ਚੰਡੀਗੜ੍ਹ, 18 ਨਵੰਬਰ 2020 - ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੀ ਇੱਕ ਅਹਿਮ-ਮੀਟਿੰਗ ਅੱਜ 18 ਨਵੰਬਰ, 2020 ਨੂੰ 11 ਵਜੇ ਕਿਸਾਨ ਭਵਨ, ਚੰਡੀਗੜ੍ਹ ਵਿਖੇ ਸ਼ੁਰੂ ਹੋਵੇਗੀ, ਇਸ ਦੌਰਾਨ ਕੇਂਦਰੀ-ਮੰਤਰੀਆਂ ਨਾਲ ਹੋਈ ਮੀਟਿੰਗ ਦਾ ਰਿਵਿਊ ਕੀਤਾ ਜਾਵੇਗਾ, ਜਦੋਂਕਿ 4 ਵਜੇ, ਸ਼ਾਮ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ, ਜਿਸ ਦੌਰਾਨ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਮੋਹਨ ਸਿੰਘ ਪਟਿਆਲਾ, ਜਨਰਲ-ਸਕੱਤਰ-ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਡਾ. ਦਰਸ਼ਨਪਾਲ, ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬਲਬੀਰ ਸਿੰਘ ਰਾਜੇਵਾਲ-ਬੀਕੇਯੂ-ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ-ਪ੍ਰਧਾਨ-ਬੀ.ਕੇ.ਯੂ.- (ਸਿੱਧੂਪੁਰ), ਕੁਲਵੰਤ ਸਿੰਘ ਸੰਧੂ-ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਦੱਸਿਆ ਕਿ ਕੇਂਦਰੀ-ਮੰਤਰੀਆਂ ਨਾਲ ਹੋਈ ਮੀਟਿੰਗ ਦਾ ਰਿਵਿਊ ਕਰਕੇ ਜੋ ਵੀ ਜਥਬੰਦੀਆਂ ਦੀ ਸਹਿਮਤੀ ਨਾਲ ਜੋ ਵੀ ਫੈਸਲਾ ਲਿਆ ਗਿਆ ਉਸ 'ਤੇ ਅਮਲ ਕੀਤਾ ਜਾਵੇਗਾ।