ਮਨਿੰਦਰਜੀਤ ਸਿੱਧੂ
ਜੈਤੋ, 20 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜਿਲ੍ਹਾ ਫਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਸਟੇਸ਼ਨ ਤੇ ਸਮੂਹ ਕਿਸਾਨ ਯੂਨੀਅਨਾਂ ਅਤੇ ਹੋਰ ਹਮ ਖਿਆਲੀ ਜਥੇਬੰਦੀਆਂ ਦੇ ਸੱਦੇ ਤੇ ਲੱਗਿਆ ਧਰਨਾ ਅੱਜ 51ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਬੀਕੇਯੂ ਡਕੌਂਦਾ ਦੇ ਆਗੂ ਬੂਟਾ ਸਿੰਘ ਵੜਿੰਗ ਰੋੜੀਕਪੂਰਾ, ਇਕਬਾਲ ਸਿੰਘ ਨਾਨਕਸਰ, ਹਰਮੇਲ ਸਿੰਘ ਰੋਮਾਣਾ ਅਲਬੇਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਆਪਣੇ ਹੰਕਾਰ ਵਿੱਚ ਅੰਨ੍ਹੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਹੰਕਾਰ ਤੋੜਨ ਲਈ ਕਿਸਾਨ ਦਿੱਲੀ ਨੂੰ ਚਾਲੇ ਪਾਉਣ ਲਈ ਤਿਆਰੀਆਂ ਖਿੱਚ ਰਹੇ ਹਨ। ਉਹਨਾਂ ਕਿਹਾ ਕਿ ਦੇਸ ਪੱਧਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26-27 ਨਵੰਬਰ ਨੂੰ ਦਿੱਲੀ ਜਾ ਰਹੀਆਂ ਹਨ। ਇਹ ਧਰਨਾ ਇੱਕ ਇਤਿਹਾਸਿਕ ਧਰਨਾ ਹੋਵੇਗਾ ਜੋ ਮੋਦੀ ਸਰਕਾਰ ਦੀਆਂ ਨੀਹਾਂ ਹਿਲਾ ਦੇਵੇਗਾ।ਇਸ ਮੌਕੇ ਨੈਬ ਸਿੰਘ ਰੋਮਾਣਾ ਅਲਬੇਲ ਸਿੰਘ,ਮਿੱਠੂ ਸਿੰਘ ਢੈਪਈ,ਬਲਵਿੰਦਰ ਸਿੰਘ ਰੋੜੀਕਪੂਰਾ, ਰਣਧੀਰ ਸਿੰਘ ਚੱਕ ਭਾਗ,ਸਾਧੂ ਸਿੰਘ ਨੰਬਰਦਾਰ ਚੈਨਾ, ਅਮਨਦੀਪ ਸਿੰਘ ਨਾਨਕਸਰ,ਹਰਮੇਲ ਸਿੰਘ ਰਾਮੂੰਵਾਲਾ,ਮੇਲਾ ਸਿੰਘ ਹਰੀਨੌਂ ਆਦਿ ਹਾਜ਼ਰ ਸਨ।