ਫਤਿਹਗੜ੍ਹ ਸਾਹਿਬ, 24 ਅਕਤੂਬਰ 2020 - ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਿਧਾਨ ਸਭਾ ਬੱਸੀ ਪਠਾਣਾਂ ਪੁੱਜੇ। ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਤਿੰਨੋਂ ਵਿਧਾਨ ਸਭਾਵਾਂ ਵਿੱਚ ਬਸਪਾ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਬੱਸੀ ਪਠਾਣਾਂ ਵਿਧਾਨ ਸਭਾ ਵਿੱਚ ਤਾਂ ਬੂਥ ਕਮੇਟੀਆਂ ਬਣਨ ਦਾ ਕੰਮ ਚਲ ਰਿਹਾ ਹੈ।
ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਪਾਏ ਮਤਿਆ ਉੱਪਰ ਬੋਲਦਿਆ ਕਿਹਾ ਕਿ ਕਾਂਗਰਸ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਡਰਾਮੇਬਾਜ਼ ਹੈ, ਪਹਿਲਾਂ 1984 ਵਿਚ ਲੋਕ ਸਭਾ ਤੋਂ ਅਸਤੀਫਾ ਦੇ ਕੇ ਡਰਾਮਾ ਕੀਤਾ ਸੀ, ਜਦੋਂ ਕਿ ਬਾਅਦ ਵਿਚ ਉਸੀ ਕਾਂਗਰਸ ਦਾ ਪ੍ਰਧਾਨ ਤੇ ਫਿਰ ਮੁੱਖ ਮੰਤਰੀ ਬਣਿਆ। ਅਮਰਿੰਦਰ ਸਿੰਘ ਨੇ ਦੂਜਾ ਡਰਾਮਾ 2005 ਵਿਚ ਪਾਣੀਆ ਦੇ ਮੁੱਦੇ ਦੇ ਵਿਧਾਨ ਸਭਾ ਵਿੱਚ ਮਤਾ ਪਕੇ ਕੀਤਾ, ਜਦੋਂ ਕਿ ਕਾਨੂੰਨ ਅੱਗੇ ਮਤਾ ਟਿਕ ਨਹੀਂ ਸੀ ਸਕਿਆ ਅਤੇ ਪੰਜਾਬ ਦਾ ਪਾਣੀ ਅੱਜ ਵੀ ਦੂਜਿਆ ਸੂਬਿਆ ਨੂੰ ਬਿਨਾਂ ਰੁਕਾਵਟ ਜਾ ਰਿਹਾ ਹੈ। ਅਮਰਿੰਦਰ ਸਿੰਘ ਨੇ ਹੁਣ ਵਿਧਾਨ ਸਭਾ ਵਿੱਚ ਮਤਾ ਪਾ ਕੇ ਤੀਜਾ ਰਾਜਨੀਤਿਕ ਡਰਾਮਾ ਕੀਤਾ ਹੈ ਜੋ ਕਿ ਕਿਸਾਨ ਵਰਗ ਨੂੰ ਗੁੰਮਰਾਹ ਕਰਨ ਵਾਲਾ ਹੈ।
ਗੜੀ ਨੇ ਕਿਹਾ ਕਿ ਪੰਜਾਬ ਵਿੱਚ ਬਸਪਾ 117 ਸੀਟਾਂ ਉਪਰ ਸੰਗਠਨ ਬਣਾਉਣ ਲਈ ਪੂਰੀਆ ਮਜਬੂਤ ਕੋਸਿਸ਼ਾਂ ਕਰ ਰਹੀ ਹੈ ਜਿਸਦੇ ਨਤੀਜ਼ੇ ਵਜੋਂ 60 ਤੋਂ ਜਿਆਦਾ ਵਿਧਾਨ ਸਭਾਵਾਂ ਵਿਚ ਬਸਪਾ ਨੇ ਵਿਧਾਨ ਸਭਾਵਾਂ ਦੀਆਂ ਬੂਥ ਲੈਵਲ ਕਮੇਟੀਆ ਉੱਪਰ ਕੰਮ ਕਰ ਰਹੀ ਹੈ। 14 ਸਤੰਬਰ ਤੋਂ 6 ਨਵੰਬਰ ਤੱਕ ਦਾ ਬਸਪਾ ਨੇ ਸੜਕਾਂ ਉਪਰ ਉਤਰਕੇ ਸੰਘਰਸ਼ ਦਾ ਬਿਗੁਲ ਵਜਾਇਆ ਹੋਇਆ ਹੈ ਜੋ ਕਿ ਕਾਂਗਰਸ ਭਾਜਪਾ ਦੀਆਂ ਗਲਤ ਨੀਤੀਆਂ ਨੂੰ ਪੰਜਾਬੀਆਂ ਵਿਚ ਦੱਸ ਕੇ ਬਹੁਜਨ ਸਮਾਜ ਨਾਲ ਜੋੜਨਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘਪਲੇ ਨੂੰ ਲੈ ਕੇ ਬਸਪਾ ਵਲੋਂ ਚਲਾਈ ਮੁਹਿੰਮ ਵਿੱਚ ਕਾਂਗਰਸ ਨੂੰ ਪੰਜਾਬ ਵਿੱਚ ਬਸਪਾ ਨੇ ਘੇਰ ਲਿਆ ਹੈ। ਕਿਸਾਨਾਂ ਦੇ ਮੁੱਦੇ ਉੱਪਰ ਬਸਪਾ ਭਾਜਪਾ ਦੇ ਖਿਲਾਫ ਕਿਸਾਨਾਂ ਨਾਲ ਖੜੀ ਹੈ।
ਇਸ ਮੌਕੇ ਸੂਬਾ ਸਕੱਤਰ ਰਾਮ ਸਿੰਘ ਗੋਗੀ, ਡਾਕਟਰ ਜਸਪ੍ਰੀਤ ਸਿੰਘ, ਐਡਵੋਕੇਟ ਸਿਵ ਕਲਿਆਣ, ਤਰਲੋਚਨ ਸਿੰਘ ਸੈਣੀ, ਜਤਿੰਦਰ ਬੱਬੂ ਜਿਲਾ ਪ੍ਰਧਾਨ, ਜੇ ਈ ਕੁਲਵੰਤ ਸਿੰਘ, ਏ ਐਨ ਸਿੰਘ ਲੋਹਾਰੀ, ਗੁਰਮੇਲ ਸਿੰਘ ਮਹਿਦੂਦਾਂ, ਸ਼ੇਰ ਸਿੰਘ ਮੈਨਮਾਜਰੀ, ਨੇਤਰ ਸਿੰਘ ਭਾਗਲਪੁਰ, ਜਸਪਾਲ ਸਿੰਘ ਰੈਲੋਂ, ਕਮਲਜੀਤ ਸਿੰਘ ਠੀਕਰੀਵਾਲ, ਜਸਵਿੰਦਰ ਕੌਰ ਧਨੌਲਾ, ਭੀਮ ਸਿੰਘ ਮਾਣਕੀ, ਕੁਲਵੰਤ ਸਿੰਘ ਠਾਣੇਦਾਰ, ਮੱਖਣ ਸਿੰਘ, ਹਿੰਮਤ ਸਿੰਘ, ਕੇ ਐਸ ਲੋਹਾਰੀ, ਗੁਰਮੰਜੀਤ ਕੌਰ ਬਦਵਾਲਾ, ਹਰੀ ਸਿੰਘ ਸਿਕੰਦਰਪੁਰ, ਅਵਤਾਰ ਸਿੰਘ ਚੌਹਾਨ, ਕਰਨੈਲ ਸਿੰਘ ਪ੍ਰਿੰਸੀਪਲ, ਆਦਿ ਹਾਜ਼ਰ ਸਨ।