਹੋ ਰਹੇ ਕਿਸਾਨਾਂ ਬਾਰੇ ਕੇਂਦਰ ਸਰਕਾਰ ਹਮਦਰਦੀ ਤੇ ਧੀਰਜ ਨਾਲ ਵਿਚਾਰ ਕਰੇ। ਜਬਰੀ ਠੋਕੇ ਕਾਨੂੰਨ ਲੋਕਹਿਤ ਸਥਾਈ ਸਹੀ ਸਾਬਤ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਬੁੱਢਾ ਦਲ ਸਮੇਤ ਸਮੂਹ ਨਿਹੰਗ ਸਿੰਘ ਦਲਪੰਥ ਅਤੇ ਸਮੁੱਚਾ ਪੰਜਾਬ ਹੀ ਕਿਰਸਾਨਾਂ ਦੇ ਨਾਲ ਹੈ ਤੇ ਉਨ੍ਹਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਰਸਾਨੀ ਭਾਵਨਾ ਨੂੰ ਸਮਝਣ ਦੀ ਬਜਾਏ ਉਨ੍ਹਾਂ ਨੂੰ ਦਬਾਉਣ ਅਤੇ ਲਾਰੇਬਾਜ਼ੀ ਵਿਚ ਸਮਾਂ ਟਿਪਾ ਰਹੀ ਹੈ ਜਿਸ ਨਾਲ ਪੰਜਾਬ, ਆਰਥਿਕਤਾ ਦੀ ਚੱਕੀ ਵਿਚ ਦਿਨੋ ਦਿਨ ਪਿਸਦਾ ਤੇ ਧੱਸਦਾ ਜਾ ਰਿਹਾ ਹੈ।ਉਨ੍ਹਾਂ ਜੋਰ ਦੇ ਕੇ ਕਿਹਾ ਕੇਂਦਰ ਸਰਕਾਰ ਆੜ੍ਹੀਅਲ ਵਤੀਰਾ ਤਿਆਗੇ, ਮਿਲ ਬੈਠ ਕੇ ਮਸਲੇ ਦਾ ਸਰਲੀ ਕਰਨ ਲਈ ਮਾਹੌਲ ਸਿਰਜੇ।ਪੰਜਾਬ ਨੇ ਪਹਿਲਾਂ ਹੀ ਬਹੁਤ ਦੁੱਖ ਝੱਲੇ ਹਨ ਪੰਜਾਬੀਆਂ ਦਾ ਹੋਰ ਇਮਤਿਹਾਨ ਨਾ ਲਿਆ ਜਾਵੇ।ਜਿਸ ਤਰਾਂ ਦਾ ਮਾਹੌਲ ਉਤਪੰਨ ਹੋ ਰਿਹਾ ਹੈ ਇਸ ਨਾਲ ਸੰਕਟ ਹੋਰ ਡੂੰਘਾ ਤੇ ਦੁਖਦਾਈ ਹੁੰਦਾ ਨਜ਼ਰੀ ਪੈ ਰਿਹਾ ਹੈ।