← ਪਿਛੇ ਪਰਤੋ
ਕੁਲਵੰਤ ਸਿੰਘ ਬੱਬੂ
ਰਾਜਪੁਰਾ 2 ਨਵੰਬਰ 2020 - ਮਾਲ ਗੱਡੀਆਂ ਦੇ ਨਾ ਚੱਲਣ ਕਾਰਨ ਥਰਮਲਾਂ ਲਈ ਕੋਇਲੇ ਅਤੇ ਰੱਬੀ ਦੀ ਬਿਜਾਈ ਲਈ ਯੂਰੀਆ ਤੇ ਡੀ ਏ ਪੀ ਖਾਦ ਦੀ ਬਣੀ ਕਿੱਲਤ ਤੋਂ ਬਾਅਦ ਸਮਾਪਤੀ ਵੱਲ ਜਾ ਰਹੇ ਝੋਨੇ ਦੇ ਸੀਜ਼ਨ ਚ ਵੀ ਮੁਸ਼ਕਿਲ ਆ ਖੜ੍ਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮਾਲ ਗੱਡੀਆਂ ਰਾਹੀਂ ਹੋਣ ਵਾਲੀ ਬਾਰਦਾਨੇ ਦੀ ਸਪਲਾਈ ਦਿੱਲੀ ਤੇ ਮੁਰਾਦਾਬਾਦ ਚ ਰੁਕੀ ਪਈ ਹੈ, ਸਿੱਟੇ ਵਜੋਂ ਪੰਜਾਬ ਚ ਆਉਣ ਵਾਲੀ 45 ਹਜ਼ਾਰ ਗੱਠ ਦੀ ਸਪਲਾਈ ਪ੍ਰਭਾਵਿਤ ਹੋਈ ਪਈ ਹੈ। ਮੋਟੇ ਜਿਹੇ ਅੰਦਾਜ਼ੇ ਮੁਤਾਬਕ ਪੰਜਾਬ ਨੂੰ ਸਾਢੇ 22 ਕਰੋੜ ਬੋਰੀ ਝੋਨੇ ਦੇ 30 ਨਵੰਬਰ ਤਕ ਚੱਲਣ ਵਾਲੇ ਖਰੀਦ ਸੀਜ਼ਨ ਲਈ ਚਾਹੀਦੀ ਹੈ। ਜਦੋ ਜ਼ਿਲਾ ਪਟਿਆਲਾ ਖੁਰਾਕ ਸਪਲਾਈ ਅਫ਼ਸਰ ਨੇ ਦੱਸਿਆ ਕਿ ਇਕੱਲੇ ਪਟਿਆਲਾ ਜ਼ਿਲ੍ਹੇ ਨੂੰ ਹੀ 5 ਲੱਖ ਬੋਰੀ ਦੀ ਘਾਟ ਹੈ। ਜੇਕਰ ਅਗਲੇ ਦਿਨਾਂ ਚ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਤਾਂ ਯਕੀਨਨ ਮਾਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਪੰਜਾਬ ਚ ਇਹ ਤੀਸਰਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ, ਜਿਸ ਨਾਲ ਝੋਨੇ ਦੀ ਖਰੀਦ ਪ੍ਰਣਾਲੀ ਚ ਮੁਸ਼ਕਿਲ ਬਣ ਸਕਦੀ ਹੈ।
Total Responses : 265