ਇੰਦਰਜੀਤ ਸਿੰਘ
ਫਾਜ਼ਿਲਕਾ, 24 ਅਕਤੂਬਰ 2020 - ਪੰਜਾਬ ਭਰ ਵਿੱਚ ਜਿੱਥੇ ਖੇਤੀ ਕਨੂੰਨ ਬਿੱਲਾਂ ਨੂੰ ਲੈ ਕੇ ਜਗ੍ਹਾ - ਜਗ੍ਹਾ ਧਰਨੇਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਥੇ ਹੀ ਪੰਜਾਬ ਸਰਕਾਰ ਵਲੋਂ ਐਮਐਸਪੀ ਤੋਂ ਘੱਟ ਰੇਟ ਉੱਤੇ ਖਰੀਦ ਕਰਣ ਵਾਲੇ ਵਪਾਰੀ ਉੱਤੇ ਸਜ਼ਾ ਦਾ ਕਨੂੰਨ ਬਣਾਇਆ ਗਿਆ ਹੈ, ਜਿਸਨੂੰ ਲੈ ਕੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਸਰਕਾਰ ਵਲੋਂ ਲਏ ਫ਼ੈਸਲੇ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਮ ਐਸ ਪੀ ਉੱਤੇ ਲਿਆ ਗਿਆ ਫ਼ੈਸਲਾ ਬਹੁਤ ਗਲਤ ਸਾਬਤ ਹੋਵੇਗਾ ਕਿਉਂਕਿ ਜੇਕਰ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੁੰਦੀ ਤਾਂ ਉਹ ਕਣਕ ਅਤੇ ਝੋਨੇਂ ਦੀਆਂ ਫਸਲਾਂ ਨੂੰ ਛੱਡਕੇ ਦੂਜੀਆ ਫਸਲਾਂ ਉੱਤੇ ਵੀ ਐਮ ਐਸ ਪੀ ਤੈਅ ਕਰਦੀ।
ਜਿਸ ਵਿੱਚ ਮੱਕੀ, ਦਾਲਾਂ, ਸਰੋਂ ਅਤੇ ਹੋਰ ਫਸਲਾਂ ਉੱਤੇ ਵੀ ਐਮ ਐਸ ਪੀ ਤੋਂ ਘੱਟ ਨਾ ਵਿਕਣ ਦਾ ਫੈਸਲਾ ਕਰਦੀ ਤਾਂ ਅਸੀ ਵੀ ਮੰਣਦੇ ਕੇਂਦਰ ਸਰਕਾਰ ਨੇ ਤਾਂ ਪਹਿਲਾਂ ਹੀ ਐਮ ਐਸ ਪੀ ਨੂੰ ਲਾਗੂ ਕੀਤਾ ਹੋਇਆ ਹੈ ਪਰ ਜੇਕਰ ਕਿਸਾਨ ਰਿਵਾਇਤੀ ਫਸਲਾਂ ਨੂੰ ਛੱਡਕੇ ਹੋਰ ਫਸਲਾਂ ਬੀਜੇ ਤਾਂ ਉਨ੍ਹਾਂ ਉੱਤੇ ਪੰਜਾਬ ਸਰਕਾਰ ਨੂੰ ਐਮ ਐਸ ਪੀ ਤੈਅ ਕਰਨੀ ਚਾਹੀਦੀ ਹੈ। ਜਿਸਦੇ ਨਾਲ ਕਿਸਾਨ ਰਿਵਾਇਤੀ ਫਸਲਾਂ ਚੋਂ ਨਿਕਲਕੇ ਦੂਜੀਆਂ ਫਸਲਾਂ ਦੀ ਬਿਜਾਈ ਕਰ ਸਕੇ।
ਉਨ੍ਹਾਂ ਕਿਹਾ ਕਿ ਇਹ ਖੇਤੀ ਬਿਲ ਕਨੂੰਨ ਦਾ ਵਿਰੋਧ ਨਹੀਂ ਸਗੋਂ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵਿਰੋਧ ਹੈ ਕਿਉਂਕਿ ਦੂਜੀਆ ਪਾਰਟੀਆਂ ਨੂੰ ਪਤਾ ਚੱਲ ਗਿਆ ਹੈ ਕਿ ਮੋਦੀ ਸਰਕਾਰ ਦੁਆਰਾ ਚਲਾਏ ਗਏ ਆਯੂਸ਼ਮਾਨ ਸਕੀਮ ਦੇ ਤਹਿਤ ਲੋਕਾਂ ਨੂੰ 5 ਲੱਖ ਤੱਕ ਦਾ ਇਲਾਜ ਕਰਵਾਉਣ ਦੀ ਸਕੀਮ ਹੈ ਜੋ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀ ਹੋਰ ਵੀ ਬਹੁਤ ਸਾਰੇ ਅਜਿਹੇ ਭਲਾਈ ਦੇ ਪ੍ਰੋਗਰਾਮ ਹਨ ਜੋ ਮੋਦੀ ਸਰਕਾਰ ਨੇ ਹੀ ਕਰਵਾਏ ਹਨ ਜਿਸਦੇ ਚਲਦਿਆਂ ਦੂਜੀ ਪਾਰਟੀਆਂ ਘਬਰਾ ਗਈਆਂ ਹਣ ਅਤੇ ਸਿਰਫ ਮੋਦੀ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਸੀ ਪਰ ਉਨ੍ਹਾਂ ਨੇ ਖੇਤੀ ਕਨੂੰਨ ਨੂੰ ਹਟਾਉਣ ਦੀ ਮੰਗ ਰੱਖੀ ਸੀ ਜਿਸਦੇ ਚਲਦੇ ਉਨ੍ਹਾਂ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ।