ਚੰਡੀਗੜ੍ਹ, 12 ਨਵੰਬਰ 2020 - ਕਿਸਾਨਾਂ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਕਿਸਾਨਾਂ ਵੱਲੋਂ ਰੇਲ ਟ੍ਰੈਕ ਪਹਿਲਾਂ ਹੀ ਰੋਕੇ ਗਏ ਸਨ ਪਰ ਹੁਣ ਜੇ ਉਨ੍ਹਾਂ ਨੂੰ ਦਿੱਲੀ 'ਚ 26-27 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਵੱਲੋਂ ਸੜਕਾਂ ਬੰਦ ਕੀਤੀਆਂ ਜਾਣਗੀਆਂ।
ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਟ੍ਰੈਕ ਤੋਂ ਉੱਠ ਗਏ ਸਨ ਜਿਸ ਤੋਂ ਬਾਅਦ ਉਹ ਪਲੈਟਫਾਰਮਾਂ 'ਤੇ ਗਏ, ਪਰ ਬਾਅਦ 'ਚ ਉਹ ਪਾਰਕਾਂ 'ਚ ਜਾ ਬੈਠੇ ਪਰ ਫਿਰ ਵੀ ਰੇਲਵੇ ਵਿਭਾਗ ਵੱਲੋਂ ਟ੍ਰੇਨਾਂ ਨਹੀਂ ਲਾਈਆਂ ਗਈਆਂ। ਜਿਸ ਤੋਂ ਸਰਕਾਰ ਦੀ ਨੀਅਤ ਦਾ ਪਤਾ ਚੱਲ ਰਿਹਾ ਹੈ, ਅਸੀਂ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇੱਕ ਸਟੈੱਪ ਪਿੱਛੇ ਹੋਏ ਸੀ ਕਿ ਸਰਕਾਰ ਇੱਕ ਕਦਮ ਅੱਗੇ ਆਏ ਪਰ ਸਾਡੇ ਪਿੱਛੇ ਹਟਣ 'ਤੇ ਵੀ ਸਰਕਾਰ ਅੱਗੇ ਨਹੀਂ ਆਈ।
26-27 ਨੂੰ ਕਿਸਾਨ ਆਪਣਾ ਰਾਸ਼ਨ ਲੈ ਪੱਕੇ ਰੂਪ ਵਿੱਚ ਦਿੱਲੀ ਜਾਣਗੇ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਅਤੇ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਦਾ ਫੈਸਲਾ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ ਅਤੇ ਕਿਸਾਨਾ ਵੱਲੋਂ ਮਸ਼ਾਲਾਂ ਜਗਾ ਕੇ ਇਸ ਵਾਰ ਦਿਵਾਲੀ ਮਨਾਈ ਜਾਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
">http://