ਚੰਡੀਗੜ੍ਹ, 12 ਨਵੰਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਅੱਜ 12 ਨਵੰਬਰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਦੇ ਸੱਦੇ ਬਾਰੇ ਫੈਸਲਾ ਲੈਣ ਲਈ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਸ਼ਾਮ ਨੂੰ 4 ਵਜੇ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੂਟਾ ਸਿੰਘ ਬੁਰਜ਼ਗਿੱਲ, ਪ੍ਰਧਾਨ ਬੀ.ਕੇ.ਯੂ. (ਡਕੌਂਦਾ), ਬਲਬੀਰ ਸਿੰਘ ਰਾਜੇਵਾਲ-ਪ੍ਰਧਾਨ-ਬੀ.ਕੇ.ਯੂ. (ਰਾਜੇਵਾਲ), ਜਗਜੀਤ ਸਿੰਘ ਡਾਲੇਵਾਲ-ਪ੍ਰਧਾਨ-ਬੀ.ਕੇ.ਯੂ.- (ਸਿੱਧੂਪੁਰ), ਕੁਲਵੰਤ ਸਿੰਘ ਸੰਧੂ-ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਦੱਸਿਆ ਕਿ ਮੀਟਿੰਗ ਵਿੱਚ ਹੀ ਕਿਸਾਨਾਂ ਵੱਲੋਂ ਆਪਣੀ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ।