ਅਸ਼ੋਕ ਵਰਮਾ
ਮਾਨਸਾ, 7 ਨਵੰਬਰ 2020 - ਐਸਐਸਪੀ ਮਾਨਸਾ ਸੁਰੇਂਦਰ ਲਾਂਬਾ ਰੇਲ ਗੱਡੀਆਂ ਚਲਾਉਣ ਦੇ ਮੱਦੇਨਜ਼ਰ ਅੱਜ ਮਾਨਸਾ ਰੇਲਵੇ ਸਟੇਸ਼ਨ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਰੇਲ ਟਰੈਕ ਦੀ ਸੁਰੱਖਿਆ ਦਾ ਜਾਇਜਾ ਲਿਆ। ਉਹਨਾਂ ਸੁਰੱਖਿਆ ਫੋਰਸਾਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਵੀ ਦਿੱਤੇ। ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਪਿਛਲੇ ਮਹੀਨੇ ਕੇਂਦਰ ਸਰਕਾਰ ਵੱਲੋੋਂ ਪਾਸ ਹੋੋਏ ਖੇਤੀ ਕਾਨੂੰਨਾਂ (ਆਰਡੀਨੈਂਸਾਂ) ਦੇ ਵਿਰੋੋਧ ਵਿੱਚ ਕਿਸਾਨਾਂ, ਕਿਸਾਨ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋੋਂ ਲਗਾਤਾਰ ਰੇਲ ਰੋੋਕੋ ਅੰਦੋੋਲਨ ਤਹਿਤ ਰੇਲਵੇ ਟਰੈਕਾਂ ਤੇ ਧਰਨੇ ਦਿੱਤੇ ਜਾ ਰਹੇ ਸਨ। ਇਸ ਕਰਕੇ ਰੇਲਵੇ ਗੱਡੀਆਂ ਦੀ ਆਵਾਜਾਈ ਨਾ ਹੋੋਣ ਕਰਕੇ ਖਾਦ-ਖੁਰਾਕ ਪਦਾਰਥਾਂ ਅਤੇ ਹੋੋਰ ਜਰੂਰੀ ਵਸਤਾਂ ਦੀ ਸਪਲਾਈ ਬੰਦ ਹੋੋਣ ਨਾਲ ਗੰਭੀਰ ਸਮੱਸਿਆ ਬਣਦੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਇਸ ਸਭ ਨੂੰ ਦੇਖਦਿਆਂ ਹੁਣ ਜਦੋਂ ਆਵਾਜਾਈ ਸਬੰਧੀ ਸਹਿਮਤੀ ਬਣ ਗਈ ਹੈ ਅਤੇ ਟਰੈਕ ਖਾਲੀ ਹਨ ਤਾਂ ਇਹ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਰੇਲ ਆਵਾਜਾਈ ਬਹਾਲ ਕਰਾਉਣ ਲਈ ਮਾਨਸਾ ਪੁਲਿਸ ਨੇ ਰੇਲਵੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਨਾਲ ਤਾਲਮੇਲ ਕਰਕੇ ਸਾਰੇ ਰੇਲਵੇ ਟਰੈਕਾਂ ਦਾ ਜਾਇਜਾ ਲਿਆ ਹੈ।ਉਹਨਾਂ ਦੱਸਿਆ ਕਿ ਇਸ ਸਬੰਧੀ ਸਾਰੇ ਹੀ ਮੁੱਖ ਥਾਣਾ ਅਫਸਰਾਂ ਨੂੰ ਸੁਚੇਤ ਰਹਿਣ ਦੇ ਹੁਕਮ ਦਿੱਤੇ ਗਏ ਹਨ ਅਤੇ ਜਿਹਨਾਂ ਥਾਣਿਆਂ ਦੇ ਇਲਾਕੇ ਵਿੱਚੋੋਂ ਦੀ ਰੇਲਵੇ ਲਾਈਨਾਂ ਲੰਘਦੀਆਂ ਹਨ, ਰਾਹੀ ਰੇਲਵੇ ਸਟੇਸ਼ਨਾਂ, ਧਰਨੇ ਵਾਲੀਆਂ ਥਾਵਾਂ, ਰੇਲਵੇ ਪਟੜੀਆਂ ਆਦਿ ਐਟੀ-ਸਾਬੋੋਟੇਜ ਚੈਕਿੰਗ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਚੈਕਿੰਗ ਦੌੌਰਾਨ ਸਾਰੇ ਟਰੈਕ ਸੁਰੱਖਿਅਤ ਪਾਏ ਗਏ ਹਨ ਅਤੇ ਬਿਨਾ ਕਿਸੇ ਡਰ-ਭੈਅ ਤੋੋਂ ਇਹ ਟਰੈਕ ਰੇਲਵੇ ਵਿਭਾਗ ਦੀ ਰਿਪੋੋਰਟ ਮੁਤਾਬਿਕ ਰੇਲਵੇ ਗੱਡੀਆਂ ਚੱਲਣ ਦੇ ਯੋੋਗ ਹਨ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਹਨਾਂ ਧਰਨੇ, ਰੈਲੀਆਂ ਦੌੌਰਾਨ ਮਾਨਸਾ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾਂ ਨਹੀ ਕਰਨ ਦਿੱਤੀ ਜਾਵੇਗੀ।